IMG-LOGO
ਹੋਮ ਪੰਜਾਬ, ਰਾਸ਼ਟਰੀ, 8ਵਾਂ ਤਨਖਾਹ ਕਮਿਸ਼ਨ: ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ, ਫਿਟਮੈਂਟ ਫੈਕਟਰ...

8ਵਾਂ ਤਨਖਾਹ ਕਮਿਸ਼ਨ: ਕੇਂਦਰੀ ਮੁਲਾਜ਼ਮਾਂ ਲਈ ਵੱਡੀ ਖ਼ਬਰ, ਫਿਟਮੈਂਟ ਫੈਕਟਰ ਵਧਿਆ ਤਾਂ ਤਨਖਾਹ 'ਚ ਹੋ ਸਕਦੈ 51 ਹਜ਼ਾਰ ਤੱਕ ਦਾ ਵਾਧਾ

Admin User - Sep 12, 2026 04:55 PM
IMG

ਕੇਂਦਰੀ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਨਜ਼ਰਾਂ ਹੁਣ 8ਵੇਂ ਤਨਖਾਹ ਕਮਿਸ਼ਨ 'ਤੇ ਟਿਕੀਆਂ ਹੋਈਆਂ ਹਨ। ਤਨਖਾਹ ਕਮਿਸ਼ਨ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਹੋਰ ਹਿੱਸੇਦਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਚੇਨਈ ਅਤੇ ਪੁਡੂਚੇਰੀ ਤੋਂ ਬਾਅਦ 16 ਤੋਂ 18 ਸਤੰਬਰ ਤੱਕ ਚੰਡੀਗੜ੍ਹ ਵਿੱਚ ਵੀ ਮੀਟਿੰਗਾਂ ਹੋਣੀਆਂ ਹਨ।

ਇਨ੍ਹਾਂ ਮੀਟਿੰਗਾਂ ਦੌਰਾਨ ਫਿਟਮੈਂਟ ਫੈਕਟਰ ਨੂੰ ਵਧਾ ਕੇ 3.83 ਕਰਨ ਦੀ ਮੰਗ ਪ੍ਰਮੁੱਖ ਤੌਰ 'ਤੇ ਸਾਹਮਣੇ ਆਈ ਹੈ। ਕਈ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਇਹ ਮੰਗ ਰੱਖੀ ਜਾ ਰਹੀ ਹੈ।


ਜੇਕਰ 3.83 ਦਾ ਫਿਟਮੈਂਟ ਫੈਕਟਰ ਮਨਜ਼ੂਰ ਹੋ ਜਾਂਦਾ ਹੈ ਤਾਂ ਲੈਵਲ-1 ਦੇ ਕੇਂਦਰੀ ਮੁਲਾਜ਼ਮਾਂ ਦੀ ਮੌਜੂਦਾ ਘੱਟੋ-ਘੱਟ ਬੇਸਿਕ ਤਨਖਾਹ ₹18,000 ਤੋਂ ਵਧ ਕੇ ਲਗਭਗ ₹68,940 ਹੋ ਸਕਦੀ ਹੈ। ਇਸ ਹਿਸਾਬ ਨਾਲ ਬੇਸਿਕ ਤਨਖਾਹ ਵਿੱਚ ਕਰੀਬ ₹50,940 ਦਾ ਸਿੱਧਾ ਵਾਧਾ ਬਣਦਾ ਹੈ।

ਇਸੇ ਤਰ੍ਹਾਂ ਵੱਖ-ਵੱਖ ਪੇ-ਲੈਵਲਾਂ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਵੀ ਵੱਡਾ ਲਾਭ ਮਿਲਣ ਦੀ ਸੰਭਾਵਨਾ ਹੈ।

