IMG-LOGO
ਹੋਮ ਪੰਜਾਬ: ਅਸਮਾਨ 'ਚ ਮੌਤ ਨੂੰ ਮਾਤ ਦੇ ਕੇ 174 ਜਾਨਾਂ ਬਚਾਉਣ...

ਅਸਮਾਨ 'ਚ ਮੌਤ ਨੂੰ ਮਾਤ ਦੇ ਕੇ 174 ਜਾਨਾਂ ਬਚਾਉਣ ਵਾਲੇ ਹੀਰੋ ਨਾਲ ਬੋਲੇ PM ਮੋਦੀ; ਕੈਪਟਨ ਸਮਿਤ ਨੇ ਦੱਸੀ ਖ਼ੌਫ਼ਨਾਕ ਮੰਜ਼ਰ ਦੀ ਕਹਾਣੀ

Admin User - Oct 02, 2026 01:17 PM
IMG

ਫਲਾਈਦੁਬਈ ਦੀ ਉਡਾਣ FZ1073 ਦਰਮਿਆਨ ਵਾਪਰੀ ਇੱਕ ਰੂਹ ਕੰਬਾਊ ਘਟਨਾ ਵਿੱਚ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਨੇ ਆਪਣੀ ਅਦੁੱਤੀ ਬਹਾਦਰੀ ਅਤੇ ਸੂਝ-ਬੂਝ ਨਾਲ 27 ਬੱਚਿਆਂ ਸਮੇਤ 174 ਯਾਤਰੀਆਂ ਦੀ ਜਾਨ ਬਚਾ ਕੇ 9/11 ਵਰਗੇ ਵੱਡੇ ਹਾਦਸੇ ਨੂੰ ਟਾਲ ਦਿੱਤਾ ਹੈ। ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ਖਮੀ ਪਾਇਲਟ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕਰਕੇ ਉਨ੍ਹਾਂ ਦੇ ਹੌਸਲੇ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕੀਤੀ।


ਦੁਬਈ ਤੋਂ ਤੇਲ ਅਵੀਵ ਜਾ ਰਹੇ ਇਸ ਜਹਾਜ਼ ਦੇ ਕੋ-ਪਾਇਲਟ ਨੇ ਉਡਾਣ ਦੌਰਾਨ ਕਥਿਤ ਤੌਰ 'ਤੇ ਜਹਾਜ਼ ਨੂੰ ਕਰੈਸ਼ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਨਾਲ ਜਹਾਜ਼ ਅਚਾਨਕ ਹਜ਼ਾਰਾਂ ਫੁੱਟ ਹੇਠਾਂ ਆ ਡਿੱਗਿਆ। ਕਾਕਪਿਟ ਵਿੱਚ ਹੋਈ ਹਿੰਸਕ ਟਕਰਾਅ ਦੌਰਾਨ ਕੈਪਟਨ ਸਮਿਤ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਖੂਨ ਨਾਲ ਲੱਥਪਥ ਹੋਣ ਦੇ ਬਾਵਜੂਦ ਉਨ੍ਹਾਂ ਨੇ ਅਦੁੱਤੀ ਜੇਰਾ ਦਿਖਾਉਂਦੇ ਹੋਏ ਕਾਕਪਿਟ ਦਾ ਦਰਵਾਜ਼ਾ ਖੋਲ੍ਹ ਦਿੱਤਾ। ਇਸ ਤੋਂ ਬਾਅਦ ਚਾਲਕ ਦਲ ਅਤੇ ਯਾਤਰੀਆਂ ਨੇ ਅੰਦਰ ਦਾਖਲ ਹੋ ਕੇ ਹਮਲਾਵਰ ਪਾਇਲਟ ਨੂੰ ਕਾਬੂ ਕੀਤਾ। ਜਹਾਜ਼ ਵਿੱਚ ਸਵਾਰ ਦੋ ਆਫ-ਡਿਊਟੀ ਪਾਇਲਟਾਂ ਨੇ ਤੁਰੰਤ ਕੰਟਰੋਲ ਸੰਭਾਲਿਆ ਅਤੇ ਜਹਾਜ਼ ਨੂੰ ਸਾਊਦੀ ਅਰਬ ਦੇ ਤਾਬੂਕ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰ ਲਿਆ।



ਪ੍ਰਧਾਨ ਮੰਤਰੀ ਮੋਦੀ ਨਾਲ ਲਗਭਗ 9 ਮਿੰਟ ਚੱਲੀ ਗੱਲਬਾਤ ਦੌਰਾਨ ਕੈਪਟਨ ਸਮਿਤ ਨੇ ਦੱਸਿਆ ਕਿ ਸੰਕਟ ਦੀ ਇਸ ਘੜੀ ਵਿੱਚ ਉਹ 'ਹਨੂਮਾਨ ਚਾਲੀਸਾ' ਦਾ ਪਾਠ ਕਰ ਰਹੇ ਸਨ, ਜਿਸ ਨੇ ਉਨ੍ਹਾਂ ਨੂੰ ਅੰਦਰੂਨੀ ਸ਼ਕਤੀ ਦਿੱਤੀ। ਪੀਐੱਮ ਮੋਦੀ ਨੇ ਸਮਿਤ ਦੀ ਮਾਂ ਗੀਤਾ ਬੇਨ ਦੀ ਪਰਵਰਿਸ਼ ਅਤੇ ਭਗਵਦ ਗੀਤਾ ਦੀਆਂ ਸਿੱਖਿਆਵਾਂ ਦੀ ਤਾਰੀਫ਼ ਕਰਦਿਆਂ ਕਿਹਾ, "ਭਾਰਤੀ ਲੋਕ ਦੂਜਿਆਂ ਦੀ ਜਾਨ ਲੈਂਦੇ ਨਹੀਂ, ਸਗੋਂ ਆਪਣੀ ਜਾਨ ਜੋਖਮ 'ਚ ਪਾ ਕੇ ਦੂਜਿਆਂ ਨੂੰ ਬਚਾਉਂਦੇ ਹਨ।"


ਕੈਪਟਨ ਸਮਿਤ ਦੀ ਇਸ ਬਹਾਦਰੀ ਦੀ ਗੂੰਜ ਪੂਰੀ ਦੁਨੀਆ 'ਚ ਸੁਣਾਈ ਦੇ ਰਹੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵੀ ਉਨ੍ਹਾਂ ਦੇ ਜੇਰੇ ਦੀ ਪੁਰਜ਼ੋਰ ਤਾਰੀਫ਼ ਕੀਤੀ ਹੈ। ਇਸ ਤੋਂ ਇਲਾਵਾ ਗੁਜਰਾਤ ਸਰਕਾਰ ਨੇ ਕੈਪਟਨ ਸਮਿਤ ਨੂੰ 'ਵਿਸ਼ਿਸ਼ਟ ਗੁਜਰਾਤ ਗਰਿਮਾ ਪੁਰਸਕਾਰ' ਨਾਲ ਸਨਮਾਨਿਤ ਕਰਨ ਦਾ ਵੱਡਾ ਐਲਾਨ ਕੀਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.