IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਕੈਲਗਰੀ ’ਚ ਪੰਜਾਬੀ ਮੁਟਿਆਰ ਕਨੂਪ੍ਰੀਤ ਕੌਰ 'ਤੇ ਗੈਂਗਸਟਰਾਂ ਨੂੰ ਭੇਤ...

ਕੈਲਗਰੀ ’ਚ ਪੰਜਾਬੀ ਮੁਟਿਆਰ ਕਨੂਪ੍ਰੀਤ ਕੌਰ 'ਤੇ ਗੈਂਗਸਟਰਾਂ ਨੂੰ ਭੇਤ ਦੇਣ ਦਾ ਦੋਸ਼, ਪੁਲਿਸ ਵਲੋਂ ਤਨਵੀਰ ਸਿੰਘ ਦੀ ਭਾਲ ਜਾਰੀ

Admin User - Sep 15, 2026 10:13 AM
IMG

ਕੈਨੇਡਾ ਦੇ ਸ਼ਹਿਰ ਕੈਲਗਰੀ ਤੋਂ ਜਬਰਨ ਵਸੂਲੀ (Extortion), ਧਮਕੀਆਂ ਅਤੇ ਗੋਲੀਬਾਰੀ ਨਾਲ ਜੁੜਿਆ ਇੱਕ ਵੱਡਾ ਹਾਈ-ਪ੍ਰੋਫਾਈਲ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਕੈਲਗਰੀ ਪੁਲਿਸ ਨੇ 29 ਸਾਲਾ ਪੰਜਾਬੀ ਮੁਟਿਆਰ ਕਨੂਪ੍ਰੀਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਦੋਸ਼ ਹੈ ਕਿ ਚੇਸਟਰਮੇਰ ਦੀ ਰਹਿਣ ਵਾਲੀ ਕਨੂਪ੍ਰੀਤ ਨੇ ਪੀੜਤ ਪਰਿਵਾਰ ਦੀ ਨਿੱਜੀ ਅਤੇ ਗੁਪਤ ਜਾਣਕਾਰੀ ਇੱਕ ਗੈਂਗਸਟਰ ਤੱਕ ਪਹੁੰਚਾਈ, ਜਿਸ ਦੇ ਆਧਾਰ 'ਤੇ ਅਪਰਾਧੀਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਫਿਲਹਾਲ ਪੁਲਿਸ ਨੇ ਉਸ ਨੂੰ ਸ਼ਰਤਾਂ 'ਤੇ ਰਿਹਾਅ ਕਰ ਦਿੱਤਾ ਹੈ ਅਤੇ 6 ਅਕਤੂਬਰ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ।


ਪੀਲ ਪੁਲਿਸ ਮੁਤਾਬਕ ਵਾਰਦਾਤ ਦੀ ਸ਼ੁਰੂਆਤ ਲੰਘੀ 25 ਮਾਰਚ ਨੂੰ ਹੋਈ ਸੀ, ਜਦੋਂ ਪੀੜਤਾ ਦੇ ਵ੍ਹਾਟਸਐਪ 'ਤੇ ਇੱਕ ਅਣਜਾਣ ਨੰਬਰ ਤੋਂ ਧਮਕੀ ਭਰੇ ਸੁਨੇਹੇ (ਟੈਕਸਟ ਤੇ ਵੌਇਸ ਨੋਟ) ਭੇਜ ਕੇ ਮੋਟੀ ਰਕਮ ਦੀ ਮੰਗ ਕੀਤੀ ਗਈ। ਮੁਲਜ਼ਮਾਂ ਕੋਲ ਪੀੜਤ ਪਰਿਵਾਰ ਦਾ ਨਾਮ, ਘਰ ਦਾ ਪਤਾ, ਕਾਰੋਬਾਰ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀ ਪਹਿਲਾਂ ਹੀ ਮੌਜੂਦ ਸੀ।


ਇਸ ਧਮਕੀ ਦੇ ਮਹਿਜ਼ 12 ਘੰਟਿਆਂ ਦੇ ਅੰਦਰ-ਅੰਦਰ ਹਮਲਾਵਰਾਂ ਨੇ ਔਰਤ ਦੇ ਘਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਹਾਲਾਂਕਿ ਇਸ ਘਟਨਾ ਵਿੱਚ ਕਿਸੇ ਦੇ ਜ਼ਖਮੀ ਹੋਣ ਤੋਂ ਬਚਾਅ ਰਿਹਾ। ਘਟਨਾ ਤੋਂ ਬਾਅਦ ਮੁਲਜ਼ਮ ਗੱਡੀ 'ਚ ਫਰਾਰ ਹੋ ਗਏ ਸਨ।


ਸੀਸੀਟੀਵੀ (CCTV) ਕੈਮਰਿਆਂ ਅਤੇ ਡਿਜੀਟਲ ਸਬੂਤਾਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਇੱਕ 17 ਸਾਲਾ ਨਾਬਾਲਗ ਨੂੰ ਵੀ ਹਿਰਾਸਤ ਵਿੱਚ ਲਿਆ ਸੀ, ਜਿਸ 'ਤੇ ਪੀੜਤਾ ਅਤੇ ਗੈਂਗਸਟਰਾਂ ਵਿਚਾਲੇ ਵਿਚੋਲਗੀ ਕਰਨ ਦੇ ਦੋਸ਼ ਹਨ। ਉਸ ਨੂੰ ਵੀ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ।


ਹੁਣ ਕੈਲਗਰੀ ਪੁਲਿਸ ਵਲੋਂ ਤਨਵੀਰ ਸਿੰਘ ਨਾਂ ਦੇ ਇੱਕ ਹੋਰ ਸਥਾਨਕ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਉਸ ਵਿਰੁੱਧ 5,000 ਕੈਨੇਡੀਅਨ ਡਾਲਰ ਤੋਂ ਵੱਧ ਕੀਮਤ ਦੀ ਚੋਰੀ ਦੀ ਗੱਡੀ ਰੱਖਣ ਦਾ ਵਾਰੰਟ ਜਾਰੀ ਕੀਤਾ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸੇ ਚੋਰੀ ਦੀ ਗੱਡੀ ਦੀ ਵਰਤੋਂ ਗੋਲੀਬਾਰੀ ਦੀ ਵਾਰਦਾਤ ਵੇਲੇ ਕੀਤੀ ਗਈ ਸੀ। ਮਾਮਲੇ ਦੀ ਅੱਗੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.