IMG-LOGO
ਹੋਮ ਪੰਜਾਬ: ਅਮਰਿੰਦਰ ਦਾ ਸਿਆਸੀ ਸੱਚ: 'ਭਾਜਪਾ 'ਚ ਕੁਝ ਨਹੀਂ ਖੱਟਿਆ, ਪਰ...

ਅਮਰਿੰਦਰ ਦਾ ਸਿਆਸੀ ਸੱਚ: 'ਭਾਜਪਾ 'ਚ ਕੁਝ ਨਹੀਂ ਖੱਟਿਆ, ਪਰ ਹੁਣ ਜਾਵਾਂ ਵੀ ਕਿੱਥੇ?'

Admin User - Sep 25, 2026 02:35 PM
IMG

ਪੰਜਾਬ ਦੀ ਰਾਜਨੀਤੀ ਦੇ ਬਾਬਾ-ਏ-ਬਰਗਦ ਮੰਨੇ ਜਾਂਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੌਜੂਦਾ ਸਿਆਸੀ ਸਫ਼ਰ ਨੂੰ ਲੈ ਕੇ ਇੱਕ ਬੇਬਾਕ ਅਤੇ ਵੱਡਾ ਖੁਲਾਸਾ ਕੀਤਾ ਹੈ। ਸਾਲ 2021 'ਚ ਕਾਂਗਰਸ ਨਾਲ ਦਹਾਕਿਆਂ ਪੁਰਾਣਾ ਨਾਤਾ ਤੋੜਨ ਅਤੇ ਸਤੰਬਰ 2022 'ਚ ਭਾਰਤੀ ਜਨਤਾ ਪਾਰਟੀ (ਬੀਜੇਪੀ) ਦਾ ਪੱਲਾ ਫੜਨ ਤੋਂ ਕਰੀਬ ਚਾਰ ਸਾਲ ਬਾਅਦ, ਕੈਪਟਨ ਨੇ ਮੰਨਿਆ ਹੈ ਕਿ ਭਾਜਪਾ 'ਚ ਸ਼ਾਮਲ ਹੋ ਕੇ ਉਨ੍ਹਾਂ ਨੂੰ ਸਿਆਸੀ ਤੌਰ 'ਤੇ "ਅਸਲ 'ਚ ਕੁਝ ਨਹੀਂ" ਹਾਸਲ ਹੋਇਆ।


ਆਪਣੇ 60 ਸਾਲਾਂ ਦੇ ਲੰਬੇ ਰਾਜਨੀਤਿਕ ਤਜ਼ਰਬੇ ਦਾ ਹਵਾਲਾ ਦਿੰਦਿਆਂ ਸਾਬਕਾ ਮੁੱਖ ਮੰਤਰੀ ਨੇ ਅਫ਼ਸੋਸ ਜਤਾਇਆ ਕਿ ਪਾਰਟੀ ਹਾਈਕਮਾਨ ਵੱਲੋਂ ਪੰਜਾਬ ਨਾਲ ਜੁੜੇ ਅਹਿਮ ਮੁੱਦਿਆਂ 'ਤੇ ਉਨ੍ਹਾਂ ਨਾਲ ਉਸ ਤਰ੍ਹਾਂ ਦੀ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ, ਜਿਸ ਦੀ ਉਹ ਉਮੀਦ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਕੋਈ ਪਾਰਟੀ ਅਜਿਹੇ ਆਗੂ ਨੂੰ ਨਾਲ ਜੋੜਦੀ ਹੈ ਜਿਸ ਨੇ ਸੂਬੇ ਦੀ ਸਿਆਸਤ ਨੂੰ ਬਹੁਤ ਨੇੜਿਓਂ ਦੇਖਿਆ ਹੋਵੇ, ਤਾਂ ਉਸ ਦੇ ਤਜ਼ਰਬੇ ਦੀ ਵਰਤੋਂ ਹੋਣੀ ਚਾਹੀਦੀ ਹੈ।


ਨਿਰਾਸ਼ਾ ਦੇ ਬਾਵਜੂਦ, ਕੈਪਟਨ ਨੇ ਭਾਜਪਾ ਛੱਡਣ ਦੀਆਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ। 'ਹੋਰ ਵਿਕਲਪ ਕੀ ਹੈ?' ਦਾ ਸਵਾਲ ਖੜ੍ਹਾ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ 'ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਕਾਂਗਰਸ 'ਚ ਵਾਪਸੀ ਦੀ ਕੋਈ ਗੁੰਜਾਇਸ਼ ਨਹੀਂ ਬਚੀ। ਇਸ ਲਈ ਭਾਜਪਾ ਹੀ ਉਨ੍ਹਾਂ ਦਾ ਮੌਜੂਦਾ ਠਿਕਾਣਾ ਰਹੇਗੀ। ਨਾਲ ਹੀ, ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਦੇ ਚੋਣ ਲੜਨ ਦੇ ਦਿਨ ਹੁਣ ਪੂਰੇ ਹੋ ਚੁੱਕੇ ਹਨ ਅਤੇ ਉਹ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਉਮੀਦਵਾਰ ਵਜੋਂ ਮੈਦਾਨ 'ਚ ਨਹੀਂ ਉੱਤਰਨਗੇ।


