IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ: ਗੈਰ-ਕਾਨੂੰਨੀ ਠਹਿਰਾਅ 'ਤੇ ICE...

ਅਮਰੀਕਾ 'ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ: ਗੈਰ-ਕਾਨੂੰਨੀ ਠਹਿਰਾਅ 'ਤੇ ICE ਦੀ ਕਾਰਵਾਈ, ਨਸਲੀ AI ਪੋਸਟਰ 'ਤੇ ਮਚਿਆ ਬਵਾਲ

Admin User - Sep 15, 2026 12:30 PM
IMG

ਅਮਰੀਕਾ ਵਿੱਚ ਗੈਰ-ਕਾਨੂੰਨੀ ਤੌਰ 'ਤੇ ਰਹਿ ਰਹੇ ਪ੍ਰਵਾਸੀਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਯੂ.ਐੱਸ. ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ICE) ਨੇ ਇੱਕ ਵੱਡੀ ਕਾਰਵਾਈ ਕੀਤੀ ਹੈ। ਬੋਸਟਨ 'ਚ ਹਿਲਸਬਰੋ ਨੇੜੇ ਰਾਸ਼ਟਰੀ ਰਾਜਮਾਰਗ 'ਤੇ ਚੈਕਿੰਗ ਦੌਰਾਨ ਨਿਊ ਜਰਸੀ ਦੇ ਨਿਵਾਸੀ ਅਤੇ ਪੰਜਾਬੀ ਮੂਲ ਦੇ ਅੰਤਰਰਾਜੀ ਟਰੱਕ ਡਰਾਈਵਰ ਸਤਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਮੀਗ੍ਰੇਸ਼ਨ ਏਜੰਸੀ ਮੁਤਾਬਕ ਸਤਵੀਰ 2017 ਵਿੱਚ ਕਾਨੂੰਨੀ ਤੌਰ 'ਤੇ ਅਮਰੀਕਾ ਆਇਆ ਸੀ, ਪਰ ਦਾਖਲੇ ਦੀਆਂ ਸ਼ਰਤਾਂ ਦੀ ਉਲੰਘਣਾ ਕਰਕੇ ਪਿਛਲੇ 8 ਸਾਲਾਂ ਤੋਂ ਵੱਧ ਸਮੇਂ ਤੋਂ ਗੈਰ-ਕਾਨੂੰਨੀ ਤੌਰ 'ਤੇ ਉੱਥੇ ਰਹਿ ਰਿਹਾ ਸੀ।


ਇਹ ਗ੍ਰਿਫ਼ਤਾਰੀ ਹੋਮਲੈਂਡ ਸਿਕਿਓਰਿਟੀ ਵਿਭਾਗ (DHS) ਵੱਲੋਂ ਜਾਰੀ ਕੀਤੇ ਗਏ ਇੱਕ ਵਿਵਾਦਪੂਰਨ AI-ਜਨਰੇਟਿਡ ਪੋਸਟਰ ਨੂੰ ਹਟਾਏ ਜਾਣ ਤੋਂ ਤੁਰੰਤ ਬਾਅਦ ਹੋਈ ਹੈ। ਟਰਾਂਸਫਾਰਮਰ-ਸ਼ੈਲੀ ਵਿੱਚ ਬਣਾਏ ਗਏ ਉਸ ਪੋਸਟਰ 'ਚ ਇੱਕ ਦਾੜ੍ਹੀ ਵਾਲੇ ਵਿਅਕਤੀ ਦੀ ਤਸਵੀਰ ਨਾਲ ਲਿਖਿਆ ਗਿਆ ਸੀ, "ਮਿਸਟਰ ਸਿੰਘ, ਸਾਡੀਆਂ ਸੜਕਾਂ ਤੋਂ ਉਤਰ ਜਾਓ, ਤੁਸੀਂ ਗੱਡੀ ਚਲਾਉਣੀ ਨਹੀਂ ਜਾਣਦੇ।" ਇਸ ਇਸ਼ਤਿਹਾਰ ਨੂੰ ਭਾਰਤੀ-ਅਮਰੀਕੀ, ਸਿੱਖ ਸੰਗਠਨਾਂ, ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਅਤੇ ਕਾਂਗਰਸਮੈਨ ਰਾਜਾ ਕ੍ਰਿਸ਼ਨਾਮੂਰਤੀ ਸਮੇਤ ਕਈ ਆਗੂਆਂ ਨੇ ਨਸਲਵਾਦੀ ਦੱਸਦਿਆਂ ਇਸ ਦੀ ਤਿੱਖੀ ਆਲੋਚਨਾ ਕੀਤੀ ਸੀ।


ਡੋਨਾਲਡ ਟਰੰਪ ਦੇ ਪ੍ਰਸ਼ਾਸਨ ਵਿੱਚ ਵ੍ਹਾਈਟ ਹਾਊਸ ਵਾਪਸੀ ਤੋਂ ਬਾਅਦ ਅਮਰੀਕਾ 'ਚ 'ਮਾਸ ਡਿਪੋਰਟੇਸ਼ਨ' (ਸਮੂਹਿਕ ਦੇਸ਼ ਨਿਕਾਲਾ) ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ, ਜਿਸ ਤਹਿਤ ਆਈ.ਸੀ.ਈ. ਨੂੰ ਵਿਸ਼ੇਸ਼ ਬਜਟ ਅਤੇ ਅਧਿਕਾਰ ਦਿੱਤੇ ਗਏ ਹਨ। 2002 ਦੇ ਹੋਮਲੈਂਡ ਸੁਰੱਖਿਆ ਐਕਟ ਅਧੀਨ ਬਣੀ ਇਹ ਏਜੰਸੀ ਹੁਣ ਜਨਤਕ ਥਾਵਾਂ 'ਤੇ ਸ਼ੱਕੀ ਪ੍ਰਵਾਸੀਆਂ ਨੂੰ ਹਿਰਾਸਤ 'ਚ ਲੈ ਰਹੀ ਹੈ, ਜਿਸ ਕਾਰਨ ਕਈ ਥਾਵਾਂ 'ਤੇ ਵਿਰੋਧ ਪ੍ਰਦਰਸ਼ਨ ਅਤੇ ਟਕਰਾਅ ਦੀਆਂ ਸਥਿਤੀਆਂ ਵੀ ਬਣ ਰਹੀਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.