IMG-LOGO
ਹੋਮ ਪੰਜਾਬ: ਲੁਧਿਆਣਾ ਪੁਲਿਸ ਮੁਕਾਬਲੇ ’ਤੇ ਸੁਆਲੀਆ ਨਿਸ਼ਾਨ: ਮਾਂ ਨੇ ਲਾਏ ਫ਼ਰਜ਼ੀ...

ਲੁਧਿਆਣਾ ਪੁਲਿਸ ਮੁਕਾਬਲੇ ’ਤੇ ਸੁਆਲੀਆ ਨਿਸ਼ਾਨ: ਮਾਂ ਨੇ ਲਾਏ ਫ਼ਰਜ਼ੀ ਐਨਕਾਊਂਟਰ ਦੇ ਦੋਸ਼, ਉੱਚ ਪੱਧਰੀ ਜਾਂਚ ਦੀ ਮੰਗ

Admin User - Sep 15, 2026 10:43 AM
IMG

ਲੁਧਿਆਣਾ ਵਿਖੇ ਹੋਏ ਪੁਲਿਸ ਮੁਕਾਬਲੇ ਦੌਰਾਨ ਅੰਮ੍ਰਿਤਸਰ ਦੇ 25 ਸਾਲਾ ਨੌਜਵਾਨ ਕਰਨਜੋਤ ਸਿੰਘ ਉਰਫ਼ ਕਰਨ ਦੀ ਮੌਤ ਤੋਂ ਬਾਅਦ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਘਟਨਾ ਤੋਂ ਬਾਅਦ ਜਿੱਥੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਉੱਥੇ ਹੀ ਕਰਨਜੋਤ ਦੀ ਮਾਂ ਜਸਵੰਤ ਕੌਰ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਸਿੱਧੇ ਤੌਰ ’ਤੇ ਫ਼ਰਜ਼ੀ ਐਨਕਾਊਂਟਰ ਕਰਾਰ ਦਿੱਤਾ ਹੈ।

ਅੱਖਾਂ ਵਿੱਚ ਹੰਝੂ ਤੇ ਦਿਲ ਵਿੱਚ ਰੋਸ ਲੈ ਕੇ ਮ੍ਰਿਤਕ ਦੀ ਮਾਂ ਨੇ ਸਵਾਲ ਕੀਤਾ ਕਿ ਜੇਕਰ ਉਸ ਦਾ ਪੁੱਤਰ ਕਿਸੇ ਗਲਤ ਗਤੀਵਿਧੀ ਵਿੱਚ ਸ਼ਾਮਲ ਸੀ ਜਾਂ ਭੱਜਣ ਦੀ ਕੋਸ਼ਿਸ਼ ਕਰ ਰਹਾ ਸੀ, ਤਾਂ ਪੁਲਿਸ ਉਸ ਦੀ ਲੱਤ ’ਤੇ ਗੋਲੀ ਮਾਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਸਕਦੀ ਸੀ। ਉਨ੍ਹਾਂ ਕਿਹਾ ਕਿ ਪੁੱਛਗਿੱਛ ਕਰਨ ਦੀ ਬਜਾਏ ਸਿੱਧੀ ਜਾਨ ਲੈਣਾ ਪੁਲਿਸ ਦੀ ਕਾਰਜਪ੍ਰਣਾਲੀ ’ਤੇ ਗੰਭੀਰ ਸੁਆਲ ਖੜ੍ਹੇ ਕਰਦਾ ਹੈ।

ਪਰਿਵਾਰਕ ਮੈਂਬਰਾਂ ਮੁਤਾਬਕ 12ਵੀਂ ਪਾਸ ਅਤੇ IELTS ਕਰ ਚੁੱਕਾ ਕਰਨਜੋਤ ਆਪਣੇ ਪਿਤਾ ਨਾਲ ਕਾਰਪੇਂਟਰ ਦਾ ਕੰਮ ਕਰਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਕੰਮ ਦੇ ਸਿਲਸਿਲੇ ਵਿੱਚ ਉਹ ਅਕਸਰ ਕੁਝ ਦਿਨਾਂ ਲਈ ਘਰੋਂ ਬਾਹਰ ਰਹਿੰਦਾ ਸੀ। ਘਟਨਾ ਵਾਲੇ ਦਿਨ ਦੁਪਹਿਰ 11 ਵਜੇ ਉਸ ਨੇ ਫੋਨ ’ਤੇ ਪਰਿਵਾਰ ਨਾਲ ਗੱਲ ਕਰਕੇ ਜਲਦ ਘਰ ਆਉਣ ਦੀ ਗੱਲ ਕਹੀ ਸੀ, ਪਰ ਸ਼ਾਮ 5 ਵਜੇ ਧੀ ਵੱਲੋਂ ਮਿਲੀ ਮੌਤ ਦੀ ਖ਼ਬਰ ਨੇ ਪਰਿਵਾਰ ਦੇ ਹੋਸ਼ ਉਡਾ ਦਿੱਤੇ।

ਪਰਿਵਾਰ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਕਰਨਜੋਤ ਹਾਲ ਹੀ ਵਿੱਚ ਇੱਕ ਨਵੇਂ ਨੌਜਵਾਨ ਦੇ ਸੰਪਰਕ ਵਿੱਚ ਆਇਆ ਸੀ, ਜਿਸ ਕਾਰਨ ਉਹ ਕਿਸੇ ਅਪਰਾਧਿਕ ਮਾਮਲੇ ਵਿੱਚ ਫਸ ਗਿਆ ਹੋ ਸਕਦਾ ਹੈ। ਕਮਾਊ ਪੁੱਤ ਦੀ ਮੌਤ ਨਾਲ ਬੇਹੱਦ ਗ਼ਰੀਬ ਪਰਿਵਾਰ ’ਤੇ ਹੁਣ ਰੋਜ਼ੀ-ਰੋਟੀ ਦਾ ਵੱਡਾ ਸੰਕਟ ਆ ਖੜ੍ਹਾ ਹੋਇਆ ਹੈ।

ਪਰਿਵਾਰਕ ਮੈਂਬਰਾਂ ਨੇ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਘਟਨਾਕ੍ਰਮ ਦੀ ਨਿਰਪੱਖ ਅਤੇ ਉੱਚ ਪੱਧਰੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਦੀ ਕਾਰਵਾਈ ਗਲਤ ਸਾਬਿਤ ਹੁੰਦੀ ਹੈ ਤਾਂ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.