IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਖੇਡਾਂ, IPL 2027 ਤੋਂ ਪਹਿਲਾਂ ਦਿੱਲੀ ਕੈਪੀਟਲਸ ਦਾ ਵੱਡਾ ਫੈਸਲਾ, ਸੌਰਵ...

IPL 2027 ਤੋਂ ਪਹਿਲਾਂ ਦਿੱਲੀ ਕੈਪੀਟਲਸ ਦਾ ਵੱਡਾ ਫੈਸਲਾ, ਸੌਰਵ ਗਾਂਗੁਲੀ ਨੂੰ ਸੌਂਪੀ ਮੁੱਖ ਕੋਚ ਦੀ ਕਮਾਨ

Admin User - Oct 06, 2026 04:39 PM
IMG

ਦਿੱਲੀ ਕੈਪੀਟਲਸ ਨੇ ਆਈਪੀਐਲ 2027 ਦੀਆਂ ਤਿਆਰੀਆਂ ਸ਼ੁਰੂ ਕਰਦਿਆਂ ਆਪਣੀ ਕੋਚਿੰਗ ਟੀਮ ਵਿੱਚ ਅਹਿਮ ਤਬਦੀਲੀ ਕੀਤੀ ਹੈ। ਫਰੈਂਚਾਇਜ਼ੀ ਨੇ ਸਾਬਕਾ ਭਾਰਤੀ ਕਪਤਾਨ ਅਤੇ ਤਜਰਬੇਕਾਰ ਕ੍ਰਿਕਟਰ ਸੌਰਵ ਗਾਂਗੁਲੀ ਨੂੰ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਹੈ। ਇਸ ਨਵੀਂ ਭੂਮਿਕਾ ਨਾਲ ਗਾਂਗੁਲੀ ਹੁਣ ਦਿੱਲੀ ਕੈਪੀਟਲਸ ਦੇ ਡਗਆਊਟ ਵਿੱਚ ਟੀਮ ਦੀ ਅਗਵਾਈ ਕਰਦੇ ਨਜ਼ਰ ਆਉਣਗੇ।

ਸੌਰਵ ਗਾਂਗੁਲੀ ਦਾ ਦਿੱਲੀ ਕੈਪੀਟਲਸ ਨਾਲ ਪੁਰਾਣਾ ਨਾਤਾ ਰਿਹਾ ਹੈ। ਉਹ 2019 ਵਿੱਚ ਟੀਮ ਦੇ ਸਲਾਹਕਾਰ ਵਜੋਂ ਕੰਮ ਕਰ ਚੁੱਕੇ ਹਨ ਅਤੇ ਜਨਵਰੀ 2023 ਵਿੱਚ ਕ੍ਰਿਕਟ ਡਾਇਰੈਕਟਰ ਦੀ ਜ਼ਿੰਮੇਵਾਰੀ ਸੰਭਾਲੀ ਸੀ। ਇਸ ਤੋਂ ਇਲਾਵਾ ਉਹ ਦੱਖਣੀ ਅਫਰੀਕਾ ਦੀ ਟੀ-20 ਲੀਗ ਵਿੱਚ ਪ੍ਰੀਟੋਰੀਆ ਕੈਪੀਟਲਸ ਦੇ ਮੁੱਖ ਕੋਚ ਵਜੋਂ ਵੀ ਕੰਮ ਕਰ ਚੁੱਕੇ ਹਨ।

ਇਹ ਬਦਲਾਅ ਹੇਮਾਂਗ ਬਦਾਨੀ ਦੀ ਅਗਵਾਈ ਵਾਲੇ ਕੋਚਿੰਗ ਸੈੱਟਅੱਪ ਦੇ 2025 ਅਤੇ 2026 ਦੇ ਸੀਜ਼ਨਾਂ ਤੋਂ ਬਾਅਦ ਕੀਤਾ ਗਿਆ ਹੈ। ਦਿੱਲੀ ਕੈਪੀਟਲਸ ਹੁਣ ਨਵੇਂ ਕੋਚਿੰਗ ਸਟਾਫ ਨਾਲ ਅਗਲੇ ਸੀਜ਼ਨ ਵਿੱਚ ਉਤਰਨ ਦੀ ਤਿਆਰੀ ਕਰ ਰਹੀ ਹੈ।

ਨਵੇਂ ਸਪੋਰਟ ਸਟਾਫ ਦੇ ਸਾਰੇ ਨਾਵਾਂ ਦਾ ਅਧਿਕਾਰਤ ਐਲਾਨ ਹਾਲੇ ਨਹੀਂ ਹੋਇਆ। ਹਾਲਾਂਕਿ, ਰਿਪੋਰਟਾਂ ਵਿੱਚ ਸਾਬਕਾ ਭਾਰਤੀ ਆਲਰਾਊਂਡਰ ਯੁਵਰਾਜ ਸਿੰਘ, ਸ਼੍ਰੀਲੰਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਚਮਿੰਡਾ ਵਾਸ ਅਤੇ ਸਾਬਕਾ ਭਾਰਤੀ ਲੈੱਗ ਸਪਿਨਰ ਅਮਿਤ ਮਿਸ਼ਰਾ ਦੇ ਨਾਂ ਸਾਹਮਣੇ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਯੁਵਰਾਜ ਨੂੰ ਬੱਲੇਬਾਜ਼ੀ, ਵਾਸ ਨੂੰ ਗੇਂਦਬਾਜ਼ੀ ਅਤੇ ਅਮਿਤ ਮਿਸ਼ਰਾ ਨੂੰ ਸਪੋਰਟ ਸਟਾਫ ਵਿੱਚ ਜ਼ਿੰਮੇਵਾਰੀ ਮਿਲ ਸਕਦੀ ਹੈ।

ਗਾਂਗੁਲੀ ਦੀ ਅਗਵਾਈ ਵਾਲਾ ਤਜਰਬੇਕਾਰ ਸੈੱਟਅੱਪ ਦਿੱਲੀ ਕੈਪੀਟਲਸ ਲਈ ਨਵੇਂ ਸੀਜ਼ਨ ਵਿੱਚ ਕਿੰਨਾ ਪ੍ਰਭਾਵਸ਼ਾਲੀ ਰਹਿੰਦਾ ਹੈ, ਇਹ ਦੇਖਣਾ ਦਿਲਚਸਪ ਹੋਵੇਗਾ। ਟੀਮ ਦੀ ਨਜ਼ਰ ਆਈਪੀਐਲ 2027 ਵਿੱਚ ਮਜ਼ਬੂਤ ਪ੍ਰਦਰਸ਼ਨ ਕਰਦਿਆਂ ਪਹਿਲੀ ਵਾਰ ਖਿਤਾਬ ਆਪਣੇ ਨਾਮ ਕਰਨ 'ਤੇ ਹੋਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.