IMG-LOGO
ਹੋਮ ਰਾਸ਼ਟਰੀ: ਹਮੀਰਪੁਰ ਬਾਈਪਾਸ ’ਤੇ ਪੁਲ ਦੀ ਲਾਂਚਿੰਗ ਦੌਰਾਨ ਵੱਡਾ ਹਾਦਸਾ, ਢਾਂਚਾ...

ਹਮੀਰਪੁਰ ਬਾਈਪਾਸ ’ਤੇ ਪੁਲ ਦੀ ਲਾਂਚਿੰਗ ਦੌਰਾਨ ਵੱਡਾ ਹਾਦਸਾ, ਢਾਂਚਾ ਡਿੱਗਣ ਨਾਲ 3 ਜ਼ਖ਼ਮੀ

Admin User - Oct 02, 2026 07:58 PM
IMG

ਹਮੀਰਪੁਰ ਬਾਈਪਾਸ ’ਤੇ ਸ਼ਿਮਲਾ-ਮਟੌਰ ਕੋਰੀਡੋਰ ਪ੍ਰਾਜੈਕਟ ਤਹਿਤ ਬਣਾਏ ਜਾ ਰਹੇ 90 ਮੀਟਰ ਲੰਬੇ ਟਰੱਸ ਬ੍ਰਿਜ ਦੀ ਲਾਂਚਿੰਗ ਦੌਰਾਨ ਸ਼ੁੱਕਰਵਾਰ ਨੂੰ ਹਾਦਸਾ ਵਾਪਰ ਗਿਆ। ਪੁਲ ਦੀ ਲਾਂਚਿੰਗ ਪ੍ਰਕਿਰਿਆ ਦੌਰਾਨ ਅਚਾਨਕ ਤਕਨੀਕੀ ਖ਼ਰਾਬੀ ਆਉਣ ਕਾਰਨ ਢਾਂਚੇ ਦਾ ਇੱਕ ਹਿੱਸਾ ਹੇਠਾਂ ਡਿੱਗ ਪਿਆ, ਜਿਸ ਦੀ ਲਪੇਟ ਵਿੱਚ ਆ ਕੇ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ।

ਜਾਣਕਾਰੀ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਲਾਂਚਿੰਗ ਨੋਜ਼ ਨੂੰ ਪੀਅਰ ਕੈਪ ’ਤੇ ਸੈੱਟ ਕੀਤਾ ਜਾ ਰਿਹਾ ਸੀ ਅਤੇ ਟਰੱਸ ਨੂੰ ਪੁਸ਼ਿੰਗ ਵਿਧੀ ਰਾਹੀਂ ਅੱਗੇ ਵਧਾਇਆ ਜਾ ਰਿਹਾ ਸੀ। ਇਸ ਦੌਰਾਨ ਮਕੈਨੀਕਲ ਖ਼ਰਾਬੀ ਆਉਣ ਨਾਲ ਪੁਲ ਦੇ ਢਾਂਚੇ ਦਾ ਕੁਝ ਹਿੱਸਾ ਹੇਠਾਂ ਆ ਡਿੱਗਿਆ।

ਹਾਦਸੇ ਤੋਂ ਬਾਅਦ ਐੱਨਐੱਚਏਆਈ ਅਤੇ ਨਿਰਮਾਣ ਕਾਰਜ ਨਾਲ ਸਬੰਧਤ ਟੀਮਾਂ ਨੇ ਮੌਕੇ ’ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕੀਤੇ। ਜ਼ਖ਼ਮੀਆਂ ਨੂੰ ਇਲਾਜ ਲਈ ਮੈਡੀਕਲ ਕਾਲਜ ਤੇ ਹਸਪਤਾਲ ਹਮੀਰਪੁਰ ਲਿਜਾਇਆ ਗਿਆ। ਐੱਨਐੱਚਏਆਈ ਮੁਤਾਬਕ ਪੁਲ ਦੇ ਪੀਅਰਜ਼ ਨੂੰ ਨੁਕਸਾਨ ਨਹੀਂ ਪਹੁੰਚਿਆ ਹੈ, ਜਦਕਿ ਹਾਦਸੇ ਦੇ ਕਾਰਨਾਂ ਅਤੇ ਤਕਨੀਕੀ ਖ਼ਰਾਬੀ ਦੀ ਜਾਂਚ ਜਾਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.