IMG-LOGO
ਹੋਮ ਰਾਸ਼ਟਰੀ: ਓਡੀਸ਼ਾ ਵਿਜੀਲੈਂਸ ਦੀ ਵੱਡੀ ਕਾਰਵਾਈ: 14 ਲੱਖ ਤੋਂ ਵੱਧ ਦੀ...

ਓਡੀਸ਼ਾ ਵਿਜੀਲੈਂਸ ਦੀ ਵੱਡੀ ਕਾਰਵਾਈ: 14 ਲੱਖ ਤੋਂ ਵੱਧ ਦੀ ਸ਼ੱਕੀ ਨਕਦੀ ਸਮੇਤ ਦੋ ਆਡੀਟਰ ਕਾਬੂ

Admin User - Sep 11, 2026 02:58 PM
IMG

ਓਡੀਸ਼ਾ ਵਿਜੀਲੈਂਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਐੱਸ.ਟੀ./ਐੱਸ.ਸੀ. (ST/SC) ਵਿਭਾਗ ਨਾਲ ਸਬੰਧਤ ਦੋ ਆਡੀਟਰਾਂ ਨੂੰ 14 ਲੱਖ ਰੁਪਏ ਤੋਂ ਵੱਧ ਦੀ ਸ਼ੱਕੀ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਮੁਤਾਬਕ ਦੋਵੇਂ ਆਡੀਟਰ ਇਸ ਨਕਦੀ ਦੇ ਸਰੋਤ ਬਾਰੇ ਕੋਈ ਸੰਤੁਸ਼ਟ ਜਵਾਬ ਨਹੀਂ ਦੇ ਸਕਿਆ। ਇਸ ਤੋਂ ਬਾਅਦ ਉਨ੍ਹਾਂ ਦੇ ਹੋਟਲ ਦੇ ਕਮਰਿਆਂ ਦੀ ਤਲਾਸ਼ੀ ਲਈ ਗਈ, ਜਿੱਥੋਂ ਵੀ ਭਾਰੀ ਮਾਤਰਾ ਵਿੱਚ ਨਕਦੀ ਬਰਾਮਦ ਹੋਈ। ਇਹ ਕਾਰਵਾਈ ਵੀਰਵਾਰ ਦੇਰ ਰਾਤ ਪੁਖ਼ਤਾ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ। ਮੁਲਜ਼ਮ ਅਧਿਕਾਰੀਆਂ ਦੀ ਪਛਾਣ ਪ੍ਰਸ਼ਾਂਤ ਕੁਮਾਰ ਪ੍ਰਧਾਨ ਅਤੇ ਪ੍ਰਗਿਆਪ੍ਰਕਾਸ਼ ਪਾਤਰਾ ਵਜੋਂ ਹੋਈ ਹੈ।


ਮਿਲੀ ਜਾਣਕਾਰੀ ਅਨੁਸਾਰ ਦੋਵੇਂ ਆਡੀਟਰ ਬਾਰੀਪਦਾ ਸਥਿਤ ਜ਼ਿਲ੍ਹਾ ਭਲਾਈ ਦਫ਼ਤਰ ਵਿੱਚ ਆਡਿਟ ਦਾ ਕੰਮ ਨਿਪਟਾ ਕੇ ਜ਼ਿਲ੍ਹਾ ਭਲਾਈ ਦਫ਼ਤਰ ਦੀ ਹੀ ਸਰਕਾਰੀ ਸਕੋਰਪੀਓ ਗੱਡੀ ਰਾਹੀਂ ਆਪਣੀ ਰਹਾਇਸ਼ ਵਾਲੀ ਥਾਂ ਰੋਕਸੀ ਲੇਨ ਸਥਿਤ ਮੋਹਾਪਾਤਰਾ ਹੋਟਲ ਜਾ ਰਹੇ ਸਨ। ਇਸੇ ਦੌਰਾਨ ਓਡੀਸ਼ਾ ਵਿਜੀਲੈਂਸ ਦੀ ਟੀਮ ਨੇ ਉਨ੍ਹਾਂ ਨੂੰ ਰਸਤੇ ਵਿੱਚ ਰੋਕ ਕੇ ਪੁੱਛਗਿੱਛ ਅਤੇ ਤਲਾਸ਼ੀ ਲਈ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 5 ਲੱਖ 51 ਹਜ਼ਾਰ 510 ਰੁਪਏ ਨਕਦ ਬਰਾਮਦ ਹੋਏ, ਜੋ 52 ਲਿਫ਼ਾਫ਼ਿਆਂ ਅਤੇ 20 ਖੁੱਲ੍ਹੇ ਬੰਡਲਾਂ ਵਿੱਚ ਰੱਖੇ ਹੋਏ ਸਨ। ਇਸ ਰਕਮ ਨੂੰ ਅਣਅਧਿਕਾਰਤ ਕਮਾਈ ਨਾਲ ਜੋੜ ਕੇ ਦੇਖਿਆ ਜਾ ਰਹਾ ਹੈ।


