IMG-LOGO
ਹੋਮ ਪੰਜਾਬ: ਫ਼ਿਰੋਜ਼ਪੁਰ ਕਚਹਿਰੀ 'ਚ ਬੰਬ ਦੀ ਧਮਕੀ ਨਾਲ ਦਹਿਸ਼ਤ: ਈਮੇਲ ਰਾਹੀਂ...

ਫ਼ਿਰੋਜ਼ਪੁਰ ਕਚਹਿਰੀ 'ਚ ਬੰਬ ਦੀ ਧਮਕੀ ਨਾਲ ਦਹਿਸ਼ਤ: ਈਮੇਲ ਰਾਹੀਂ ਮਿਲੀ ਚੇਤਾਵਨੀ ਤੋਂ ਬਾਅਦ ਕੰਪਲੈਕਸ ਖ਼ਾਲੀ, 9 ਮਹੀਨਿਆਂ 'ਚ 5ਵੀਂ ਵਾਰ ਵਾਪਰੀ ਘਟਨਾ

Admin User - Sep 12, 2026 01:41 PM
IMG

ਫ਼ਿਰੋਜ਼ਪੁਰ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਕੰਪਲੈਕਸ ਨੂੰ ਸ਼ਨਿਵਾਰ ਸਵੇਰੇ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ। ਸਰਕਾਰੀ ਈਮੇਲ ਆਈਡੀ 'ਤੇ ਭੇਜੇ ਗਏ ਇਸ ਧਮਕੀ ਭਰੇ ਸੰਦੇਸ਼ ਦਾ ਪਤਾ ਲੱਗਦਿਆਂ ਹੀ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਵਿੱਚ ਆਈਆਂ ਅਤੇ ਚੌਕਸੀ ਵਜੋਂ ਪੂਰੇ ਅਦਾਲਤੀ ਪਰਿਸਰ ਨੂੰ ਖ਼ਾਲੀ ਕਰਵਾ ਕੇ ਆਮ ਲੋਕਾਂ ਤੇ ਵਕੀਲਾਂ ਦੇ ਦਾਖ਼ਲੇ 'ਤੇ ਮੁਕੰਮਲ ਰੋਕ ਲਗਾ ਦਿੱਤੀ ਗਈ।


ਘਟਨਾ ਦੀ ਸੂਚਨਾ ਮਿਲਦੇ ਹੀ ਐੱਸ.ਪੀ. ਦਲਬੀਰ ਸਿੰਘ, ਡੀ.ਐੱਸ.ਪੀ. ਡਿਟੈਕਟਿਵ ਬਰਜਿੰਦਰ ਸਿੰਘ ਅਤੇ ਡੀ.ਐੱਸ.ਪੀ. ਦਿਹਾਤੀ ਕਰਨ ਸ਼ਰਮਾ ਦੀ ਅਗਵਾਈ ਹੇਠ ਭਾਰੀ ਪੁਲਿਸ ਫ਼ੋਰਸ ਮੌਕੇ 'ਤੇ ਪਹੁੰਚੀ। ਬੰਬ ਨਿਰੋਧਕ ਦਸਤੇ ਅਤੇ ਡੌਗ ਸਕੁਐਡ ਦੀਆਂ ਟੀਮਾਂ ਨੇ ਅਦਾਲਤੀ ਕਮਰਿਆਂ, ਦਫ਼ਤਰਾਂ, ਰਿਕਾਰਡ ਰੂਮਾਂ ਅਤੇ ਪਾਰਕਿੰਗ ਸਮੇਤ ਹਰ ਕੋਨੇ ਦੀ ਬਾਰੀਕੀ ਨਾਲ ਤਲਾਸ਼ੀ ਲਈ। ਇਸ ਸੁਰੱਖਿਆ ਅਭਿਆਨ ਕਾਰਨ ਸਵੇਰੇ 11:30 ਵਜੇ ਤੱਕ ਨਿਆਂਇਕ ਕੰਮਕਾਜ ਪੂਰੀ ਤਰ੍ਹਾਂ ਪ੍ਰਭਾਵਿਤ ਰਿਹਾ। ਮੁਕੰਮਲ ਛਾਣਬੀਣ ਤੋਂ ਬਾਅਦ ਜਦੋਂ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ, ਤਾਂ ਪ੍ਰਸ਼ਾਸਨ ਨੇ ਰਾਹਤ ਦੀ ਸਾਹ ਲਈ ਅਤੇ ਕੰਮਕਾਜ ਮੁੜ ਸ਼ੁਰੂ ਕਰਵਾਇਆ।


ਜ਼ਿਕਰਯੋਗ ਹੈ ਕਿ ਪਿਛਲੇ 9 ਮਹੀਨਿਆਂ ਦੌਰਾਨ ਫ਼ਿਰੋਜ਼ਪੁਰ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਇਹ 5ਵੀਂ ਫ਼ਰਜ਼ੀ ਧਮਕੀ ਹੈ। ਇਸ ਤੋਂ ਪਹਿਲਾਂ 8 ਜਨਵਰੀ, 6 ਅਪ੍ਰੈਲ ਅਤੇ 12 ਅਗਸਤ ਨੂੰ ਵੀ ਅਜਿਹੀਆਂ ਈਮੇਲਾਂ ਆ ਚੁੱਕੀਆਂ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਐੱਸ.ਪੀ. ਦਲਬੀਰ ਸਿੰਘ ਨੇ ਦੱਸਿਆ ਕਿ ਕੰਪਲੈਕਸ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਕੋਈ ਵੀ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਸਾਈਬਰ ਸੈੱਲ ਦੀਆਂ ਟੀਮਾਂ ਈਮੇਲ ਭੇਜਣ ਵਾਲੇ ਦਾ ਆਈ.ਪੀ. ਐਡਰੈੱਸ ਟਰੇਸ ਕਰਕੇ ਸ਼ਰਾਰਤੀ ਅਨਸਰਾਂ ਤੱਕ ਪਹੁੰਚਣ ਲਈ ਜਾਂਚ ਵਿੱਚ ਜੁਟੀਆਂ ਹੋਈਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.