ਤਾਜਾ ਖਬਰਾਂ
ਪਟਿਆਲਾ: ਸ਼ਹਿਰ ਦੇ ਮੁਹੱਲਾ ਖਰਾਦੀਆਂ ਇਲਾਕੇ ਵਿੱਚ ਦਿਨ-ਦਿਹਾੜੇ ਚੋਰੀ ਦੀ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਅਣਪਛਾਤੇ ਚੋਰਾਂ ਨੇ ਕੈਨੇਡੀਅਨ ਐਮ.ਪੀ. ਅਰਪਣ ਖੰਨਾ ਦੇ ਰਿਸ਼ਤੇਦਾਰ ਮਨੀਸ਼ ਖੰਨਾ ਦੇ ਬੰਦ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਨਕਦੀ ਅਤੇ ਕੀਮਤੀ ਸੋਨੇ ਦੇ ਗਹਿਣੇ ਚੋਰੀ ਕਰ ਲਏ।
ਪੀੜਤ ਮਨੀਸ਼ ਖੰਨਾ ਮੁਤਾਬਕ ਉਹ ਸਵੇਰੇ ਕਰੀਬ 10:30 ਵਜੇ ਘਰ ਨੂੰ ਤਾਲਾ ਲਗਾ ਕੇ ਮੁੱਲਾਂਪੁਰ ਸਥਿਤ ਆਪਣੇ ਇਮੀਗ੍ਰੇਸ਼ਨ ਦਫ਼ਤਰ ਗਏ ਸਨ। ਰਾਤ 11 ਵਜੇ ਜਦੋਂ ਉਹ ਪਰਤੇ ਤਾਂ ਮੇਨ ਗੇਟ ਦਾ ਤਾਲਾ ਤਾਂ ਲੱਗਿਆ ਹੋਇਆ ਸੀ, ਪਰ ਅੰਦਰ ਬੈੱਡਰੂਮ ਦਾ ਕੁੰਢਾ ਅਤੇ ਅਲਮਾਰੀ ਦੇ ਲਾਕਰ ਟੁੱਟੇ ਹੋਏ ਸਨ।
ਕਰੀਬ 10 ਤੋਲੇ ਸੋਨਾ (ਕੜਾ, ਚੈਨ, ਬਰੈਸਲੈੱਟ, ਮੁੰਦਰੀਆਂ ਤੇ ਗਿੰਨੀ) ਅਤੇ 10 ਤੋਂ 11 ਲੱਖ ਰੁਪਏ ਦੀ ਨਕਦੀ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਏ.ਐਸ.ਆਈ. ਸੁਖਦੇਵ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਖ਼ਿਲਾਫ਼ BNS ਦੀ ਧਾਰਾ 305 ਅਤੇ 331(4) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਲਾਕੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲਿਸ ਦਾ ਦਾਅਵਾ ਹੈ ਕਿ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Get all latest content delivered to your email a few times a month.