IMG-LOGO
ਹੋਮ ਪੰਜਾਬ: ਪੰਜਾਬ 'ਚ ਬਿਜਲੀ ਦੀ ਮੰਗ ਨੇ ਤੋੜੇ ਸਾਰੇ ਰਿਕਾਰਡ, 17,423...

ਪੰਜਾਬ 'ਚ ਬਿਜਲੀ ਦੀ ਮੰਗ ਨੇ ਤੋੜੇ ਸਾਰੇ ਰਿਕਾਰਡ, 17,423 ਮੈਗਾਵਾਟ 'ਤੇ ਪਹੁੰਚਣ ਨਾਲ ਸੰਕਟ ਹੋਰ ਡੂੰਘਾ; ਸਿਆਸਤ ਵੀ ਗਰਮਾਈ

Admin User - Sep 15, 2026 10:30 AM
IMG

ਪੰਜਾਬ ਵਿੱਚ ਝੋਨੇ ਦੇ ਸੀਜ਼ਨ ਅਤੇ ਭਾਰੀ ਗਰਮੀ ਦੇ ਵਿਚਕਾਰ ਬਿਜਲੀ ਦੇ ਸੰਕਟ ਨੇ ਗੰਭੀਰ ਰੂਪ ਧਾਰਨ ਕਰ ਲਿਆ ਹੈ। ਸੂਬੇ ਵਿੱਚ ਬਿਜਲੀ ਦੀ ਮੰਗ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 17,423 ਮੈਗਾਵਾਟ 'ਤੇ ਪਹੁੰਚ ਗਈ ਹੈ, ਜਿਸ ਨਾਲ ਗਰਿੱਡ ਪ੍ਰਬੰਧਨ ਅਤੇ ਸਪਲਾਈ ਪ੍ਰਣਾਲੀ 'ਤੇ ਭਾਰੀ ਦਬਾਅ ਬਣ ਗਿਆ ਹੈ। ਇਸ ਸੰਕਟ ਦੇ ਚਲਦਿਆਂ ਜਿੱਥੇ ਆਮ ਜਨਤਾ, ਕਿਸਾਨ ਅਤੇ ਉਦਯੋਗਪਤੀ ਲੰਮੇ ਕੱਟਾਂ ਤੋਂ ਪ੍ਰੇਸ਼ਾਨ ਹਨ, ਉੱਥੇ ਹੀ ਸੂਬਾ ਸਰਕਾਰ ਅਤੇ ਵਿਰੋਧੀ ਧਿਰਾਂ ਵਿਚਾਲੇ ਤਿੱਖੀ ਬਹਿਸ ਸ਼ੁਰੂ ਹੋ ਗਈ ਹੈ।


ਬਿਜਲੀ ਦੀ ਵਧਦੀ ਮੰਗ ਅਤੇ ਵਿਆਪਕ ਬਲੈਕਆਊਟ ਦੇ ਦਬਾਅ ਹੇਠ 'ਆਪ' ਸਰਕਾਰ ਨੇ PSPCL ਦੇ ਪ੍ਰਬੰਧਨ ਵਿੱਚ ਵੱਡਾ ਬਦਲਾਅ ਕੀਤਾ ਹੈ। ਆਈ.ਏ.ਐਸ. ਅਧਿਕਾਰੀ ਬਸੰਤ ਗਰਗ ਦੀ ਥਾਂ 'ਤੇ ਹੁਣ ਆਈ.ਏ.ਐਸ. ਗੁਰਕਿਰਤ ਕਿਰਪਾਲ ਸਿੰਘ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦਾ ਨਵਾਂ ਸੀ.ਐਮ.ਡੀ. ਨਿਯੁਕਤ ਕੀਤਾ ਗਿਆ ਹੈ।


ਸੂਬੇ ਵਿੱਚ ਅੰਦਰੂਨੀ ਬਿਜਲੀ ਉਤਪਾਦਨ ਮਹਿਜ਼ 4,300 ਮੈਗਾਵਾਟ ਦੇ ਗੇੜ 'ਚ ਹੈ, ਜਿਸ ਕਰਕੇ ਪੂਰਤੀ ਲਈ ਕੇਂਦਰੀ ਗਰਿੱਡ ਤੋਂ 11,000 ਮੈਗਾਵਾਟ ਤੋਂ ਵੱਧ ਬਿਜਲੀ ਖਰੀਦਣੀ ਪੈ ਰਹੀ ਹੈ।


