IMG-LOGO
ਹੋਮ ਪੰਜਾਬ: ਅੰਮ੍ਰਿਤਸਰ ਵਿੱਚ ਵੱਡਾ ਖੁਲਾਸਾ: ਲੁਹਾਰਕਾ ਰੋਡ ਨੇੜਿਓਂ ਖਾਲੀ ਪਲਾਟ ਵਿੱਚੋਂ...

ਅੰਮ੍ਰਿਤਸਰ ਵਿੱਚ ਵੱਡਾ ਖੁਲਾਸਾ: ਲੁਹਾਰਕਾ ਰੋਡ ਨੇੜਿਓਂ ਖਾਲੀ ਪਲਾਟ ਵਿੱਚੋਂ ਮਿਲੀ ਖਤਰਨਾਕ ਅਸਾਲਟ ਰਾਈਫਲ

Admin User - Oct 12, 2026 10:53 AM
IMG

ਅੰਮ੍ਰਿਤਸਰ: ਸ਼ਹਿਰ ਵਿੱਚ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਖ਼ਬਰ ਸਾਹਮਣੇ ਆਈ ਹੈ। ਮਿਲਟਰੀ ਇੰਟੈਲੀਜੈਂਸ ਦੀ ਖੁਫੀਆ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਲੁਹਾਰਕਾ ਰੋਡ ਨਾਲ ਲੱਗਦੇ ਇਲਾਕੇ ਵਿੱਚੋਂ ਇੱਕ ਅਤਿ-ਘਾਤਕ ਅਸਾਲਟ ਰਾਈਫਲ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਕੰਬੋਹ ਥਾਣੇ ਵਿਖੇ ਅਸਲਾ ਐਕਟ ਤਹਿਤ ਮੁਕੱਦਮਾ ਦਰਜ ਕਰਕੇ ਅਣਪਛਾਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


ਪੁਲਿਸ ਰਿਕਾਰਡ ਤੋਂ ਮਿਲੀ ਜਾਣਕਾਰੀ ਮੁਤਾਬਕ, 11 ਅਕਤੂਬਰ ਨੂੰ ਏ.ਐਸ.ਆਈ. ਸਰਵਣ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਮੀਰਾਕੋਟ ਖੁਰਦ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ। ਇਸੇ ਦੌਰਾਨ ਮਿਲਟਰੀ ਇੰਟੈਲੀਜੈਂਸ, ਅੰਮ੍ਰਿਤਸਰ ਦੇ ਅਧਿਕਾਰੀਆਂ ਨੇ ਪੁਲਿਸ ਨਾਲ ਸੰਪਰਕ ਕੀਤਾ ਅਤੇ ਗੁਪਤ ਸੂਚਨਾ ਦਿੱਤੀ ਕਿ ਲੁਹਾਰਕਾ ਰੋਡ 'ਤੇ ਸਥਿਤ ਕੈਮਬ੍ਰਿਜ ਸਕੂਲ ਦੇ ਨੇੜੇ ਇੱਕ ਖਾਲੀ ਪਲਾਟ ਵਿੱਚ ਗੈਰ-ਕਾਨੂੰਨੀ ਹਥਿਆਰ ਲੁਕਾ ਕੇ ਰੱਖਿਆ ਗਿਆ ਹੈ।


ਸੂਚਨਾ ਮਿਲਦਿਆਂ ਹੀ ਏ.ਐਸ.ਆਈ. ਸਰਵਣ ਸਿੰਘ ਨੇ ਬਿਨਾਂ ਕੋਈ ਦੇਰੀ ਕੀਤੇ ਮਿਲਟਰੀ ਇੰਟੈਲੀਜੈਂਸ ਦੀ ਟੀਮ ਨਾਲ ਮਿਲ ਕੇ ਮੌਕੇ 'ਤੇ ਸਾਂਝੀ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ।


ਤਲਾਸ਼ੀ ਦੌਰਾਨ ਜਦੋਂ ਕੈਮਬ੍ਰਿਜ ਸਕੂਲ ਦੇ ਨਾਲ ਲੱਗਦੇ ਪਲਾਟ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਤਾਂ ਉੱਥੋਂ ਇੱਕ ਪੀਲੇ ਰੰਗ ਦਾ ਲਿਫ਼ਾਫ਼ਾ ਬਰਾਮਦ ਹੋਇਆ। ਜਦੋਂ ਉਸ ਲਿਫ਼ਾਫ਼ੇ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਸ ਅੰਦਰ ਇੱਕ ਅਸਾਲਟ ਰਾਈਫਲ ਮੌਜੂਦ ਸੀ। ਜਾਂਚ ਕਰਨ 'ਤੇ ਇਸ ਹਥਿਆਰ ਉੱਤੇ "CAL 223 BORE S/A" ਉੱਕਰਿਆ ਹੋਇਆ ਪਾਇਆ ਗਿਆ। ਹਾਲਾਂਕਿ, ਰਾਹਤ ਦੀ ਗੱਲ ਇਹ ਰਹੀ ਕਿ ਇਸ ਰਾਈਫਲ ਦੇ ਨਾਲ ਨਾ ਤਾਂ ਕੋਈ ਮੈਗਜ਼ੀਨ ਅਤੇ ਨਾ ਹੀ ਸਫਾਈ ਕਰਨ ਵਾਲੀ ਰਾਡ (ਕਲੀਨਿੰਗ ਰਾਡ) ਬਰਾਮਦ ਹੋਈ ਹੈ। ਪੁਲਿਸ ਨੇ ਹਥਿਆਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੂਰੀ ਬਰਾਮਦਗੀ ਦੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਸੁਰੱਖਿਅਤ ਕਰ ਲਈ ਹੈ।


ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਥਾਣਾ ਕੰਬੋਹ ਵਿਖੇ ਭਾਰਤੀ ਅਸਲਾ ਐਕਟ ਦੀਆਂ ਧਾਰਾਵਾਂ 25(8), 54 ਅਤੇ 59 ਤਹਿਤ ਅਣਪਛਾਤੇ ਵਿਅਕਤੀ ਖ਼ਿਲਾਫ਼ ਐਫ.ਆਈ.ਆر. ਦਰਜ ਕਰ ਲਈ ਗਈ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਘਾਤਕ ਹਥਿਆਰ ਪਲਾਟ ਵਿੱਚ ਕਿਸਨੇ ਲੁਕਾਇਆ ਸੀ ਅਤੇ ਇਸਦੀ ਵਰਤੋਂ ਕਿਸ ਘਟਨਾ ਨੂੰ ਅੰਜਾਮ ਦੇਣ ਲਈ ਕੀਤੀ ਜਾਣੀ ਸੀ। ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹੁਣ ਆਸ-ਪਾਸ ਦੇ ਇਲਾਕਿਆਂ ਦੀ ਸੀ.ਸੀ.ਟੀ.ਵੀ. ਫੁਟੇਜ ਖੰਘਾਲ ਰਹੀਆਂ ਹਨ ਤਾਂ ਜੋ ਇਸ ਖਤਰਨਾਕ ਸਾਜ਼ਿਸ਼ ਪਿੱਛੇ ਲੁਕਾਏ ਚਿਹਰਿਆਂ ਨੂੰ ਬੇਨਕਾਬ ਕੀਤਾ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.