IMG-LOGO
ਹੋਮ ਪੰਜਾਬ: ਚੋਣ ਕਮਿਸ਼ਨ ਦਾ ਬੱਸ ਚੱਲੇ ਤਾਂ ਮੋਦੀ-ਸ਼ਾਹ ਨੂੰ ਛੱਡ ਸਾਰੇ...

ਚੋਣ ਕਮਿਸ਼ਨ ਦਾ ਬੱਸ ਚੱਲੇ ਤਾਂ ਮੋਦੀ-ਸ਼ਾਹ ਨੂੰ ਛੱਡ ਸਾਰੇ ਵਿਰੋਧੀਆਂ ਦੀਆਂ ਵੋਟਾਂ ਕੱਟ ਦੇਣ - ਅਨੁਰਾਗ ਢਾਂਡਾ

Admin User - Sep 20, 2026 10:49 AM
IMG

ਦਿੱਲੀ ਦੀ ਵੋਟਰ ਲਿਸਟ ਤੋਂ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਤਿੰਨ ਵਾਰ ਮੁੱਖ ਮੰਤਰੀ ਰਹੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰ ਦਾ ਨਾਂ ਕੱਟੇ ਜਾਣ 'ਤੇ ਪਾਰਟੀ ਨੇ ਚੋਣ ਕਮਿਸ਼ਨ ਦੇ ਨਾਲ-ਨਾਲ ਭਾਜਪਾ 'ਤੇ ਵੀ ਤਿੱਖੇ ਹਮਲੇ ਕੀਤੇ ਹਨ। ਪਾਰਟੀ ਨੇ ਚੋਣ ਕਮਿਸ਼ਨ ਤੋਂ ਪੁੱਛਿਆ ਹੈ ਕਿ ਇਹ ਕਿਵੇਂ ਸੰਭਵ ਹੈ ਕਿ ਦਿੱਲੀ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰ ਦਾ ਨਾਂ ਵੋਟਰ ਲਿਸਟ ਤੋਂ ਗਾਇਬ ਹੋ ਗਿਆ ਹੈ? ਕੀ ਚੋਣ ਕਮਿਸ਼ਨ ਆਪਣੇ ਸੁਪਰੀਮੋ ਨੂੰ ਖੁਸ਼ ਕਰਨ ਲਈ ਵਿਰੋਧੀ ਆਗੂਆਂ ਦੇ ਨਾਂ ਕੱਟ ਰਿਹਾ ਹੈ?


ਆਮ ਆਦਮੀ ਪਾਰਟੀ ਨੇ ਐਕਸ 'ਤੇ ਕਿਹਾ ਕਿ ਕੀ ਇਸ ਦੇਸ਼ ਵਿੱਚ ਸਭ ਕੁਝ ਸਿਰਫ਼ ਸੁਪਰੀਮ ਲਾਰਡ ਨੂੰ ਖੁਸ਼ ਰੱਖਣ ਲਈ ਹੀ ਹੋ ਰਿਹਾ ਹੈ? ਚੋਣ ਕਮਿਸ਼ਨ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਇਹ ਕਿਵੇਂ ਸੰਭਵ ਹੈ ਕਿ ਦਿੱਲੀ ਦੇ ਤਿੰਨ ਵਾਰ ਮੁੱਖ ਮੰਤਰੀ ਰਹੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਦਿੱਲੀ ਦੀ ਵੋਟਰ ਲਿਸਟ ਤੋਂ ਗਾਇਬ ਹਨ?


ਉਧਰ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਨੇ ਐਕਸ 'ਤੇ ਕਿਹਾ ਕਿ ਅਸੀਂ ਤਾਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਇਹ ਐੱਸਆਈਆਰ ਨਹੀਂ, ਭਾਜਪਾ ਦਾ ਖੇਡ ਚੱਲ ਰਿਹਾ ਹੈ। ਇਨ੍ਹਾਂ ਦਾ ਬੱਸ ਚੱਲੇ ਤਾਂ ਇਹ ਮੋਦੀ ਅਤੇ ਅਮਿਤ ਸ਼ਾਹ ਦਾ ਹੀ ਵੋਟ ਦਾ ਅਧਿਕਾਰ ਰੱਖਣ ਅਤੇ ਸਾਰੇ ਵਿਰੋਧੀਆਂ ਦੀਆਂ ਵੋਟਾਂ ਕੱਟ ਦੇਣ। ਉਨ੍ਹਾਂ ਚੋਣ ਕਮਿਸ਼ਨ ਤੋਂ ਪੁੱਛਿਆ ਕਿ ਤਿੰਨ ਵਾਰ ਦਿੱਲੀ ਦੇ ਮੁੱਖ ਮੰਤਰੀ ਰਹੇ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪਰਿਵਾਰ ਦੀਆਂ ਵੋਟਾਂ ਦਿੱਲੀ ਦੀ ਵੋਟਰ ਲਿਸਟ ਤੋਂ ਗਾਇਬ ਕਰਨਾ ਕਿਹੜੀ ਪ੍ਰਕਿਰਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.