IMG-LOGO
ਹੋਮ ਪੰਜਾਬ, ਰਾਸ਼ਟਰੀ, ਹੇਮਕੁੰਟ ਸਾਹਿਬ ’ਚ ਮੌਸਮ ਨੇ ਬਦਲਿਆ ਰੰਗ, ਤਾਜ਼ਾ ਬਰਫ਼ਬਾਰੀ ਨਾਲ...

ਹੇਮਕੁੰਟ ਸਾਹਿਬ ’ਚ ਮੌਸਮ ਨੇ ਬਦਲਿਆ ਰੰਗ, ਤਾਜ਼ਾ ਬਰਫ਼ਬਾਰੀ ਨਾਲ ਬਰਫ਼ ਦੀ ਚਾਦਰ ’ਚ ਲਿਪਟਿਆ ਇਲਾਕਾ

Admin User - Sep 26, 2026 04:33 PM
IMG

ਹੇਮਕੁੰਟ ਸਾਹਿਬ ਅਤੇ ਆਸ-ਪਾਸ ਦੇ ਉੱਚੇ ਪਹਾੜੀ ਇਲਾਕਿਆਂ ਵਿੱਚ ਅੱਜ ਤਾਜ਼ਾ ਬਰਫ਼ਬਾਰੀ ਹੋਣ ਨਾਲ ਮੌਸਮ ਨੇ ਅਚਾਨਕ ਕਰਵਟ ਲਈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸਮੇਤ ਨੇੜਲੇ ਪਹਾੜ ਬਰਫ਼ ਦੀ ਚਿੱਟੀ ਚਾਦਰ ਨਾਲ ਢਕ ਗਏ, ਜਿਸ ਨਾਲ ਪੂਰਾ ਇਲਾਕਾ ਬੇਹੱਦ ਮਨਮੋਹਕ ਨਜ਼ਰ ਆ ਰਿਹਾ ਹੈ। ਉੱਚਾਈ ਵਾਲੇ ਖੇਤਰਾਂ ਵਿੱਚ ਬਰਫ਼ਬਾਰੀ ਅਤੇ ਹੇਠਲੇ ਇਲਾਕਿਆਂ ਵਿੱਚ ਮੀਂਹ ਕਾਰਨ ਠੰਢ ਵਿੱਚ ਵੀ ਵਾਧਾ ਹੋਇਆ ਹੈ।

ਸਮੁੰਦਰ ਤਲ ਤੋਂ ਕਰੀਬ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਹੇਮਕੁੰਟ ਸਾਹਿਬ ਵਿੱਚ ਮੌਸਮ ਤੇਜ਼ੀ ਨਾਲ ਬਦਲਦਾ ਹੈ। ਅੱਜ ਇੱਥੇ ਤਾਪਮਾਨ ਕਰੀਬ 7 ਤੋਂ 11 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ। ਸਵੇਰ ਵੇਲੇ ਤਾਪਮਾਨ ਲਗਭਗ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਮੀਂਹ ਅਤੇ ਬਰਫ਼ਬਾਰੀ ਦਾ ਸਿਲਸਿਲਾ ਜਾਰੀ ਰਹਿਣ ਦੀ ਸੰਭਾਵਨਾ ਹੈ।

ਬਰਫ਼ਬਾਰੀ ਕਾਰਨ ਹੇਮਕੁੰਟ ਸਾਹਿਬ ਵੱਲ ਜਾਣ ਵਾਲੇ ਪੈਦਲ ਮਾਰਗ ਦੇ ਕੁਝ ਹਿੱਸਿਆਂ ’ਤੇ ਫਿਸਲਣ ਵਧ ਗਈ ਹੈ। ਇਸ ਦੇ ਮੱਦੇਨਜ਼ਰ ਪੁਲਿਸ ਅਤੇ ਐੱਸਡੀਆਰਐੱਫ ਦੇ ਜਵਾਨ ਵੱਖ-ਵੱਖ ਥਾਵਾਂ ’ਤੇ ਤਾਇਨਾਤ ਹਨ ਅਤੇ ਯਾਤਰਾ ਕਰ ਰਹੇ ਸ਼ਰਧਾਲੂਆਂ ਦੀ ਮਦਦ ਕਰ ਰਹੇ ਹਨ। ਮੁਸ਼ਕਲ ਜਾਂ ਤਿਲਕਣ ਵਾਲੇ ਰਸਤਿਆਂ ’ਤੇ ਲੋੜ ਪੈਣ ’ਤੇ ਜਵਾਨ ਸ਼ਰਧਾਲੂਆਂ ਨੂੰ ਸਹਾਰਾ ਦੇ ਕੇ ਅੱਗੇ ਲੰਘਾ ਰਹੇ ਹਨ।

ਹੇਮਕੁੰਟ ਸਾਹਿਬ ਯਾਤਰਾ ਦੇ ਅਹਿਮ ਪੜਾਅ ਘੰਘੜੀਆ ਵਿਖੇ ਵੀ ਪੁਲਿਸ ਵੱਲੋਂ ਮੌਸਮ ਅਤੇ ਰਸਤੇ ਦੀ ਸਥਿਤੀ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ। ਸ਼ਰਧਾਲੂਆਂ ਨੂੰ ਮੌਸਮ ਦੇ ਮਿਜ਼ਾਜ ਨੂੰ ਧਿਆਨ ਵਿੱਚ ਰੱਖਦਿਆਂ ਸਾਵਧਾਨੀ ਨਾਲ ਯਾਤਰਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਇਸ ਦੌਰਾਨ ਹੇਮਕੁੰਟ ਸਾਹਿਬ ਵਿਖੇ ਸ਼ਰਧਾਲੂਆਂ ਦੀ ਆਮਦ ਲਗਾਤਾਰ ਜਾਰੀ ਹੈ। 25 ਸਤੰਬਰ ਤੱਕ ਕਰੀਬ 3.40 ਲੱਖ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਚੁੱਕੇ ਸਨ। ਤਾਜ਼ਾ ਬਰਫ਼ਬਾਰੀ ਦੇ ਬਾਵਜੂਦ ਬਰਫ਼ ਨਾਲ ਢਕੇ ਪਹਾੜਾਂ ਦਾ ਸੁੰਦਰ ਨਜ਼ਾਰਾ ਯਾਤਰੀਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.