ਲੈਵਲ-1: ₹18,000 → ₹68,940

ਲੈਵਲ-2: ₹19,900 → ₹76,217

ਲੈਵਲ-3: ₹21,700 → ₹83,111

ਲੈਵਲ-4: ₹25,500 → ₹97,665

ਲੈਵਲ-5: ₹29,200 → ₹1,11,836

ਲੈਵਲ-6: ₹35,400 → ₹1,35,582

ਇਸ ਤੋਂ ਇਲਾਵਾ DA, HRA ਅਤੇ ਹੋਰ ਭੱਤਿਆਂ ਵਿੱਚ ਤਬਦੀਲੀ ਹੋਣ ਨਾਲ ਕੁੱਲ ਤਨਖਾਹ ਵਿੱਚ ਵਾਧਾ ਹੋਰ ਵੀ ਵੱਧ ਸਕਦਾ ਹੈ। ਹਾਲਾਂਕਿ ਇਹ ਅੰਕੜੇ 3.83 ਫਿਟਮੈਂਟ ਫੈਕਟਰ ਦੀ ਮੰਗ ਨੂੰ ਆਧਾਰ ਬਣਾ ਕੇ ਕੀਤੀ ਗਈ ਗਣਨਾ ਹਨ, ਨਾ ਕਿ ਸਰਕਾਰ ਵੱਲੋਂ ਅੰਤਿਮ ਤੌਰ 'ਤੇ ਮਨਜ਼ੂਰ ਕੀਤੀ ਗਈ ਤਨਖਾਹ।

ਫਿਟਮੈਂਟ ਫੈਕਟਰ ਵਧਾਉਣ ਦੀ ਮੰਗ ਦਾ ਅਸਰ ਕੇਂਦਰੀ ਪੈਨਸ਼ਨਰਾਂ 'ਤੇ ਵੀ ਪੈਣ ਦੀ ਉਮੀਦ ਹੈ। ਉਪਲਬਧ ਅੰਕੜਿਆਂ ਮੁਤਾਬਕ ਲਗਭਗ 69 ਲੱਖ ਪੈਨਸ਼ਨਰਾਂ ਨੂੰ ਇਸ ਦਾ ਲਾਭ ਮਿਲ ਸਕਦਾ ਹੈ। ਉਦਾਹਰਨ ਵਜੋਂ, ₹25,000 ਦੀ ਮੌਜੂਦਾ ਪੈਨਸ਼ਨ ਨੂੰ 3.83 ਦੇ ਫੈਕਟਰ ਨਾਲ ਗੁਣਾ ਕਰਨ 'ਤੇ ਇਹ ਰਕਮ ₹95,750 ਬਣਦੀ ਹੈ।

ਆਲ ਇੰਡੀਆ ਪੈਨਸ਼ਨਰਜ਼ ਐਸੋਸੀਏਸ਼ਨ ਤੋਂ ਇਲਾਵਾ NC-JCM, AIDEF ਅਤੇ ਆਲ ਇੰਡੀਆ ਨਿਊ ਪੈਨਸ਼ਨ ਸਕੀਮ ਇੰਪਲਾਈਜ਼ ਫੈਡਰੇਸ਼ਨ ਸਮੇਤ ਕਈ ਜਥੇਬੰਦੀਆਂ ਵੱਲੋਂ 3.83 ਫਿਟਮੈਂਟ ਫੈਕਟਰ ਦੀ ਮੰਗ ਕੀਤੀ ਗਈ ਹੈ।

ਫਿਲਹਾਲ 8ਵੇਂ ਤਨਖਾਹ ਕਮਿਸ਼ਨ ਵੱਲੋਂ ਅੰਤਿਮ ਸਿਫਾਰਸ਼ਾਂ ਨਹੀਂ ਕੀਤੀਆਂ ਗਈਆਂ ਹਨ। ਕਮਿਸ਼ਨ ਦੀ ਅੰਤਿਮ ਰਿਪੋਰਟ 2027 ਵਿੱਚ ਪੇਸ਼ ਹੋਣ ਦੀ ਉਮੀਦ ਹੈ। ਇਸ ਲਈ ਤਨਖਾਹ ਅਤੇ ਪੈਨਸ਼ਨ ਵਿੱਚ ਅਸਲ ਵਾਧਾ ਸਰਕਾਰ ਵੱਲੋਂ ਕਮਿਸ਼ਨ ਦੀਆਂ ਸਿਫਾਰਸ਼ਾਂ 'ਤੇ ਲਏ ਜਾਣ ਵਾਲੇ ਅੰਤਿਮ ਫੈਸਲੇ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.