IMG-LOGO
ਹੋਮ ਪੰਜਾਬ: ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਲਈ 20 ਰਾਜਾਂ...

ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਸੁਧਾਈ ਲਈ 20 ਰਾਜਾਂ 'ਚ ਵਿਸ਼ੇਸ਼ ਮੁਹਿੰਮ ਦਾ ਐਲਾਨ; BLO ਕਰਨਗੇ ਘਰ-ਘਰ ਜਾ ਕੇ ਜਾਂਚ

Admin User - Oct 02, 2026 11:53 AM
IMG

ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) 'ਤੇ ਮਚੇ ਬਵਾਲ ਤੋਂ ਬਾਅਦ ਹੁਣ ਚੋਣ ਕਮਿਸ਼ਨ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਿਆ ਹੈ। ਕਮਿਸ਼ਨ ਨੇ ਦੇਸ਼ ਦੇ 20 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇੱਕ ਵਿਸ਼ੇਸ਼ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਹੈ, ਤਾਂ ਜੋ ਵੋਟਰ ਲਿਸਟ ਵਿੱਚੋਂ ਰਹਿ ਗਏ ਨਾਗਰਿਕਾਂ ਅਤੇ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਨਵੇਂ ਨੌਜਵਾਨਾਂ ਦੀਆਂ ਵੋਟਾਂ ਬਣਾਈਆਂ ਜਾ ਸਕਣ। ਇਸ ਸਬੰਧੀ ਸਾਰੇ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ (CEOs) ਨੂੰ ਤੁਰੰਤ ਕਾਰਵਾਈ ਕਰਨ ਲਈ ਪੱਤਰ ਜਾਰੀ ਕੀਤਾ ਗਿਆ ਹੈ।


ਨਵੇਂ ਫ਼ਰਮਾਨ ਮੁਤਾਬਕ, ਬੂਥ ਲੈਵਲ ਅਫ਼ਸਰ (BLO) ਹੁਣ ਪੁਰਾਣੀ ਵੋਟਰ ਲਿਸਟ ਨੂੰ ਮੌਜੂਦਾ ਲਿਸਟ ਦੇ ਸਾਹਮਣੇ ਰੱਖ ਕੇ ਜਾਂਚਣਗੇ। ਜਿਨ੍ਹਾਂ ਵੋਟਰਾਂ ਦੇ ਨਾਂ ਪਹਿਲਾਂ ਸੂਚੀ ਵਿੱਚ ਸਨ ਪਰ ਹੁਣ ਕੱਟੇ ਗਏ ਹਨ, ਉਨ੍ਹਾਂ ਦੀ ਇੱਕ ਨਵੀਂ ਲਿਸਟ ਤਿਆਰ ਹੋਵੇਗੀ। ਇਸ ਤੋਂ ਬਾਅਦ BLO ਆਪ ਲੋਕਾਂ ਦੇ ਘਰਾਂ ਦਾ ਕੁੰਡਾ ਖੜਕਾ ਕੇ ਮੌਕੇ 'ਤੇ ਸਥਿਤੀ ਦਾ ਜਾਇਜ਼ਾ ਲੈਣਗੇ। ਜੇਕਰ ਵੋਟਰ ਯੋਗ ਪਾਇਆ ਜਾਂਦਾ ਹੈ, ਤਾਂ ਉਸ ਕੋਲੋਂ ਤੁਰੰਤ 'ਫਾਰਮ-6' ਭਰਵਾਇਆ ਜਾਵੇਗਾ। ਹਰ BLO ਨੂੰ ਹਫ਼ਤੇ ਵਿੱਚ ਘੱਟੋ-ਘੱਟ 20 ਤੋਂ 25 ਵੋਟਰਾਂ ਦੀ ਜਾਂਚ ਕਰਕੇ ਇੱਕ ਮਹੀਨੇ ਅੰਦਰ ਇਹ ਕੰਮ ਨਿਬੇੜਨ ਦਾ ਟੀਚਾ ਮਿਲਿਆ ਹੈ।


ਰਿਪੋਰਟਾਂ ਵਿੱਚ ਕਿਸੇ ਕਿਸਮ ਦੀ ਗੜਬੜੀ ਨਾ ਹੋਵੇ, ਇਸ ਲਈ BLO ਦੁਆਰਾ ਬਣਾਈ ਲਿਸਟ ਰਾਜਨੀਤਿਕ ਪਾਰਟੀਆਂ ਦੇ ਬੂਥ ਏਜੰਟਾਂ (BLA) ਨਾਲ ਸਾਂਝੀ ਕੀਤੀ ਜਾਵੇਗੀ। ਫਿਰ ਇਹ ਕੇਸ ਚੋਣ ਰਜਿਸਟ੍ਰੇਸ਼ਨ ਅਫ਼ਸਰ (ERO) ਕੋਲ ਜਾਣਗੇ, ਜੋ ਕਾਨੂੰਨ ਮੁਤਾਬਕ ਅੰਤਿਮ ਮੋਹਰ ਲਗਾਉਣਗੇ।


ਇਸ ਤੋਂ ਇਲਾਵਾ ਸ਼ੈਲਟਰਾਂ, ਮਜ਼ਦੂਰਾਂ ਦੀਆਂ ਬਸਤੀਆਂ ਅਤੇ ਬੇਘਰ ਲੋਕਾਂ ਤੱਕ ਪਹੁੰਚਣ ਲਈ ਖ਼ਾਸ ਕੈਂਪ ਲਗਾਏ ਜਾਣਗੇ। ਸਕੂਲਾਂ-ਕਾਲਜਾਂ ਅਤੇ ਜਾਗਰੂਕਤਾ ਪ੍ਰੋਗਰਾਮਾਂ (SVEEP) ਜ਼ਰੀਏ ਲੋਕਾਂ ਨੂੰ ਵੋਟਾਂ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਪੂਰੀ ਕਾਰਵਾਈ ਦੀ ਹਫ਼ਤਾਵਾਰੀ ਸਮੀਖਿਆ ਉੱਚ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.