ਤਾਜਾ ਖਬਰਾਂ
ਮਹਾਨ ਇੰਜੀਨੀਅਰ ਭਾਰਤ ਰਤਨ ਸਰ ਮੋਕਸ਼ਗੁੰਡਮ ਵਿਸ਼ਵੇਸ਼ਵਰੱਈਆ ਦੀ ਯਾਦ ਵਿੱਚ ਮਨਾਏ ਜਾਂਦੇ 'ਇੰਜੀਨੀਅਰਿੰਗ ਦਿਵਸ' ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵੱਲੋਂ ਇੱਕ ਰੋਬੋਟਿਕ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਪੰਜਾਬ ਭਰ ਦੇ ਵੱਖ-ਵੱਖ ਇੰਜੀਨੀਅਰਿੰਗ ਅਤੇ ਪੌਲੀਟੈਕਨਿਕ ਕਾਲਜਾਂ ਦੇ 100 ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਤਿਆਰ ਕੀਤੇ ਰੋਬੋਟਾਂ ਦੀ ਸ਼ਕਤੀ, ਤਕਨੀਕੀ ਮੁਹਾਰਤ ਅਤੇ ਨਵੀਨਤਾ ਦਾ ਲੋਹਾ ਮਨਵਾਇਆ।
ਫ਼ਸਵੇਂ ਮੁਕਾਬਲਿਆਂ ਤੋਂ ਬਾਅਦ ਐਲਾਨੇ ਗਏ ਨਤੀਜਿਆਂ ਵਿੱਚ ਜੀ.ਐੱਨ.ਏ. ਯੂਨੀਵਰਸਿਟੀ ਫਗਵਾੜਾ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਅਤੇ ਦੂਜਾ ਦੋਵੇਂ ਇਨਾਮ ਆਪਣੇ ਨਾਮ ਕੀਤੇ। ਜਦੋਂਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੀ ਟੀਮ ਤੀਜੇ ਸਥਾਨ 'ਤੇ ਰਹੀ।
ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਧੁਨਿਕ ਯੁੱਗ ਵਿੱਚ ਰੋਬੋਟਿਕਸ ਦੀ ਅਹਿਮੀਅਤ ਬਹੁਤ ਵਧ ਗਈ ਹੈ। ਸਿਹਤ-ਸੰਭਾਲ, ਖੇਤੀਬਾੜੀ, ਸਪੇਸ ਟੈਕਨਾਲੋਜੀ ਅਤੇ ਨਿਰਮਾਣ ਖੇਤਰਾਂ ਵਿੱਚ ਰੋਬੋਟ ਵੱਡੀ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਨਵੀਆਂ ਤਕਨੀਕਾਂ ਨਾਲ ਜੁੜਨ ਅਤੇ ਪ੍ਰੈਕਟੀਕਲ ਸਕਿੱਲਜ਼ ਸੁਧਾਰਨ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਦੇ ਅੰਤ ਵਿੱਚ ਡਿਪਟੀ ਡਾਇਰੈਕਟਰ ਇੰਜੀ. ਰਿਤੇਸ਼ ਪਾਠਕ ਨੇ ਸਾਰੇ ਭਾਗੀਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅਜਿਹੀਆਂ ਚੁਣੌਤੀਆਂ ਨਾਲ ਵਿਦਿਆਰਥੀਆਂ ਨੂੰ ਰੋਬੋਟ ਡਿਜ਼ਾਈਨ ਕਰਨ, ਚਲਾਉਣ ਅਤੇ ਮੁਸ਼ਕਲਾਂ ਦਾ ਸਮਾਰਟ ਹੱਲ ਲੱਭਣ ਦਾ ਅਮਲੀ ਤਜਰਬਾ ਮਿਲਦਾ ਹੈ।
Get all latest content delivered to your email a few times a month.