ਤਾਜਾ ਖਬਰਾਂ
ਰਾਜਧਾਨੀ ਪਟਨਾ ਦੇ ਖਾਜੇਕਲਾਨ ਥਾਣਾ ਖੇਤਰ ਅਧੀਨ ਪੈਂਦੇ ਦੀਵਾਨ ਇਲਾਕੇ ਤੋਂ ਇੱਕ ਹਿਰਦੇਵੇਧਕ ਘਟਨਾ ਸਾਹਮਣੇ ਆਈ ਹੈ। ਇੱਕ ਨਸ਼ੇੜੀ ਪੁੱਤਰ ਨੇ ਆਪਣੀ ਹੀ 60 ਸਾਲਾ ਵ੍ਰਿਧ ਮਾਂ ਨੂੰ ਅੱਗ ਲਗਾ ਕੇ ਜਿਉਂਦਾ ਸਾੜ ਦਿੱਤਾ। ਇਸ ਖੌਫ਼ਨਾਕ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਦੀ ਪਛਾਣ ਮੰਜੂ ਦੇਵੀ (60) ਵਜੋਂ ਹੋਈ ਹੈ। ਮ੍ਰਿਤਕਾ ਦਾ ਪੁੱਤਰ ਚਿੰਟੂ ਕੁਮਾਰ, ਜੋ ਪੇਸ਼ੇ ਤੋਂ ਆਟੋ-ਰਿਕਸ਼ਾ ਚਲਾਉਂਦਾ ਹੈ, ਗੰਭੀਰ ਰੂਪ 'ਚ ਨਸ਼ੇ ਦਾ ਆਦੀ ਹੈ। ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੇ ਦਿਨ ਵੀ ਦੋਸ਼ੀ ਭਾਰੀ ਨਸ਼ੇ ਦੀ ਹਾਲਤ 'ਚ ਸੀ। ਨਸ਼ੇ ਦੀ ਲੋਰ 'ਚ ਉਸ ਨੇ ਘਰ ਦੇ ਅੰਦਰ ਹੀ ਆਪਣੀ ਮਾਂ 'ਤੇ ਅੱਗ ਲਗਾ ਦਿੱਤੀ। ਜਦੋਂ ਤੱਕ ਆਸ-ਪਾਸ ਦੇ ਲੋਕ ਜਾਂ ਪੁਲਿਸ ਮੌਕੇ 'ਤੇ ਪਹੁੰਚਦੀ, ਉਦੋਂ ਤੱਕ ਔਰਤ ਦੀ ਤੜਫ-ਤੜਫ ਕੇ ਮੌਤ ਹੋ ਚੁੱਕੀ ਸੀ।
ਸੂਚਨਾ ਮਿਲਦੇ ਹੀ ਜਦੋਂ ਪੁਲਿਸ ਟੀਮ ਦੋਸ਼ੀ ਨੂੰ ਫੜਨ ਪਹੁੰਚੀ ਤਾਂ ਉਸ ਨੇ ਪੁਲਿਸ ਅਧਿਕਾਰੀਆਂ ਨਾਲ ਵੀ ਹੱਥੋਪਾਈ ਅਤੇ ਝੜਪ ਕੀਤੀ। ਕਿਸੇ ਤਰ੍ਹਾਂ ਪੁਲਿਸ ਨੇ ਉਸ ਨੂੰ ਕਾਬੂ ਕਰ ਕੇ ਗ੍ਰਿਫ਼ਤਾਰ ਕੀਤਾ। ਹਿਰਾਸਤ 'ਚ ਲਏ ਜਾਣ ਤੋਂ ਬਾਅਦ ਵੀ ਦੋਸ਼ੀ ਦਾ ਰਵੱਈਆ ਬਹਦ ਅਜੀਬ ਰਿਹਾ। ਉਹ ਪੁਲਿਸ ਦੇ ਸਾਹਮਣੇ ਖ਼ੁਦ ਨੂੰ ਰੱਬ ਦੱਸਣ ਲੱਗਾ ਅਤੇ ਦਾਅਵਾ ਕਰਨ ਲੱਗਾ ਕਿ "ਇਹ ਕਲਯੁਗ ਹੈ ਅਤੇ ਮੈਂ ਹੀ ਆਪਣੀ ਮਾਂ ਦਾ ਕਤਲ ਕੀਤਾ ਹੈ।"
ਪੁਲਿਸ ਨੇ ਮ੍ਰਿਤਕ ਔਰਤ ਦੀ ਦੇਹ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਪਟਨਾ ਦੇ NMCH ਹਸਪਤਾਲ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਵਾਰਦਾਤ ਸਮੇਂ ਉਸ ਨੇ ਕਿਸ ਕਿਸਮ ਦਾ ਨਸ਼ਾ ਕੀਤਾ ਹੋਇਆ ਸੀ ਅਤੇ ਇਸ ਅਪਰਾਧ ਪਿੱਛੇ ਅਸਲ ਵਜ੍ਹਾ ਕੀ ਸੀ।
Get all latest content delivered to your email a few times a month.