IMG-LOGO
ਹੋਮ ਪੰਜਾਬ: ਵਾਈਬ ਪੰਜਾਬ ਦੀ' ਸਮਾਗਮ: ਸੁਖਬੀਰ ਬਾਦਲ ਵੱਲੋਂ ਖਾਲਸਾ ਕਾਲਜ ਦੇ...

ਵਾਈਬ ਪੰਜਾਬ ਦੀ' ਸਮਾਗਮ: ਸੁਖਬੀਰ ਬਾਦਲ ਵੱਲੋਂ ਖਾਲਸਾ ਕਾਲਜ ਦੇ ਨੌਜਵਾਨਾਂ ਨਾਲ ਖੁੱਲ੍ਹੀ ਗੱਲਬਾਤ; '2027 'ਚ ਪੰਜਾਬ ਦੀ ਤਕਦੀਰ ਬਦਲਣ ਲਈ ਸਹੀ ਚੋਣ ਕਰਨ ਦੀ...

Admin User - Oct 02, 2026 11:11 AM
IMG

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਨੌਜਵਾਨਾਂ ਨੂੰ ਆਪਣੇ ਆਪ ਨੂੰ 'ਵਿਕਾਸ ਪੁਰਸ਼' ਵਜੋਂ ਪੇਸ਼ ਕਰਦਿਆਂ ਦਾਅਵਾ ਕੀਤਾ ਹੈ ਕਿ ਸੂਬੇ ਵਿੱਚ ਸਿਰਫ਼ ਇੱਕ ਹੀ ਸ਼ਖਸੀਅਤ ਪੰਜਾਬੀਆਂ ਦੀ ਤਕਦੀਰ ਬਦਲ ਸਕਦੀ ਹੈ। ਖਾਲਸਾ ਕਾਲਜ ਪਟਿਆਲਾ ਵਿਖੇ ਆਯੋਜਿਤ 'ਵਾਈਬ ਪੰਜਾਬ ਦੀ' ਸਮਾਗਮ ਦੌਰਾਨ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਉਨ੍ਹਾਂ 2027 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਮਝਦਾਰੀ ਨਾਲ ਆਗੂ ਚੁਣਨ ਦਾ ਸੱਦਾ ਦਿੱਤਾ।


ਨੌਜਵਾਨਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ ਅਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੀਆਂ ਸਰਕਾਰਾਂ ਲੋਕਾਂ ਦੀਆਂ ਉਮੀਦਾਂ 'ਤੇ ਖਰੀਆਂ ਨਹੀਂ ਉੱਤਰੀਆਂ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਕੋਲ ਇੱਕ ਪਾਸੇ ਬੱਕਰੀਆਂ ਚੋਣ ਦੀ ਗੱਲ ਕਰਨ ਵਾਲੇ ਚੰਨੀ ਹਨ ਅਤੇ ਦੂਜੇ ਪਾਸੇ ਹਨੇਰੇ ਵਿੱਚ ਪੰਕਚਰ ਲਾਉਣ ਦਾ ਦਾਅਵਾ ਕਰਨ ਵਾਲੇ ਭਗਵੰਤ ਮਾਨ ਹਨ। ਪੰਜਾਬ ਨੂੰ ਹੁਣ ਆਧੁਨਿਕਤਾ, ਵਿਕਾਸ ਅਤੇ ਬੁਨਿਆਦੀ ਢਾਂਚੇ ਦੀ ਸੋਚ ਰੱਖਣ ਵਾਲੀ ਅਗਵਾਈ ਦੀ ਲੋੜ ਹੈ।


ਸੁਖਬੀਰ ਬਾਦਲ ਨੇ 2007 ਤੋਂ 2017 ਤੱਕ ਦੇ ਆਪਣੇ ਸ਼ਾਸਨਕਾਲ ਦੀਆਂ ਉਪਲਬਧੀਆਂ ਗਿਣਾਉਂਦਿਆਂ ਦੱਸਿਆ:


ਬੁਨਿਆਦੀ ਢਾਂਚਾ: ਹਰ ਜ਼ਿਲ੍ਹੇ ਨੂੰ ਚੰਡੀਗੜ੍ਹ ਅਤੇ ਅੰਮ੍ਰਿਤਸਰ ਨਾਲ 4-ਲੇਨ ਹਾਈਵੇਅ ਰਾਹੀਂ ਜੋੜਿਆ ਗਿਆ ਅਤੇ ਨਵੇਂ ਥਰਮਲ ਪਲਾਂਟ ਲਗਾਏ ਗਏ।


ਵਿਦਿਅਕ ਅਦਾਰੇ: ਏਮਜ਼ (AIIMS), ਆਈ.ਆਈ.ਟੀ. (IIT), ਆਇਸਰ (IISER), ਨਾਇਪਰ (NIPER) ਅਤੇ ਆਈ.ਐਸ.ਬੀ. (ISB) ਵਰਗੇ ਰਾਸ਼ਟਰੀ ਪੱਧਰ ਦੇ ਅਦਾਰੇ ਪੰਜਾਬ ਵਿੱਚ ਲਿਆਂਦੇ ਗਏ।


ਅਰਥਵਿਵਸਥਾ: ਕਰਜ਼ੇ ਦੀ ਦਰ ਜੀ.ਡੀ.ਪੀ. ਦੇ 46 ਫੀਸਦੀ ਤੋਂ ਘਟਾ ਕੇ 32 ਫੀਸਦੀ ਕੀਤੀ ਗਈ ਅਤੇ ਵੈਟ (VAT) ਆਮਦਨ 5,000 ਕਰੋੜ ਤੋਂ ਵਧਾ ਕੇ 20,000 ਕਰੋੜ ਰੁਪਏ ਤੱਕ ਪਹੁੰਚਾਈ ਗਈ।


ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ 'ਆਪ' ਸਰਕਾਰ ਸਿਰਫ਼ ਇਸ਼ਤਿਹਾਰਬਾਜ਼ੀ 'ਤੇ 6,000 ਕਰੋੜ ਰੁਪਏ ਫਜ਼ੂਲ ਖਰਚ ਕਰਕੇ ਗਲਤ ਕੰਮਾਂ ਲਈ ਕਰਜ਼ਾ ਚੁੱਕ ਰਹੀ ਹੈ, ਜਦਕਿ ਅਕਾਲੀ ਦਲ ਨੇ ਬੁਨਿਆਦੀ ਢਾਂਚਾ ਸਿਰਜਣ ਲਈ ਕਰਜ਼ਾ ਲਿਆ ਸੀ। ਉਨ੍ਹਾਂ ਖੇਤੀ ਖੇਤਰ ਵਿੱਚ ਹਾਈਡਰੋਪੋਨਿਕਸ ਵਰਗੀ ਨਵੀਂ ਤਕਨਾਲੋਜੀ ਅਤੇ ਫੂਡ ਪ੍ਰੋਸੈਸਿੰਗ 'ਤੇ ਸਬਸਿਡੀ ਦੇਣ ਦੀ ਆਪਣੀ ਯੋਜਨਾ ਵੀ ਸਾਂਝੀ ਕੀਤੀ।


ਕਾਲਜ ਦੇ ਦਿਨ, ਪਰਿਵਾਰਕ ਯਾਦਾਂ ਅਤੇ ਨਿੱਜੀ ਜ਼ਿੰਦਗੀ ਦੇ ਖੁਲਾਸੇ

ਸਮਾਗਮ ਦੌਰਾਨ ਸੁਖਬੀਰ ਬਾਦਲ ਨੇ ਵਿਦਿਆਰਥੀਆਂ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ:


ਰਸ਼ਨਪ੍ਰੀਤ ਕੌਰ ਨਾਂ ਦੀ ਵਿਦਿਆਰਥਣ ਨਾਲ ਗੱਲ ਕਰਦਿਆਂ ਉਨ੍ਹਾਂ ਹੱਸਦਿਆਂ ਮੰਨਿਆ ਕਿ ਉਨ੍ਹਾਂ ਦੇ ਸਮੇਂ ਵੀ 'ਗੇੜੀ ਰੂਟ' ਹੁੰਦੇ ਸਨ ਅਤੇ ਹਾਜ਼ਰੀ ਪੂਰੀ ਕਰਨ ਲਈ ਮਦਦ ਲੈਣੀ ਪੈਂਦੀ ਸੀ। ਹਾਲਾਂਕਿ, ਉਹ ਹਮੇਸ਼ਾ ਪਹਿਲੇ ਦਰਜੇ ਵਿੱਚ ਪਾਸ ਹੁੰਦੇ ਰਹੇ।


ਉਨ੍ਹਾਂ ਭਾਵੁਕ ਹੁੰਦਿਆਂ ਦੱਸਿਆ ਕਿ ਉਨ੍ਹਾਂ ਦੀ ਚੜ੍ਹਦੀ ਜਵਾਨੀ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੇਲ੍ਹ ਵਿੱਚ ਸਨ। ਇੱਕ ਵਾਰ ਜਦੋਂ ਬਾਦਲ ਸਾਹਿਬ ਲਾਰੰਸ ਸਕੂਲ ਸਨਾਵਰ ਆਏ ਤਾਂ ਉਨ੍ਹਾਂ ਨੂੰ ਸਕੂਲ ਦਾ ਨਾਂ ਵੀ ਨਹੀਂ ਸੀ ਪਤਾ ਅਤੇ ਪ੍ਰਿੰਸੀਪਲ ਨੂੰ 'ਲਾਲੀ' (ਸੁਖਬੀਰ ਦਾ ਘਰ ਦਾ ਨਾਂ) ਬਾਰੇ ਪੁੱਛਿਆ ਸੀ।


ਉਨ੍ਹਾਂ ਦੱਸਿਆ ਕਿ ਉਹ ਆਪਣੀਆਂ ਧੀਆਂ ਦੇ ਦੋਸਤ ਹਨ ਅਤੇ ਉਨ੍ਹਾਂ ਦੀਆਂ ਧੀਆਂ ਆਪਣੇ ਪਿਤਾ ਨਾਲੋਂ ਬਠਿੰਡਾ ਤੋਂ ਐਮ.ਪੀ. ਮਾਤਾ ਹਰਸਿਮਰਤ ਕੌਰ ਬਾਦਲ ਤੋਂ ਵੱਧ ਡਰਦੀਆਂ ਹਨ।


ਫੂਡ ਬਲੋਗਰ ਨਵੀ ਆਨੰਦ ਦੇ ਸਵਾਲ 'ਤੇ ਉਨ੍ਹਾਂ ਖੁਲਾਸਾ ਕੀਤਾ ਕਿ ਉਹ ਸ਼ੁੱਧ ਸ਼ਾਕਾਹਾਰੀ ਹਨ, ਜੋ ਪੀਜ਼ਾ, ਪਾਸਤਾ, ਮਾਂਹ ਦੀ ਦਾਲ ਅਤੇ ਡਾਈਟ ਕੋਕ ਦੇ ਬਹੁਤ ਸ਼ੌਕੀਨ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.