IMG-LOGO
ਹੋਮ ਪੰਜਾਬ, ਰਾਸ਼ਟਰੀ, ਫਿਰੋਜ਼ਪੁਰ ‘ਚ ਡਰੋਨ ਰਾਹੀਂ ਆਈ 20.298 ਕਿਲੋ ਹੈਰੋਇਨ ਬਰਾਮਦ, ਖੇਪ...

ਫਿਰੋਜ਼ਪੁਰ ‘ਚ ਡਰੋਨ ਰਾਹੀਂ ਆਈ 20.298 ਕਿਲੋ ਹੈਰੋਇਨ ਬਰਾਮਦ, ਖੇਪ ‘ਚ ਪਾਕਿਸਤਾਨੀ ਪੰਜੇਬਾਂ ਵੀ ਮਿਲੀਆਂ

Admin User - Oct 08, 2026 08:37 PM
IMG

ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਵਿੱਚ ਨਸ਼ਾ ਤਸਕਰੀ ਖ਼ਿਲਾਫ਼ ਪੁਲਿਸ ਅਤੇ ਬੀਐਸਐਫ ਵੱਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਗਈ ਹੈ। ਪਿੰਡ ਪੱਪਰੀ ਦੇ ਖੇਤਾਂ ਵਿੱਚ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ ਸੁਰੱਖਿਆ ਬਲਾਂ ਨੂੰ 20 ਕਿਲੋ 298 ਗ੍ਰਾਮ ਹੈਰੋਇਨ ਮਿਲੀ।

ਜਾਣਕਾਰੀ ਮੁਤਾਬਕ ਇਲਾਕੇ ਵਿੱਚ ਡਰੋਨ ਦੀ ਗਤੀਵਿਧੀ ਬਾਰੇ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਅਤੇ ਬੀਐਸਐਫ ਨੇ ਸਾਂਝੇ ਤੌਰ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਹੈਰੋਇਨ ਦੇ 20 ਪੈਕੇਟ ਬਰਾਮਦ ਹੋਏ। ਬਰਾਮਦਗੀ ਵਿੱਚ ਨਸ਼ੀਲੇ ਪਦਾਰਥਾਂ ਤੋਂ ਇਲਾਵਾ 3 ਜੋੜੀਆਂ ਪਾਕਿਸਤਾਨੀ ਪੰਜੇਬਾਂ, 12 ਬਲਿੰਕਿੰਗ ਸਟਿਕਸ, 2 ਮੋਟਰਸਾਈਕਲ, ਇੱਕ ਪਲਾਸ ਅਤੇ 2 ਲੋਹੇ ਦੀਆਂ ਤਾਰਾਂ ਵੀ ਸ਼ਾਮਲ ਹਨ।

ਪੁਲਿਸ ਦੀ ਮੁੱਢਲੀ ਜਾਂਚ ਅਨੁਸਾਰ ਹੈਰੋਇਨ ਦੀ ਖੇਪ ਡਰੋਨ ਰਾਹੀਂ ਸਰਹੱਦ ਪਾਰੋਂ ਭੇਜੀ ਗਈ ਸੀ ਅਤੇ ਇਸ ਦੇ ਨਾਲ ਪੰਜੇਬਾਂ ਵੀ ਪਾਕਿਸਤਾਨ ਤੋਂ ਭੇਜੀਆਂ ਗਈਆਂ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਪੰਜੇਬਾਂ ਕਸੂਰ ਤੋਂ ਤਿਆਰ ਕਰਵਾਈਆਂ ਗਈਆਂ ਹਨ। ਹੁਣ ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿੱਚ ਜੁਟੀਆਂ ਹਨ ਕਿ ਨਸ਼ੇ ਦੀ ਖੇਪ ਦੇ ਨਾਲ ਇਹ ਪੰਜੇਬਾਂ ਕਿਸ ਮਕਸਦ ਲਈ ਭੇਜੀਆਂ ਗਈਆਂ ਸਨ।

ਮਾਮਲੇ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਬਰਾਮਦਗੀ ਨਾਲ ਜੁੜੇ ਕੁਝ ਸ਼ੱਕੀ ਵਿਅਕਤੀਆਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਪੁਲਿਸ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਸਰਹੱਦੀ ਖੇਤਰ ਵਿੱਚ ਹੋਈ ਇਹ ਵੱਡੀ ਬਰਾਮਦਗੀ ਇੱਕ ਵਾਰ ਫਿਰ ਡਰੋਨ ਰਾਹੀਂ ਹੋ ਰਹੀ ਨਸ਼ਾ ਤਸਕਰੀ ’ਤੇ ਸੁਰੱਖਿਆ ਏਜੰਸੀਆਂ ਦੀ ਸਖ਼ਤ ਨਿਗਰਾਨੀ ਨੂੰ ਦਰਸਾਉਂਦੀ ਹੈ। ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਸਰਹੱਦ ਪਾਰੋਂ ਨਸ਼ਿਆਂ ਅਤੇ ਹੋਰ ਗੈਰ-ਕਾਨੂੰਨੀ ਸਮੱਗਰੀ ਦੀ ਤਸਕਰੀ ਨੂੰ ਰੋਕਣ ਲਈ ਕਾਰਵਾਈ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.