ਮੁੱਖ ਮੁਕਾਬਲਾ: ਕੈਪਟਨ ਮੁਤਾਬਕ 2027 'ਚ ਅਸਲ ਟੱਕਰ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਹੋਵੇਗੀ, ਹਾਲਾਂਕਿ ਫਿਲਹਾਲ ਕੋਈ ਵੀ ਪਾਰਟੀ ਸਪੱਸ਼ਟ ਮੋਹਰੀ ਨਜ਼ਰ ਨਹੀਂ ਆ ਰਹੀ।


ਪਾਰਟੀਆਂ ਦੀ ਹਾਲਤ: ਅਕਾਲੀ ਦਲ ਕਈ ਧੜਿਆਂ 'ਚ ਵੰਡਿਆ ਹੋਇਆ ਹੈ, ਕਾਂਗਰਸ ਅੰਦਰੂਨੀ ਖਿੱਚੋਤਾਣ ਨਾਲ ਜੂਝ ਰਹੀ ਹੈ, ਅਤੇ ਭਾਜਪਾ ਕੋਲ ਜ਼ਮੀਨੀ ਅਧਾਰ (ਕੈਡਰ) ਦੀ ਵੱਡੀ ਕਮੀ ਹੈ।


ਗਠਜੋੜ ਦਾ ਫਾਰਮੂਲਾ: ਕੈਪਟਨ ਨੇ ਦਾਅਵਾ ਕੀਤਾ ਕਿ ਜੇਕਰ ਭਾਜਪਾ ਪੰਜਾਬ 'ਚ ਸਰਕਾਰ ਬਣਾਉਣਾ ਚਾਹੁੰਦੀ ਹੈ, ਤਾਂ ਉਸ ਨੂੰ ਅਕਾਲੀ ਦਲ ਨਾਲ ਦੁਬਾਰਾ ਗਠਜੋੜ ਕਰਨਾ ਹੀ ਪਵੇਗਾ।


ਕੈਪਟਨ ਅਨੁਸਾਰ, ਭਾਜਪਾ ਨੇ ਲੰਬੇ ਸਮੇਂ ਤੱਕ ਅਕਾਲੀ ਦਲ ਦੇ 'ਜੂਨੀਅਰ ਭਾਈਵਾਲ' ਵਜੋਂ ਚੋਣਾਂ ਲੜੀਆਂ। ਜੇਕਰ ਪਾਰਟੀ ਨੇ ਪਹਿਲਾਂ ਹੀ ਆਪਣੇ ਦਮ 'ਤੇ ਜ਼ਮੀਨ ਤਿਆਰ ਕੀਤੀ ਹੁੰਦੀ, ਤਾਂ ਅੱਜ ਸਥਿਤੀ ਵੱਖਰੀ ਹੁੰਦੀ।


ਜਿੱਥੇ ਕੈਪਟਨ ਅਕਾਲੀ-ਭਾਜਪਾ ਗਠਜੋੜ ਦੀ ਪੁਰਜ਼ੋਰ ਵਕਾਲਤ ਕਰ ਰਹੇ ਹਨ, ਉੱਥੇ ਹੀ ਭਾਜਪਾ ਕੇਂਦਰੀ ਨੇਤਾਵਾਂ ਦੇ ਬਿਆਨ ਕੁਝ ਹੋਰ ਹੀ ਇਸ਼ਾਰਾ ਕਰਦੇ ਹਨ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਮੁਤਾਬਕ ਫਿਲਹਾਲ ਗਠਜੋੜ ਦੀ ਕੋਈ ਯੋਜਨਾ ਨਹੀਂ ਹੈ ਅਤੇ ਜੇਕਰ ਭਵਿੱਖ 'ਚ ਅਜਿਹਾ ਹੁੰਦਾ ਵੀ ਹੈ, ਤਾਂ ਸੀਟਾਂ ਦੀ ਵੰਡ 50-50 (ਬਰਾਬਰੀ) ਦੇ ਆਧਾਰ 'ਤੇ ਹੋਵੇਗੀ। ਫਿਲਹਾਲ ਭਾਜਪਾ 117 ਸੀਟਾਂ 'ਤੇ ਇਕੱਲਿਆਂ ਲੜਨ ਦੀ ਤਿਆਰੀ ਕਰ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.