ਬਿਜਲੀ ਕੱਟਾਂ ਅਤੇ ਨੀਤੀਆਂ ਤੋਂ ਨਾਰਾਜ਼ ਕਿਸਾਨ ਜਥੇਬੰਦੀਆਂ ਨੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਕਿਸਾਨਾਂ ਵਲੋਂ ਕੈਬਨਿਟ ਦੇ 8 ਮੰਤਰੀਆਂ ਦੇ ਘਰਾਂ ਅੱਗੇ ਪੱਕੇ ਧਰਨੇ ਲਗਾਏ ਗਏ ਹਨ। ਦੂਜੇ ਪਾਸੇ, ਉਦਯੋਗਿਕ ਸੰਸਥਾਵਾਂ ਅਤੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਇਲਜ਼ਾਮ ਲਾਇਆ ਹੈ ਕਿ ਸਰਕਾਰ ਮੰਗ ਦਾ ਸਹੀ ਅਨੁਮਾਨ ਲਗਾਉਣ ਅਤੇ ਗਰਿੱਡ ਪ੍ਰਬੰਧਨ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ।


ਵਿਰੋਧ ਦੇ ਵਿਚਕਾਰ ਲੁਧਿਆਣਾ ਵਿਖੇ ਗੱਲਬਾਤ ਕਰਦਿਆਂ ਬਿਜਲੀ ਮੰਤਰੀ ਤਰੁਣਪ੍ਰੀਤ ਸਿੰਘ ਸੌਂ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ 13 ਸਤੰਬਰ ਸਵੇਰੇ 7 ਵਜੇ ਤੋਂ ਬਾਅਦ ਸੂਬੇ ਵਿੱਚ ਬਿਜਲੀ ਦੀ ਘਾਟ ਕਾਰਨ ਕੋਈ ਕੱਟ ਨਹੀਂ ਲਗਾਇਆ ਗਿਆ ਅਤੇ 24×7 ਨਿਰਵਿਘਨ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ।


ਮੰਗ 'ਚ ਉਛਾਲ: ਅਪ੍ਰੈਲ ਵਿੱਚ ਬਿਜਲੀ ਦੀ ਮੰਗ 12,025 ਮੈਗਾਵਾਟ ਸੀ, ਜੋ ਜੁਲਾਈ ਵਿੱਚ 17,277 ਮੈਗਾਵਾਟ ਹੋਈ ਅਤੇ ਹੁਣ 17,423 ਮੈਗਾਵਾਟ ਦਾ ਨਵਾਂ ਰਿਕਾਰਡ ਬਣਾ ਚੁੱਕੀ ਹੈ।

ਸਤੰਬਰ ਦਾ ਵਾਧਾ: ਪਿਛਲੇ ਸਾਲ ਸਤੰਬਰ ਦੇ ਮੁਕਾਬਲੇ ਇਸ ਸਾਲ 13 ਸਤੰਬਰ ਤੱਕ ਮੰਗ ਵਿੱਚ 26% ਦਾ ਵਾਧਾ ਦਰਜ ਕੀਤਾ ਗਿਆ।

ਕੁੱਲ ਖਪਤ: ਅਪ੍ਰੈਲ ਤੋਂ 13 ਸਤੰਬਰ ਤੱਕ ਕੁੱਲ ਖਪਤ 46,696 ਮਿਲੀਅਨ ਯੂਨਿਟ (MUs) ਰਹੀ, ਜੋ ਪਿਛਲੇ ਸਾਲ ਨਾਲੋਂ 14% ਵੱਧ ਹੈ। ਇਕੱਲੇ ਸਤੰਬਰ ਦੇ ਪਹਿਲੇ 13 ਦਿਨਾਂ 'ਚ ਖਪਤ 'ਚ 71% ਦਾ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.