ਤਾਜਾ ਖਬਰਾਂ
ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੱਲੋਂ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਜਾਣ ਲਈ ₹5 ਕਰੋੜ ਲੈਣ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਝੂਠਾ ਕਰਾਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਇਨ੍ਹਾਂ ਖ਼ਬਰਾਂ 'ਤੇ ਸਪੱਸ਼ਟੀਕਰਨ ਦਿੰਦਿਆਂ ਵਿਰਾਟ ਕੋਹਲੀ ਦੇ ਬੁਲਾਰੇ ਨੇ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ ਅਜਿਹੀਆਂ ਗੱਲਾਂ ਨੂੰ ਤੱਥਾਂ ਤੋਂ ਪਰੇ ਦੱਸਦਿਆਂ ਮੀਡੀਆ ਨੂੰ ਬਿਨਾਂ ਪੁਸ਼ਟੀ ਤੋਂ ਅਫ਼ਵਾਹਾਂ ਨਾ ਫੈਲਾਉਣ ਦੀ ਅਪੀਲ ਕੀਤੀ ਹੈ।
ਇਹ ਵਿਵਾਦ ਉਸ ਸਮੇਂ ਖੜ੍ਹਾ ਹੋਇਆ ਜਦੋਂ 'ਸ਼੍ਰੀ ਕ੍ਰਿਸ਼ਨ ਜਨਮਭੂਮੀ ਸੰਘਰਸ਼ ਟਰੱਸਟ' ਦੇ ਪ੍ਰਧਾਨ ਦਿਨੇਸ਼ ਸ਼ਰਮਾ (ਫਲਾਹਾਰੀ ਮਹਾਰਾਜ) ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖਿਆ। ਪੱਤਰ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਰਾਜਸਥਾਨ ਦੀ ਇੱਕ ਨਿੱਜੀ ਕੰਪਨੀ ਨੇ ਸੰਤ ਪ੍ਰੇਮਾਨੰਦ ਮਹਾਰਾਜ ਦੀ ਪ੍ਰਸਿੱਧੀ ਵਧਾਉਣ ਲਈ ₹5 ਕਰੋੜ ਖਰਚ ਕੇ ਵਿਰਾਟ ਕੋਹਲੀ ਨੂੰ ਆਸ਼ਰਮ ਬੁਲਾਇਆ ਸੀ। ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਸਾਲ 2023 ਵਿੱਚ ਵ੍ਰਿੰਦਾਵਨ ਸਥਿਤ ਆਸ਼ਰਮ ਗਏ ਸਨ। ਕੋਹਲੀ ਦੀ ਟੀਮ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਫਲਾਹਾਰੀ ਮਹਾਰਾਜ ਨੇ ਆਪਣੇ ਪੱਤਰ ਵਿੱਚ ਆਸ਼ਰਮ ਦੇ ਆਲੇ-ਦੁਆਲੇ ਚੱਲ ਰਹੇ ਕਥਿਤ ਭੂ-ਮਾਫ਼ੀਆ ਅਤੇ ਸਾਧੂਆਂ ਦੇ ਭੇਸ ਵਿੱਚ ਸਰਗਰਮ ਅਪਰਾਧੀਆਂ ਬਾਰੇ ਵੀ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਯਮੁਨਾ ਡੂਬ ਖੇਤਰ ਦੀਆਂ ਜ਼ਮੀਨਾਂ ਦੀ ਗੈਰ-ਕਾਨੂੰਨੀ ਖਰੀਦੋ-ਫਰੋਖਤ ਕੀਤੀ ਜਾ ਰਹੀ ਹੈ ਅਤੇ ਲਾਪਤਾ ਬੱਚਿਆਂ ਦੇ ਅੰਗ (ਕਿਡਨੀ) ਵੇਚਣ ਵਰਗੇ ਸੰਗੀਨ ਅਪਰਾਧ ਹੋ ਰਹੇ ਹਨ। ਉਨ੍ਹਾਂ ਇਨ੍ਹਾਂ ਮਾਮਲਿਆਂ ਦੀ ਸੀਬੀਆਈ (CBI) ਜਾਂਚ ਦੀ ਮੰਗ ਕਰਦਿਆਂ ਪ੍ਰੇਮਾਨੰਦ ਮਹਾਰਾਜ ਦੀ ਸੁਰੱਖਿਆ ਲਈ ਜ਼ੈੱਡ-ਪਲੱਸ (Z+) ਸੁਰੱਖਿਆ ਦੇਣ ਅਤੇ ਉਨ੍ਹਾਂ ਨੂੰ ਗੋਵਰਧਨ ਵਾਪਸ ਪਰਤਣ ਦੀ ਅਪੀਲ ਕੀਤੀ ਹੈ।
Get all latest content delivered to your email a few times a month.