IMG-LOGO
ਹੋਮ ਪੰਜਾਬ: ਡੀਜੀਪੀ ਦਫ਼ਤਰ ਪੁੱਜੀ ਰੂਪ ਕੌਰ ਸੰਧੂ, ਵਿਦੇਸ਼ੀ ਧਮਕੀਆਂ ਦਾ ਹਵਾਲਾ...

ਡੀਜੀਪੀ ਦਫ਼ਤਰ ਪੁੱਜੀ ਰੂਪ ਕੌਰ ਸੰਧੂ, ਵਿਦੇਸ਼ੀ ਧਮਕੀਆਂ ਦਾ ਹਵਾਲਾ ਦੇ ਕੇ ਮੰਗੀ ਸੁਰੱਖਿਆ; ਸਿਆਸੀ ਗਲਿਆਰਿਆਂ 'ਚ ਚਰਚਾ ਛਿੜੀ

Admin User - Sep 30, 2026 11:19 AM
IMG

ਸਿਆਸੀ ਖੇਤਰ 'ਚ ਚਰਚਿਤ ਚਿਹਰਾ ਰੂਪ ਕੌਰ ਸੰਧੂ ਨੇ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਦਫ਼ਤਰ ਪਹੁੰਚ ਕੇ ਆਪਣੀ ਜਾਨ ਨੂੰ ਖ਼ਤਰਾ ਦੱਸਦਿਆਂ ਪੁਲਿਸ ਸੁਰੱਖਿਆ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵਿਦੇਸ਼ਾਂ 'ਚ ਬੈਠੇ ਕੁੱਝ ਭਗੌੜੇ ਅਤੇ ਸ਼ਰਾਰਤੀ ਅਨਸਰ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਦੇ ਰਹੇ ਹਨ।


ਮੀਡੀਆ ਨਾਲ ਗੱਲਬਾਤ ਕਰਦਿਆਂ ਰੂਪ ਕੌਰ ਸੰਧੂ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਲੋਕਾਂ ਨੂੰ ਆਪਣੀਆਂ ਖਾਮੀਆਂ ਜਾਂ ਰਾਜ਼ ਖੁੱਲ੍ਹਣ ਦਾ ਡਰ ਸਤਾ ਰਿਹਾ ਹੈ, ਉਹੀ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ, "ਮੈਂ ਹਮੇਸ਼ਾ ਤੱਥਾਂ ਦੇ ਆਧਾਰ 'ਤੇ ਹੀ ਗੱਲ ਕੀਤੀ ਹੈ, ਪਰ ਮੇਰੀ ਇੱਕੋ ਸੋਸ਼ਲ ਮੀਡੀਆ ਪੋਸਟ ਨਾਲ ਇੱਕ ਪੂਰੀ ਰਾਜਨੀਤਿਕ ਪਾਰਟੀ ਘਬਰਾ ਗਈ।"


ਆਪਣੀ ਸੋਸ਼ਲ ਮੀਡੀਆ ਪੋਸਟ ਬਾਰੇ ਸਪੱਸ਼ਟੀਕਰਨ ਦਿੰਦਿਆਂ ਸੰਧੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਲਿਖਤ ਵਿੱਚ ਅਕਾਲੀ ਦਲ ਦਾ ਨਾਂ ਤੱਕ ਨਹੀਂ ਲਿਆ ਸੀ। ਉਨ੍ਹਾਂ ਤੰਜ ਕੱਸਦਿਆਂ ਕਿਹਾ ਕਿ ਪਾਰਟੀ ਆਗੂਆਂ ਨੂੰ ਖ਼ੁਦ ਚੰਗੀ ਤਰ੍ਹਾਂ ਪਤਾ ਹੈ ਕਿ ਉਨ੍ਹਾਂ ਦੇ ਅੰਦਰ 'ਕਾਲੀਆਂ ਭੇਡਾਂ' ਕੌਣ ਹਨ। ਸੁਖਬੀਰ ਸਿੰਘ ਬਾਦਲ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਖ਼ੁਦ ਸਹੀ ਇਨਸਾਨ ਹਨ, ਪਰ ਉਨ੍ਹਾਂ ਦੇ ਆਲੇ-ਦੁਆਲੇ ਘਿਰੇ ਲੋਕ ਉਨ੍ਹਾਂ ਨੂੰ ਗਲਤ ਰਾਹ ਦਿਖਾ ਰਹੇ ਹਨ।


ਸਿਆਸੀ ਭਵਿੱਖ ਬਾਰੇ ਗੱਲ ਕਰਦਿਆਂ ਰੂਪ ਕੌਰ ਸੰਧੂ ਨੇ ਸਾਫ਼ ਕੀਤਾ ਕਿ ਉਹ ਰਾਜਨੀਤੀ ਵਿੱਚ ਸਰਗਰਮ ਰਹਿਣਗੀਆਂ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵੇਲੇ ਕਈ ਮੁੱਖ ਸਿਆਸੀ ਧਿਰਾਂ ਵੱਲੋਂ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਲ ਹੋਣ ਦੀਆਂ ਪੇਸ਼ਕਸ਼ਾਂ ਆ ਰਹੀਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.