IMG-LOGO
ਹੋਮ ਪੰਜਾਬ: ਮੌਸਮ ਤੇ ਊਰਜਾ ਅਪਡੇਟ: ਪੰਜਾਬ ਵਿੱਚੋਂ ਮਾਨਸੂਨ ਦੀ ਵਾਪਸੀ ਸ਼ੁਰੂ,...

ਮੌਸਮ ਤੇ ਊਰਜਾ ਅਪਡੇਟ: ਪੰਜਾਬ ਵਿੱਚੋਂ ਮਾਨਸੂਨ ਦੀ ਵਾਪਸੀ ਸ਼ੁਰੂ, ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਦੇ ਨੇੜੇ ਪੁੱਜੀ

Admin User - Sep 23, 2026 10:39 AM
IMG

ਪੰਜਾਬ ਵਿੱਚ ਦੱਖਣ-ਪੱਛਮੀ ਮਾਨਸੂਨ ਦੀ ਵਾਪਸੀ ਦਾ ਅਮਲ ਰਸਮੀ ਤੌਰ 'ਤੇ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ, ਮਾਨਸੂਨ ਦੀ ਵਾਪਸੀ ਰੇਖਾ ਫਿਲਹਾਲ ਗੁਰਦਾਸਪੁਰ ਅਤੇ ਪਟਿਆਲਾ ਤੋਂ ਹੁੰਦੀ ਹੋਈ ਲੰਘ ਰਹੀ ਹੈ। ਅਗਲੇ 24 ਤੋਂ 48 ਘੰਟਿਆਂ ਦੌਰਾਨ ਮਾਨਸੂਨ ਦੇ ਸੂਬੇ ਦੇ ਬਾਕੀ ਹਿੱਸਿਆਂ ਦੇ ਨਾਲ-ਨਾਲ ਚੰਡੀਗੜ੍ਹ ਅਤੇ ਦਿੱਲੀ ਤੋਂ ਵੀ ਪੂਰੀ ਤਰ੍ਹਾਂ ਵਿਦਾ ਹੋਣ ਦੇ ਆਸਾਰ ਹਨ।


ਸੂਬੇ ਵਿੱਚ ਚੱਲ ਰਹੀਆਂ ਪੱਛਮੀ ਹਵਾਵਾਂ ਕਾਰਨ ਅਸਮਾਨ ਸਾਫ਼ ਹੈ ਅਤੇ 23 ਸਤੰਬਰ ਨੂੰ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ। ਹਾਲਾਂਕਿ, 25 ਸਤੰਬਰ ਦੇ ਆਸ-ਪਾਸ ਕੁੱਝ ਇਲਾਕਿਆਂ ਵਿੱਚ ਅੰਸ਼ਕ ਤੌਰ 'ਤੇ ਬੱਦਲਵਾਈ ਅਤੇ ਹਲਕੀ ਵਰਖਾ ਹੋ ਸਕਦੀ ਹੈ, ਜਿਸਦਾ ਮਾਨਸੂਨ ਦੀ ਵਾਪਸੀ ਨਾਲ ਕੋਈ ਸਿੱਧਾ ਸਬੰਧ ਨਹੀਂ ਹੋਵੇਗਾ।


ਚੰਡੀਗੜ੍ਹ ਮੌਸਮ ਕੇਂਦਰ ਮੁਤਾਬਕ ਪਿਛਲੇ 24 ਘੰਟਿਆਂ 'ਚ ਔਸਤ ਤਾਪਮਾਨ 'ਚ 0.1 ਡਿਗਰੀ ਦਾ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ। ਪਟਿਆਲਾ 35.4 ਡਿਗਰੀ ਸੈਲਸੀਅਸ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ, ਜਿੱਥੇ ਲੋਕਾਂ ਨੂੰ ਮਈ ਮਹੀਨੇ ਵਰਗੀ ਤਪਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਇਸ ਵਾਰ ਮਾਨਸੂਨ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਆਮ ਨਾਲੋਂ 39 ਫੀਸਦੀ ਘੱਟ ਮੀਂਹ ਪਿਆ ਹੈ। ਬਾਰਿਸ਼ ਦੀ ਇਸ ਵੱਡੀ ਕਮੀ ਕਾਰਨ ਖੇਤੀਬਾੜੀ, ਧਰਤੀ ਹੇਠਲੇ ਪਾਣੀ ਦੇ ਪੱਧਰ ਅਤੇ ਬਿਜਲੀ ਦੀ ਉਤਪਾਦਨ ਪ੍ਰਣਾਲੀ 'ਤੇ ਗੰਭੀਰ ਅਸਰ ਪੈਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।


ਉੱਪਰੋਂ ਵਧਦੀ ਗਰਮੀ ਕਾਰਨ ਸੂਬੇ ਵਿੱਚ ਸਵੇਰ ਦੇ ਸਮੇਂ ਬਿਜਲੀ ਦੀ ਮੰਗ 12,990 ਮੈਗਾਵਾਟ ਤੱਕ ਪਹੁੰਚ ਗਈ। ਪੰਜਾਬ ਨੇ ਆਪਣੇ ਨਿਰਧਾਰਤ ਕੋਟੇ (7,392 ਮੈਗਾਵਾਟ) ਤੋਂ 45 ਮੈਗਾਵਾਟ ਵਾਧੂ ਬਿਜਲੀ ਖਿੱਚਦਿਆਂ ਕੇਂਦਰੀ ਪੂਲ ਤੋਂ 7,437 ਮੈਗਾਵਾਟ ਬਿਜਲੀ ਪ੍ਰਾਪਤ ਕੀਤੀ। ਇਸ ਦੌਰਾਨ ਸੂਬੇ ਦਾ ਅਪਣਾ ਬਿਜਲੀ ਉਤਪਾਦਨ 5,556 ਮੈਗਾਵਾਟ ਰਿਹਾ, ਜਦਕਿ ਗਰਿੱਡ ਫ੍ਰੀਕੁਐਂਸੀ 49.82 ਹਰਟਜ਼ ਰਿਕਾਰਡ ਕੀਤੀ ਗਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.