ਤਾਜਾ ਖਬਰਾਂ
ਚੰਡੀਗੜ੍ਹ:- ਬਹੁ ਕਰੋੜੀ ਭੋਲਾ ਡਰੱਗ ਮਾਮਲੇ ਵਿੱਚ ਹੁਣ ਫੇਰ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਖਬਰ ਵਾਲੇ ਡਾਟ ਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਹੈ ਕਿ 5 ਅਕਤੂਬਰ ਨੂੰ ਐਸਆਈਟੀ ਨੇ ਬਿਕਰਮ ਸਿੰਘ ਮਜੀਠੀਆ ਨੂੰ ਪੇਸ਼ ਹੋਣ ਲਈ ਸਾਮਣ ਜਾਰੀ ਕੀਤਾ ਹੈ। ਸੂਤਰ ਦੱਸਦੇ ਹਨ ਉਧਰੋਂ ਇਸ ਮਾਮਲੇ ਦੇ ਕਿੰਗ ਪਿਨ ਸਾਬਕਾ ਡੀਐਸਪੀ ਜਗਦੀਸ਼ ਭੋਲਾ ਜੋ ਕਿ ਜਮਾਨਤ ਤੇ ਆਇਆ ਹੋਇਆ ਹੈ ਨੂੰ ਵੀ ਸੱਦਿਆ ਹੈ ਇਹ ਵੀ ਪਤਾ ਲੱਗਾ ਹੈ ਕਿ ਐਸ ਆਈਟੀ ਆਮੋ ਸਾਹਮਣੇ ਬਿਠਾ ਕੇ ਸਵਾਲ ਪੁੱਛੇਗੀ ।
Get all latest content delivered to your email a few times a month.