IMG-LOGO
ਹੋਮ ਪੰਜਾਬ: ਡੀਐੱਸਪੀ ਦਫ਼ਤਰ ਬਾਹਰ ਚੱਲੀਆਂ ਤਾਬੜਤੋੜ ਗੋਲੀਆਂ: ਦੋ ਧੜਿਆਂ ਵਿਚਾਲੇ ਖੂਨੀ...

ਡੀਐੱਸਪੀ ਦਫ਼ਤਰ ਬਾਹਰ ਚੱਲੀਆਂ ਤਾਬੜਤੋੜ ਗੋਲੀਆਂ: ਦੋ ਧੜਿਆਂ ਵਿਚਾਲੇ ਖੂਨੀ ਝੜਪ ਤੋਂ ਬਾਅਦ ਜਲਾਲਾਬਾਦ 'ਚ ਦਹਿਸ਼ਤ, ਪੁਲਿਸ ਨੇ ਦੋ ਅਸਲਾਧਾਰੀ ਦਬੋਚੇ

Admin User - Oct 02, 2026 11:25 AM
IMG

ਸਰਹੱਦੀ ਸ਼ਹਿਰ ਜਲਾਲਾਬਾਦ ਵਿੱਚ ਵੀਰਵਾਰ ਦੇਰ ਰਾਤ ਉਸ ਵੇਲੇ ਭਾਰੀ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਦੋ ਧੜਿਆਂ ਵਿਚਾਲੇ ਹੋਈ ਆਪਸੀ ਲੜਾਈ ਗੋਲੀਬਾਰੀ ਵਿੱਚ ਬਦਲ ਗਈ। ਹੱਦ ਤਾਂ ਉਦੋਂ ਹੋ ਗਈ ਜਦੋਂ ਆਪਣੀ ਜਾਨ ਬਚਾਉਣ ਲਈ ਡੀਐੱਸਪੀ (DSP) ਦਫ਼ਤਰ ਵਿੱਚ ਸ਼ਰਨ ਲੈਣ ਪੁੱਜੇ ਇੱਕ ਧੜੇ ਦੇ ਮੈਂਬਰਾਂ ਦਾ ਪਿੱਛਾ ਕਰਦਿਆਂ ਦੂਜੇ ਧੜੇ ਨੇ ਸਰਕਾਰੀ ਦਫ਼ਤਰ ਦੇ ਬਾਹਰ ਹੀ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ਵਿੱਚ ਡੀਐੱਸਪੀ ਦਫ਼ਤਰ ਦੀ ਇਮਾਰਤ 'ਤੇ ਵੀ ਗੋਲੀਆਂ ਦੇ ਨਿਸ਼ਾਨ ਲੱਗੇ ਹਨ।


ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਰਾਤ ਦੋਵਾਂ ਧੜਿਆਂ ਦੇ ਮੁਲਜ਼ਮ ਮੋਟਰਸਾਈਕਲਾਂ 'ਤੇ ਇੱਕ-ਦੂਜੇ 'ਤੇ ਹਮਲਾ ਕਰਨ ਲਈ ਪਿੱਛਾ ਕਰ ਰਹੇ ਸਨ। ਆਪਣੀ ਜਾਨ ਖ਼ਤਰੇ 'ਚ ਦੇਖ ਕੇ ਇੱਕ ਧੜਾ ਭੱਜ ਕੇ ਡੀਐੱਸਪੀ ਦਫ਼ਤਰ ਅੰਦਰ ਵੜ ਗਿਆ, ਪਰ ਦੂਜੇ ਪੱਖ ਨੇ ਖੌਫ਼ ਮੁਕਤ ਹੋ ਕੇ ਬਾਹਰੋਂ ਹੀ ਅੰਧਾਧੁੰਦ ਫਾਇਰਿੰਗ ਕਰ ਦਿੱਤੀ।


ਫਾਜ਼ਿਲਕਾ ਪੁਲਿਸ ਨੇ ਮੁਸਤੈਦੀ ਦਿਖਾਉਂਦਿਆਂ ਮੌਕੇ ਤੋਂ ਦੋ ਦੋਸ਼ੀਆਂ ਨੂੰ ਦਬੋਚ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਸੋਨਾ ਸਿੰਘ ਅਤੇ ਪਰਮਜੀਤ ਸਿੰਘ ਵਜੋਂ ਹੋਈ ਹੈ, ਜੋ ਕਿ ਜਲਾਲਾਬਾਦ ਅਤੇ ਨੇੜਲੇ ਇਲਾਕੇ ਦੇ ਰਹਿਣ ਵਾਲੇ ਹਨ।


ਜਲਾਲਾਬਾਦ ਸਿਟੀ ਥਾਣਾ ਦੇ ਐੱਸਐੱਚਓ ਮੋਹਿਤ ਧਵਨ ਨੇ ਦੱਸਿਆ ਕਿ ਕਾਬੂ ਕੀਤੇ ਗਏ ਦੋਸ਼ੀਆਂ ਕੋਲੋਂ ਇੱਕ ਨਾਜਾਇਜ਼ .32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ ਹੈ। ਘਟਨਾ ਸਥਾਨ ਤੋਂ ਕਿੰਨੇ ਰਾਊਂਡ ਫਾਇਰ ਹੋਏ ਅਤੇ ਕੀ ਇਹ ਗੋਲੀਆਂ ਬਰਾਮਦ ਕੀਤੇ ਪਿਸਤੌਲ ਤੋਂ ਹੀ ਚੱਲੀਆਂ ਸਨ, ਇਸ ਦੀ ਬਾਰੀਕੀ ਨਾਲ ਜਾਂਚ ਲਈ ਫੋਰੈਂਸਿਕ ਟੀਮ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਪੁਲਿਸ ਅਨੁਸਾਰ ਘਟਨਾ ਵਿੱਚ ਸ਼ਾਮਲ ਬਾਕੀ ਫ਼ਰਾਰ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.