IMG-LOGO
ਹੋਮ ਪੰਜਾਬ: ਕੱਲ੍ਹ ਤੋਂ 3 ਦਿਨਾਂ ਦੀ ਦੇਸ਼ ਵਿਆਪੀ ਬੈਂਕ ਹੜਤਾਲ, ਆਮ...

ਕੱਲ੍ਹ ਤੋਂ 3 ਦਿਨਾਂ ਦੀ ਦੇਸ਼ ਵਿਆਪੀ ਬੈਂਕ ਹੜਤਾਲ, ਆਮ ਜਨਤਾ ਲਈ ਅੱਜ ਐਤਵਾਰ ਨੂੰ ਵੀ ਖੁੱਲ੍ਹਣਗੇ ਬੈਂਕ

Admin User - Sep 27, 2026 12:21 PM
IMG

ਸੋਮਵਾਰ, 28 ਸਤੰਬਰ ਤੋਂ ਸ਼ੁਰੂ ਹੋ ਰਹੀ ਬੈਂਕ ਕਰਮਚਾਰੀਆਂ ਦੀ ਤਿੰਨ ਦਿਨਾਂ ਹੜਤਾਲ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ (RBI) ਨੇ ਗਾਹਕਾਂ ਦੀ ਸਹੂਲਤ ਲਈ ਵੱਡਾ ਫੈਸਲਾ ਲਿਆ ਹੈ। ਆਰ.ਬੀ.ਆਈ. ਦੇ ਨਿਰਦੇਸ਼ਾਂ ਤਹਿਤ ਅੱਜ ਐਤਵਾਰ, 27 ਸਤੰਬਰ ਨੂੰ ਦੇਸ਼ ਦੇ ਸਾਰੇ ਸਰਕਾਰੀ, ਪੇਂਡੂ ਅਤੇ ਪ੍ਰਾਈਵੇਟ ਬੈਂਕ ਖੁੱਲ੍ਹੇ ਰਹਿਣਗੇ, ਤਾਂ ਜੋ ਲੋਕ ਆਪਣੇ ਜ਼ਰੂਰੀ ਬੈਂਕਿੰਗ ਕੰਮ ਸਮੇਂ ਸਿਰ ਨਿਪਟਾ ਸਕਣ। ਇਹ ਹੜਤਾਲ ਬੁੱਧਵਾਰ, 30 ਸਤੰਬਰ ਤੱਕ ਜਾਰੀ ਰਹੇਗੀ।


ਬੈਂਕ ਯੂਨੀਅਨਾਂ ਦੇ ਸਭ ਤੋਂ ਵੱਡੇ ਸੰਗਠਨ 'ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼' (UFBU) ਨੇ ਹਫ਼ਤੇ 'ਚ 5 ਦਿਨ ਕੰਮ ਕਰਨ, ਪੈਨਸ਼ਨ 'ਚ ਸੁਧਾਰ ਅਤੇ ਪਰਫਾਰਮੈਂਸ ਲਿੰਕਡ ਇੰਸੈਂਟਿਵ (PLI) ਵਰਗੀਆਂ ਲੰਬਿਤ ਮੰਗਾਂ ਨੂੰ ਲੈ ਕੇ ਇਸ ਹੜਤਾਲ ਦਾ ਸੱਦਾ ਦਿੱਤਾ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਯੂਨੀਅਨਾਂ ਨੂੰ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਹੈ। ਦੂਜੇ ਪਾਸੇ, ਸਟੇਟ ਬੈਂਕ ਆਫ਼ ਇੰਡੀਆ (SBI) ਅਤੇ ਬੈਂਕ ਆਫ਼ ਇੰਡੀਆ ਵਰਗੇ ਪ੍ਰਮੁੱਖ ਬੈਂਕਾਂ ਨੇ ਗਾਹਕਾਂ ਨੂੰ ਅੱਜ ਹੀ ਕੰਮ ਨਿਪਟਾਉਣ ਦੇ ਨਾਲ-ਨਾਲ ਯੂ.ਪੀ.ਆਈ., ਨੈੱਟ ਬੈਂਕਿੰਗ, ਏ.ਟੀ.ਐਮ. ਅਤੇ ਡਿਜੀਟਲ ਪਲੇਟਫਾਰਮਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ। ਹੜਤਾਲ ਦੌਰਾਨ ਵੀ ਏ.ਟੀ.ਐਮ. ਅਤੇ ਆਨਲਾਈਨ ਲੈਣ-ਦੇਣ ਦੀਆਂ ਸੇਵਾਵਾਂ ਚਾਲੂ ਰਹਿਣਗੀਆਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.