IMG-LOGO
ਹੋਮ ਰਾਸ਼ਟਰੀ, ਅੰਤਰਰਾਸ਼ਟਰੀ, ਖੇਡਾਂ, ਕੈਨੇਡਾ 'ਚ ਪੰਜਾਬ ਦੀ ਸੀਟੀ ਯੂਨੀਵਰਸਿਟੀ ਦੀ ਵਿਦਿਆਰਥਣ ਦਾ ਕਮਾਲ,...

ਕੈਨੇਡਾ 'ਚ ਪੰਜਾਬ ਦੀ ਸੀਟੀ ਯੂਨੀਵਰਸਿਟੀ ਦੀ ਵਿਦਿਆਰਥਣ ਦਾ ਕਮਾਲ, ਰਾਸ਼ਟਰਮੰਡਲ ਪਾਵਰਲਿਫਟਿੰਗ 'ਚ ਜਿੱਤੇ 4 ਗੋਲਡ ਮੈਡਲ

Admin User - Sep 29, 2026 11:46 AM
IMG

ਕੈਨੇਡਾ ਦੇ ਵਿਨੀਪੈਗ ਸ਼ਹਿਰ ਵਿਖੇ ਸਮਾਪਤ ਹੋਈ ਕਾਮਨਵੇਲਥ (ਰਾਸ਼ਟਰਮੰਡਲ) ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ ਸੀਟੀ ਯੂਨੀਵਰਸਿਟੀ ਦੀ ਹੋਣਹਾਰ ਖਿਡਾਰਨ ਸਨੇਹਾ ਘੜਾਮੀ ਨੇ ਇਤਿਹਾਸ ਰਚਦਿਆਂ ਭਾਰਤ ਦਾ ਨਾਂ ਵਿਸ਼ਵ ਪੱਧਰ 'ਤੇ ਰੌਸ਼ਨ ਕੀਤਾ ਹੈ। 17 ਤੋਂ 27 ਸਤੰਬਰ ਤੱਕ ਚੱਲੇ ਇਸ ਅੰਤਰਰਾਸ਼ਟਰੀ ਮੁਕਾਬਲੇ ਦੇ ਜੂਨੀਅਰ 76 ਕਿੱਲੋ ਭਾਰ ਵਰਗ ਵਿੱਚ ਸਨੇਹਾ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 4 ਸੋਨ ਤਗਮੇ ਆਪਣੇ ਨਾਂ ਕੀਤੇ ਅਤੇ 3 ਨਵੇਂ ਰਿਕਾਰਡ ਕਾਇਮ ਕੀਤੇ।


ਮੂਲ ਰੂਪ ਵਿੱਚ ਪੱਛਮੀ ਬੰਗਾਲ ਦੀ ਰਹਿਣ ਵਾਲੀ ਅਤੇ ਬੀ.ਏ. ਦੂਜੇ ਸਾਲ ਦੀ ਇਹ ਵਿਦਿਆਰਥਣ ਆਪਣੀ ਸਖ਼ਤ ਮਿਹਨਤ ਦੇ ਬਲਬੂਤੇ ਪੂਰੇ ਟੂਰਨਾਮੈਂਟ 'ਚ ਛਾਈ ਰਹੀ। ਉਸ ਨੇ ਸਕੁਐਟ ਵਿੱਚ 190 ਕਿੱਲੋ, ਬੈਂਚ ਪ੍ਰੈਸ ਵਿੱਚ 120 ਕਿੱਲੋ ਅਤੇ ਡੈੱਡਲਿਫਟ ਵਿੱਚ 190 ਕਿੱਲੋ ਭਾਰ ਚੁੱਕ ਕੇ ਤਿੰਨਾਂ ਸ਼੍ਰੇਣੀਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਇਸ ਤੋਂ ਬਾਅਦ ਕੁੱਲ 500 ਕਿੱਲੋ ਭਾਰ ਚੁੱਕ ਕੇ ਉਸ ਨੇ ਚੌਥਾ ਗੋਲਡ ਮੈਡਲ ਵੀ ਆਪਣੇ ਖਾਤੇ 'ਚ ਪਾਇਆ।


ਜਿੱਤ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਨੇਹਾ ਨੇ ਦੱਸਿਆ ਕਿ ਵਿਦੇਸ਼ੀ ਧਰਤੀ 'ਤੇ ਵੱਡੇ ਖਿਡਾਰੀਆਂ ਨਾਲ ਖੇਡ ਕੇ ਉਸ ਨੂੰ ਅੰਤਰਰਾਸ਼ਟਰੀ ਦਬਾਅ ਨੂੰ ਸੰਭਾਲਣ ਦਾ ਵੱਡਾ ਤਜਰਬਾ ਮਿਲਿਆ ਹੈ। ਉਸ ਨੇ ਕਿਹਾ ਕਿ ਇਹ ਸਫ਼ਲਤਾ ਉਸ ਦੇ ਆਉਣ ਵਾਲੇ ਮੁਕਾਬਲਿਆਂ ਲਈ ਹੌਂਸਲਾ ਵਧਾਏਗੀ ਅਤੇ ਉਹ ਭਵਿੱਖ ਵਿੱਚ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨ ਲਈ ਦਿਨ-ਰਾਤ ਮਿਹਨਤ ਜਾਰੀ ਰੱਖੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.