IMG-LOGO
ਹੋਮ ਪੰਜਾਬ: ਪੰਜਾਬ 'ਚ 2027 ਦਾ ਚੋਣ ਬਿਗੁਲ: 'ਆਪ' ਲਈ ਸੱਤਾ ਬਚਾਉਣ...

ਪੰਜਾਬ 'ਚ 2027 ਦਾ ਚੋਣ ਬਿਗੁਲ: 'ਆਪ' ਲਈ ਸੱਤਾ ਬਚਾਉਣ ਦੀ ਜੰਗ, ਵਿਰੋਧੀ ਧਿਰਾਂ ਬੂਥ ਪੱਧਰ 'ਤੇ ਲਾਮਬੰਦ

Admin User - Sep 13, 2026 01:51 PM
IMG

ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਾਲੇ ਕੁਝ ਮਹੀਨਿਆਂ ਦਾ ਸਮਾਂ ਬਾਕੀ ਹੈ, ਪਰ ਸੂਬੇ ਦੀਆਂ ਮੁੱਖ ਸਿਆਸੀ ਧਿਰਾਂ ਨੇ ਹੁਣੇ ਤੋਂ ਹੀ ਅਪਣੀ ਸਿਆਸੀ ਜ਼ਮੀਨ ਪੁਖ਼ਤਾ ਕਰਨੀ ਸ਼ੁਰੂ ਕਰ ਦਿੱਤੀ ਹੈ। ਆਮ ਆਦਮੀ ਪਾਰਟੀ (ਆਪ), ਕਾਂਗਰਸ, ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ ਕੇਵਲ ਅੰਦਰੂਨੀ ਸਰਵੇਖਣਾਂ 'ਤੇ ਨਿਰਭਰ ਰਹਿਣ ਦੀ ਬਜਾਏ ਬੂਥ ਪੱਧਰ 'ਤੇ ਸੰਗਠਨ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਵਿੱਚ ਜੁੱਟ ਗਈਆਂ ਹਨ।

ਸਾਲ 2022 ਵਿੱਚ 117 'ਚੋਂ 92 ਸੀਟਾਂ ਹਾਸਲ ਕਰਕੇ ਇਤਿਹਾਸਕ ਜਿੱਤ ਦਰਜ ਕਰਨ ਵਾਲੀ ਸੱਤਾਧਾਰੀ 'ਆਪ' ਲਈ 2027 ਵਿੱਚ ਸਰਕਾਰ ਬਚਾਉਣਾ ਵੱਡੀ ਚੁਣੌਤੀ ਹੈ। ਪਾਰਟੀ ਆਪਣੇ ਮੰਤਰੀਆਂ ਤੇ ਵਿਧਾਇਕਾਂ ਦੀ ਕਾਰਗੁਜ਼ਾਰੀ ਦਾ ਲੇਖਾ-ਜੋਖਾ ਕਰ ਰਹੀ ਹੈ। ਜਿੱਥੇ ਸਰਕਾਰ ਆਪਣੇ 5 ਸਾਲਾਂ ਦੇ ਵਿਕਾਸ ਕਾਰਜਾਂ ਨੂੰ ਮੁੱਖ ਮੁੱਦਾ ਬਣਾਏਗੀ, ਉੱਥੇ ਹੀ ਸੂਬੇ ਦੇ ਕੁਝ ਵਰਗਾਂ ਦੀ ਨਾਰਾਜ਼ਗੀ ਨਾਲ ਸਿੱਝਣਾ ਵੀ ਵੱਡਾ ਇਮਤਿਹਾਨ ਹੋਵੇਗਾ।

ਵਿਰੋਧੀ ਧਿਰਾਂ ਦੀਆਂ ਬਦਲੀਆਂ ਰਣਨੀਤੀਆਂ:

ਕਾਂਗਰਸ: ਪਾਰਟੀ ਨੇ ਅੰਦਰੂਨੀ ਧੜੇਬੰਦੀ 'ਤੇ ਠੱਲ੍ਹ ਪਾਉਣ ਲਈ 'ਸਾਂਝੀ ਲੀਡਰਸ਼ਿਪ' ਨਾਲ ਮੈਦਾਨ 'ਚ ਉੱਤਰਨ ਦਾ ਫ਼ੈਸਲਾ ਕੀਤਾ ਹੈ। ਇਸ ਵਾਰ ਕੋਈ ਵੀ ਮੁੱਖ ਮੰਤਰੀ ਚਿਹਰਾ ਪਹਿਲਾਂ ਐਲਾਨਿਆ ਨਹੀਂ ਜਾਵੇਗਾ।

ਭਾਜਪਾ: ਸਾਰੀਆਂ 117 ਸੀਟਾਂ 'ਤੇ ਇਕੱਲਿਆਂ ਚੋਣ ਲੜਨ ਦੀ ਤਿਆਰੀ ਦੇ ਦਾਅਵੇ ਨਾਲ ਭਾਜਪਾ 'ਨਸ਼ਾ ਮੁਕਤ ਪੰਜਾਬ ਯਾਤਰਾ' ਰਾਹੀਂ ਹਰ ਹਲਕੇ ਤੱਕ ਪਹੁੰਚ ਰਹੀ ਹੈ। ਹਾਲਾਂਕਿ, ਅਕਾਲੀ ਦਲ ਨਾਲ ਗਠਜੋੜ ਦੀਆਂ ਅਟਕਲਾਂ ਵੀ ਸਿਆਸੀ ਗਲਿਆਰਿਆਂ 'ਚ ਚਰਚਾ ਦਾ ਮੁੱਦਾ ਬਣੀਆਂ ਹੋਈਆਂ ਹਨ।

ਸ਼੍ਰੋਮਣੀ ਅਕਾਲੀ ਦਲ: ਪਾਰਟੀ ਆਪਣੀ ਗੁਆਚੀ ਸਿਆਸੀ ਜ਼ਮੀਨ ਤਲਾਸ਼ਣ ਲਈ ਪੇਂਡੂ ਅਤੇ ਪੰਥਕ ਵੋਟ ਬੈਂਕ 'ਤੇ ਪੂਰੀ ਤਰ੍ਹਾਂ ਕੇਂਦਰਿਤ ਹੈ।

ਮੌਜੂਦਾ ਸਮੇਂ ਉਮੀਦਵਾਰਾਂ ਦੇ ਨਾਂ ਅਤੇ ਸੰਭਾਵੀ ਗਠਜੋੜ ਅਜੇ ਅਸਪਸ਼ਟ ਹਨ। ਇਸ ਲਈ ਸਾਰੀਆਂ ਧਿਰਾਂ ਮਹਿਜ਼ ਸਰਵੇਖਣਾਂ ਦੀ ਥਾਂ ਬੂਥ ਪੱਧਰੀ ਰਣਨੀਤੀ ਅਤੇ ਸਥਾਨਕ ਮੁੱਦਿਆਂ 'ਤੇ ਆਧਾਰਿਤ ਜ਼ਮੀਨੀ ਫੀਡਬੈਕ ਨੂੰ ਸਭ ਤੋਂ ਵੱਧ ਅਹਿਮੀਅਤ ਦੇ ਰਹੀਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.