IMG-LOGO
ਹੋਮ ਅੰਤਰਰਾਸ਼ਟਰੀ: ਰੂਸ-ਯੂਕ੍ਰੇਨ ਜੰਗ: ਭਾਰਤ ਦੀ ਧਰਤੀ ਤੋਂ ਪੁਤਿਨ ਨੇ ਯੂਰਪ ਨੂੰ...

ਰੂਸ-ਯੂਕ੍ਰੇਨ ਜੰਗ: ਭਾਰਤ ਦੀ ਧਰਤੀ ਤੋਂ ਪੁਤਿਨ ਨੇ ਯੂਰਪ ਨੂੰ ਦਿੱਤੀ ਚੇਤਾਵਨੀ, ਕਿਹਾ— 'ਯੂਕ੍ਰੇਨ 'ਚ ਫ਼ੌਜ ਭੇਜੀ ਤਾਂ ਹੋਵੇਗੀ ਸਿੱਧੀ ਜੰਗ'

Admin User - Sep 12, 2026 01:26 PM
IMG

ਯੂਕ੍ਰੇਨ ਨਾਲ ਜਾਰੀ ਜੰਗ ਦੇ ਵਿਚਕਾਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਰਪੀ ਮੁਲਕਾਂ ਨੂੰ ਇੱਕ ਵਾਰ ਫਿਰ ਕਰੜੀ ਚੇਤਾਵਨੀ ਦਿੱਤੀ ਹੈ। ਬ੍ਰਿਕਸ (BRICS) ਸੰਮੇਲਨ 'ਚ ਹਿੱਸਾ ਲੈਣ ਲਈ ਭਾਰਤ ਦੌਰੇ 'ਤੇ ਆਏ ਪੁਤਿਨ ਨੇ ਸਾਫ਼ ਸ਼ਬਦਾਂ ਵਿੱਚ ਆਖਿਆ ਕਿ ਜੇਕਰ ਯੂਰਪੀ ਦੇਸ਼ਾਂ ਨੇ ਯੂਕ੍ਰੇਨ ਵਿੱਚ ਆਪਣੇ ਸੈਨਿਕ ਭੇਜਣ ਦੀ ਕੋਸ਼ਿਸ਼ ਕੀਤੀ, ਤਾਂ ਇਸ ਦਾ ਸਿੱਧਾ ਮਤਲਬ ਰੂਸ ਨਾਲ ਜੰਗ ਦਾ ਐਲਾਨ ਹੋਵੇਗਾ।


ਹਾਲਾਂਕਿ, ਇਸ ਦੇ ਨਾਲ ਹੀ ਪੁਤਿਨ ਨੇ ਸਪੱਸ਼ਟ ਕੀਤਾ ਕਿ ਰੂਸ ਦਾ ਯੂਰਪ ਨੂੰ ਧਮਕਾਉਣ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਯੂਰਪੀ ਦੇਸ਼ਾਂ ਨੂੰ ਰੂਸ ਤੋਂ ਕਿਸੇ ਖ਼ਤਰੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਦੂਜੇ ਵਿਸ਼ਵ ਯੁੱਧ ਅਤੇ ਸੋਵੀਅਤ ਸੰਘ ਦੇ ਵਿਘਟਨ ਤੋਂ ਬਾਅਦ ਸਾਰੇ ਮਸਲੇ ਸਹਿਮਤੀ ਨਾਲ ਸੁਲਝਾ ਲਏ ਗਏ ਸਨ। ਪਰ ਅੰਤਰਰਾਸ਼ਟਰੀ ਕਾਨੂੰਨਾਂ ਦੇ ਉਲਟ ਜਾ ਕੇ ਯੂਕ੍ਰੇਨ ਦੀ ਧਰਤੀ 'ਤੇ ਵਿਦੇਸ਼ੀ ਫ਼ੌਜਾਂ ਭੇਜਣ ਦਾ ਕੋਈ ਵੀ ਕਦਮ ਰੂਸ ਦੇ ਹਿੱਤਾਂ 'ਤੇ ਸਿੱਧਾ ਹਮਲਾ ਮੰਨਿਆ ਜਾਵੇਗਾ।


ਦੱਸਣਯੋਗ ਹੈ ਕਿ ਫਰਵਰੀ 2022 ਵਿੱਚ ਸ਼ੁਰੂ ਹੋਈ ਰੂਸ-ਯੂਕ੍ਰੇਨ ਜੰਗ ਆਪਣੇ ਪੰਜਵੇਂ ਸਾਲ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਇਸ ਦੌਰਾਨ ਜਿੱਥੇ ਯੂਰਪੀ ਦੇਸ਼ ਯੂਕ੍ਰੇਨ ਦੀ ਲਗਾਤਾਰ ਮਦਦ ਕਰ ਰਹੇ ਹਨ, ਉੱਥੇ ਹੀ ਅਮਰੀਕਾ ਵੱਲੋਂ ਵਿਚੋਲਗੀ ਦੇ ਯਤਨ ਕੀਤੇ ਜਾ ਰਹੇ ਹਨ। 18ਵੇਂ ਬ੍ਰਿਕਸ ਸੰਮੇਲਨ ਦੌਰਾਨ ਨਵੀਂ ਦਿੱਲੀ ਵਿਖੇ ਪੁਤਿਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਦੁਵੱਲੀ ਮੁਲਾਕਾਤ ਕੀਤੀ, ਜਿਸ ਵਿੱਚ ਦੋਹਾਂ ਦੇਸ਼ਾਂ ਦੇ ਵਪਾਰਕ, ਊਰਜਾ, ਤਕਨਾਲੋਜੀ ਅਤੇ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਚਰਚਾ ਹੋਈ। 31 ਅਗਸਤ ਨੂੰ ਬਿਸ਼ਕੇਕ 'ਚ ਐੱਸ.ਸੀ.ਓ. (SCO) ਸੰਮੇਲਨ ਤੋਂ ਬਾਅਦ ਦੋਹਾਂ ਨੇਤਾਵਾਂ ਦੀ ਪੱਖੋਂ ਦੋ ਹਫ਼ਤਿਆਂ 'ਚ ਇਹ ਦੂਜੀ ਮੁਲਾਕਾਤ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.