ਤਾਜਾ ਖਬਰਾਂ
ਈ-ਕਾਮਰਸ ਦੀਆਂ ਦਿਗਜ਼ ਕੰਪਨੀਆਂ ਐਮਾਜ਼ੋਨ (Amazon) ਅਤੇ ਫਲਿਪਕਾਰਟ (Flipkart) ਆਪਣੀ ਸਾਲ ਦੀ ਸਭ ਤੋਂ ਵੱਡੀ ਫੈਸਟਿਵ ਸੇਲ ਨਾਲ ਗਾਹਕਾਂ ਨੂੰ ਲੁਭਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਅਕਤੂਬਰ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਹੋ ਰਹੀ ਇਸ ਸੇਲ ਦੌਰਾਨ ਵੱਖ-ਵੱਖ ਬੈਂਕਾਂ ਦੇ ਕ੍ਰੈਡਿਟ ਅਤੇ ਡੈਬਿਟ ਕਾਰਡਾਂ 'ਤੇ ਭਾਰੀ ਇੰਸਟੈਂਟ ਡਿਸਕਾਊਂਟ ਅਤੇ ਕੈਸ਼ਬੈਕ ਦੀਆਂ ਪੇਸ਼ਕਸ਼ਾਂ ਦਿੱਤੀਆਂ ਜਾ ਰਹੀਆਂ ਹਨ।
ਐਮਾਜ਼ੋਨ ਦੀ 'ਗ੍ਰੇਟ ਇੰਡੀਅਨ ਫੈਸਟਿਵ ਸੇਲ' (Great Indian Festive Sale) 8 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਦੂਜੇ ਪਾਸੇ, ਫਲਿਪਕਾਰਟ ਦੀ 'ਬਿਗ ਬਿਲੀਅਨ ਡੇਜ਼ ਸੇਲ' (Big Billion Days Sale) 9 ਅਕਤੂਬਰ ਤੋਂ ਸਾਰੇ ਗਾਹਕਾਂ ਲਈ ਖੁੱਲ੍ਹੇਗੀ, ਜਦਕਿ ਫਲਿਪਕਾਰਟ ਪਲੱਸ, ਬਲੈਕ ਮੈਂਬਰਾਂ ਅਤੇ ਇਸ ਦੇ ਕੋ-ਬ੍ਰਾਂਡੇਡ ਕਾਰਡ ਧਾਰਕਾਂ ਲਈ 8 ਅਕਤੂਬਰ ਤੋਂ ਹੀ ਅਰਲੀ ਐਕਸੈੱਸ ਦੀ ਸੁਵਿਧਾ ਮਿਲੇਗੀ।
ਕਿਹੜੇ ਕਾਰਡ 'ਤੇ ਮਿਲੇਗਾ ਕਿਹੜਾ ਫਾਇਦਾ?ਕਦੋਂ
Flipkart 'ਤੇ ਆਫਰ: Axis Bank ਅਤੇ ICICI Bank ਦੇ ਚੁਣੇ ਹੋਏ ਕਾਰਡਾਂ ਨਾਲ ਖਰੀਦਦਾਰੀ ਕਰਨ 'ਤੇ 10 ਫੀਸਦੀ ਤੱਕ ਦਾ ਤੁਰੰਤ ਡਿਸਕਾਊਂਟ ਮਿਲੇਗਾ। Flipkart Axis Bank ਕਾਰਡ ਵਾਲਿਆਂ ਨੂੰ ਵੀ 10% ਛੋਟ ਦਾ ਫਾਇਦਾ ਹੋਵੇਗਾ। ਇਸ ਤੋਂ ਇਲਾਵਾ super.money ਸਰਵਿਸ ਰਾਹੀਂ ਪਹਿਲੀ ਟ੍ਰਾਂਜ਼ੈਕਸ਼ਨ ਕਰਨ 'ਤੇ 10% ਤੱਕ ਕੈਸ਼ਬੈਕ ਦਾ ਵਿਕਲਪ ਵੀ ਸ਼ਾਮਲ ਕੀਤਾ ਗਿਆ ਹੈ।
Amazon 'ਤੇ ਆਫਰ: SBI ਦੇ ਡੈਬਿਟ, ਕ੍ਰੈਡਿਟ ਅਤੇ ਈਐਮਆਈ ਟ੍ਰਾਂਜ਼ੈਕਸ਼ਨਾਂ 'ਤੇ 10 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਯੋਗ ਖਰੀਦਦਾਰੀ 'ਤੇ 35 ਫੀਸਦੀ ਤੱਕ (ਵੱਧ ਤੋਂ ਵੱਧ ₹150) ਕੈਸ਼ਬੈਕ ਮਿਲੇਗਾ। Amazon Pay ICICI Bank ਕਾਰਡ ਵਰਤਣ ਵਾਲਿਆਂ ਨੂੰ 5 ਫੀਸਦੀ ਅਨਲਿਮਿਟਡ ਕੈਸ਼ਬੈਕ ਦਿੱਤਾ ਜਾ ਰਿਹਾ ਹੈ, ਜਦਕਿ Amazon Pay Later ਰਾਹੀਂ ਵੀ 10% ਕੈਸ਼ਬੈਕ ਦਾ ਫਾਇਦਾ ਲਿਆ ਜਾ ਸਕਦਾ ਹੈ।
ਅਖ਼ਬਾਰੀ ਮਾਹਿਰਾਂ ਅਤੇ ਵਿੱਤੀ ਸਲਾਹਕਾਰਾਂ ਮੁਤਾਬਕ '10% ਤੱਕ ਛੋਟ' ਦਾ ਮਤਲਬ ਹਰ ਖਰੀਦਦਾਰੀ 'ਤੇ ਪੂਰਾ 10 ਫੀਸਦੀ ਫਾਇਦਾ ਨਹੀਂ ਹੁੰਦਾ। ਇਹ ਡਿਸਕਾਊਂਟ ਖਰੀਦਦਾਰੀ ਦੀ ਕੁੱਲ ਰਕਮ, ਕਾਰਡ ਦੀ ਸ਼੍ਰੇਣੀ ਅਤੇ ਬੈਂਕ ਵੱਲੋਂ ਤੈਅ ਕੀਤੀ ਗਈ ਵੱਧ ਤੋਂ ਵੱਧ ਛੋਟ ਦੀ ਸੀਮਾ (Capping Limit) 'ਤੇ ਨਿਰਭਰ ਕਰਦਾ ਹੈ। ਕੁਝ ਕਾਰਪੋਰੇਟ ਕਾਰਡਾਂ 'ਤੇ ਇਹ ਆਫਰ ਲਾਗੂ ਨਹੀਂ ਹੁੰਦੇ। ਇਸ ਲਈ ਗਾਹਕਾਂ ਨੂੰ ਚੈੱਕਆਊਟ ਕਰਨ ਤੋਂ ਪਹਿਲਾਂ ਬੈਂਕ ਆਫਰ ਦੇ ਨਿਯਮ, ਘੱਟੋ-ਘੱਟ ਖਰੀਦਦਾਰੀ ਦੀ ਸ਼ਰਤ ਅਤੇ ਆਖਰੀ ਕੀਮਤ ਚੰਗੀ ਤਰ੍ਹਾਂ ਪਰਖ ਲੈਣੀ ਚਾਹੀਦੀ ਹੈ।
Get all latest content delivered to your email a few times a month.