IMG-LOGO
ਹੋਮ ਪੰਜਾਬ: ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਮਾਤਾ ਵਿੱਦਿਆ ਕੌਰ ਨੂੰ ਹਜ਼ਾਰਾਂ...

ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਮਾਤਾ ਵਿੱਦਿਆ ਕੌਰ ਨੂੰ ਹਜ਼ਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ

Admin User - Oct 02, 2026 08:21 PM
IMG

ਮੋਗਾ/ਨਿਹਾਲ ਸਿੰਘ ਵਾਲਾ, 2 ਅਕਤੂਬਰ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਹਰਪ੍ਰੀਤ ਸਿੰਘ ਫ਼ੌਜੀ, ਗੁਰਪ੍ਰੀਤ ਸਿੰਘ ਬਿਲਾਸਪੁਰ ਦੇ ਪੂਜਨੀਕ ਮਾਤਾ ਸਰਦਾਰਨੀ ਵਿੱਦਿਆ ਕੌਰ (ਧਰਮ ਪਤਨੀ ਸੂਬੇਦਾਰ ਮੇਜਰ ਸੂਬਾ ਤੇਜਾ ਸਿੰਘ) ਸੰਖੇਪ ਬਿਮਾਰੀ ਪਿੱਛੋਂ ਬੀਤੇ ਕੱਲ੍ਹ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਬਿਲਾਸਪੁਰ ਦੇ ਸ਼ਮਸ਼ਾਨਘਾਟ ਵਿਖੇ ਪੂਰੀਆਂ ਧਾਰਮਿਕ ਰਸਮਾਂ ਨਾਲ ਕੀਤਾ ਗਿਆ।

ਇਸ ਮੌਕੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਤੇ ਉਨ੍ਹਾਂ ਦੇ ਪਰਿਵਾਰ ਨਾਲ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੋੜੀ, ਪੰਜਾਬ ਭਰ ਤੋਂ ਆਮ ਪਾਰਟੀ ਦੇ ਵਿਧਾਇਕ, ਵੱਖ-ਵੱਖ ਸਿਆਸੀ, ਧਾਰਮਿਕ, ਸਮਾਜ ਸੇਵੀ ਸ਼ਖ਼ਸੀਅਤਾਂ ਨੇ ਦੁੱਖ ਸਾਂਝਾ ਕੀਤਾ। ਉਥੇ ਉਨ੍ਹਾਂ ਸਵ. ਮਾਤਾ ਵਿੱਦਿਆ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਸਵ. ਮਾਤਾ ਵਿੱਦਿਆ ਕੌਰ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਡਿਪਟੀए ਸਪੀਕਰ ਜੈ ਕ੍ਰਿਸ਼ਨ ਰੋੜੀ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਵਿਧਾਇਕ ਅਮ੍ਰਿਤਪਾਲ ਸਿੰਘ ਸੁਖਾਨੰਦ, ਸਾਬਕਾ ਮੰਤਰੀ ਤੇ ਵਿਧਾਇਕ ਵਿਜੇ ਸਿੰਗਲਾ, ਚੇਅਰਮੈਨ ਜ਼ਿਲ੍ਹਾ ਪ੍ਰਧਾਨ ਬਠਿੰਡਾ ਐਗਰੋ ਇੰਡ., ਐਸ.ਡੀ.ਐਮ. ਗਗਨਦੀਪ, ਡੀ.ਐਸ.ਪੀ. ਅਨਵਰ ਅਲੀ, ਨਗਰ ਪੰਚਾਇਤ ਦੇ ਪ੍ਰਧਾਨ ਜਗਦੀਪ ਗਟਰਾ, ਐਸ.ਪੀ.(ਡੀ) ਅਜੇਰਾਜ ਸਿੰਘ, ਜਸਵਿੰਦਰ ਸਿੰਘ ਕੁੱਸਾ ਸਾਬਕਾ ਚੇਅਰਮੈਨ, ਬਲਜੀਤ ਸਿੰਘ ਤਹਿਸੀਲਦਾਰ, ਅਕਾਸ਼ਦੀਪ ਸਿੰਘ ਲਾਲੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੀਤਕਾਰ ਬਚਨ ਬੇਦਲ, ਢਾਡੀ ਜਸਵੰਤ ਸਿੰਘ ਦੀਵਾਨਾ, ਖਡੂਰ  ਖਨਮੂਖ ਭਾਰਤੀ ਪੱਤੋ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਜਤਿੰਦਰ ਸਿੰਘ ਭੋਲਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਠਿੰਡਾ, ਚੇਅਰਮੈਨ ਹਰਜਿੰਦਰ ਸਿੰਘ ਕੋਕਰੀ, ਚੇਅਰਮੈਨ ਅੰਮ੍ਰਿਤਪਾਲ ਸਿੰਘ ਖਾਲਸਾ ਦੀਨਾ ਸਾਹਿਬ, ਚੇਅਰਮੈਨ ਪਰਮਜੀਤ ਸਿੰਘ ਭੁੱਲਰ, ਰਣਧੀਰ ਸਿੰਘ ਧੀਰਾ ਇੰਚਾਰਜ ਸੀ.ਆਈ.ਡੀ., ਇੰਦਰਜੀਤ  ਜੌਲੀ ਸਾਬਕਾ ਪ੍ਰਧਾਨ, ਜਗਦੀਪ ਸਿੰਘ ਕਾਕਾ ਸਰਪੰਚ ਬਾਰੇਵਾਲਾ, ਦਵਿੰਦਰ ਤਖੜੂਪੁਰਾ, ਰਾਜੂ ਸਰਪੰਚ ਰਣਸੀਂਹ ਖੁਰਦ, ਸੁਤੰਤਰ ਰਾਏ, ਅਮਨਦੀਪ ਸਿੱਧੂ ਨੰਬਰਦਾਰ, ਮਨਪੀਤ ਸਿੰਘ, ਸਤਨਾਮ ਸਿੰਘ, ਜੁਗਰਾਜ ਸਿੰਘ ਜਾਜੀ ਨੰਬਰਦਾਰ, ਪਰਮਜੀਤ ਸਿੰਘ ਪਮਾ ਚੇਅਰਮੈਨ ਮਾਰਕੀਟ ਕਮੇਟੀ, ਇੰਸਪੈਕਟਰ ਸਮਨ ਸੂਦ, ਇੰਸਪੈਕਟਰ ਅਤੁਲ, ਅਜੀਤ ਸਿੰਘ ਅਖਾੜਾ, ਗੁਰਸ਼ਵਿੰਦਰ ਸਿੰਘ ਪੀ.ਏ. ਵਿਧਾਇਕ ਬਿਲਾਸਪੁਰ, ਜਗਤਾਰ ਸਿੰਘ ਕੁੰਨਰ ਸਰਪੰਚ, ਗੁਰਵਿੰਦਰ ਸਿੰਘ ਸਰਪੰਚ, ਅੰਗਰੇਜ਼ ਸਿੰਘ ਗੌਰੀ ਮਾਨ ਕੌਂਸਲਰ, ਸਰਪੰਚ ਸੁਖਦੀਪ ਸਿੰਘ ਭਾਗੀਕੇ, ਬੱਬੀ ਪੱਤੋ ਸਾਹਿਤਕਾਰ, ਸਰਬਣ ਸਿੰਘ ਗਿੱਲ ਰੀਡਰ, ਜਸਵੰਤ ਸਿੰਘ ਸਰਾਂ, ਐਸ.ਐਚ.ਓ. ਜਸਵੀਰ ਸਿੰਘ ਸੰਧੂ, ਰਣਜੀਤ ਸਿੰਘ ਢੀਡਸਾ ਐਸ.ਐਚ.ਓ., ਪ੍ਰੀਤਮ ਸਿੰਘ ਐਸ.ਐਚ.ਓ. ਸਮੇਤ ਵੱਖ-ਵੱਖ ਰਾਜਸੀ, ਸਮਾਜ ਸੇਵੀ, ਧਾਰਮਿਕ ਸੰਸਥਾਵਾਂ, ਆਪ ਪਾਰਟੀ ਦੇ ਆਗੂ ਤੇ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਹਾਜ਼ਰ ਸਨ।

ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਸਵ. ਵਿੱਦਿਆ ਕੌਰ ਦਾ ਅੰਗੀਠਾ 4 ਅਕਤੂਬਰ ਐਤਵਾਰ ਨੂੰ ਸਵੇਰੇ 9 ਵਜੇ ਸ਼ਮਸ਼ਾਨਘਾਟ ਬਿਲਾਸਪੁਰ ਵਿਖੇ ਸੰਭਾਲਿਆ ਜਾਵੇਗਾ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.