ਰਸਤੇ ਵਿੱਚ ਨਕਦੀ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਦੋਵਾਂ ਆਡੀਟਰਾਂ ਦੇ ਹੋਟਲ ਦੇ ਕਮਰਿਆਂ ਦੀ ਤਲਾਸ਼ੀ ਲਈ, ਜਿੱਥੋਂ 8 ਲੱਖ 86 ਹਜ਼ਾਰ 830 ਰੁਪਏ ਦੀ ਵਾਧੂ ਨਕਦੀ ਜ਼ਬਤ ਕੀਤੀ ਗਈ। ਇਸ ਤਰ੍ਹਾਂ ਦੋਵਾਂ ਥਾਵਾਂ ਤੋਂ ਕੁੱਲ 14 ਲੱਖ 38 ਹਜ਼ਾਰ 340 ਰੁਪਏ ਬਰਾਮਦ ਹੋਏ। ਪੂਰੀ ਰਕਮ ਦਾ ਕੋਈ ਹਿਸਾਬ-ਕਿਤਾਬ ਨਾ ਦੇ ਸਕਣ ਕਾਰਨ ਵਿਜੀਲੈਂਸ ਨੇ ਸਾਰੀ ਨਕਦੀ ਜ਼ਬਤ ਕਰ ਲਈ ਹੈ ਅਤੇ ਦੋਵਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਹੋਰ ਠਿਕਾਣਿਆਂ 'ਤੇ ਆਮਦਨ ਤੋਂ ਵੱਧ ਜਾਇਦਾਦ ਦੇ ਐਂਗਲ ਤੋਂ ਵੀ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।


ਜਾਣਕਾਰੀ ਮੁਤਾਬਕ ਦੋਵੇਂ ਆਡੀਟਰ 30 ਅਗਸਤ ਤੋਂ ਬਾਰੀਪਦਾ ਵਿੱਚ ਡੇਰਾ ਲਾਈ ਬੈਠੇ ਸਨ। ਉਨ੍ਹਾਂ ਨੇ ਜ਼ਿਲ੍ਹਾ ਭਲਾਈ ਦਫ਼ਤਰ ਤੋਂ ਇਲਾਵਾ ਆਸ਼ਰਮ, ਸੇਵਾਸ਼੍ਰਮ, ਹਾਈ ਸਕੂਲ ਅਤੇ ਹਾਇਰ ਸੈਕੰਡਰੀ ਸਕੂਲਾਂ ਦਾ ਆਡਿਟ ਸ਼ੁਰੂ ਕੀਤਾ ਸੀ। ਆਡਿਟ ਦੌਰਾਨ ਉਨ੍ਹਾਂ ਸਕੂਲਾਂ ਤੇ ਹੋਸਟਲਾਂ ਦੇ ਮੁੱਖ ਅਧਿਆਪਕਾਂ ਅਤੇ ਇੰਚਾਰਜਾਂ ਨੂੰ ਰਿਕਾਰਡ ਲੈ ਕੇ ਬਾਰੀਪਦਾ ਆਉਣ ਦੇ ਨਿਰਦੇਸ਼ ਦਿੱਤੇ ਸਨ। ਵਿਜੀਲੈਂਸ ਨੂੰ ਸ਼ਿਕਾਇਤਾਂ ਮਿਲੀਆਂ ਸਨ ਕਿ ਇਹ ਆਡੀਟਰ ਸੁਚਾਰੂ ਆਡਿਟ ਦੇ ਨਾਂ 'ਤੇ ਸਕੂਲ ਜਾਂ ਹੋਸਟਲ 'ਚ ਦਾਖ਼ਲ ਪ੍ਰਤੀ ਵਿਦਿਆਰਥੀ 10 ਰੁਪਏ ਦੇ ਹਿਸਾਬ ਨਾਲ ਵੱਢੀ (ਰਿਸ਼ਵਤ) ਮੰਗ ਰਹੇ ਸਨ। ਸ਼ਿਕਾਇਤ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਜੀਲੈਂਸ ਨੇ ਇਹ ਜਾਲ ਵਿਛਾ ਕੇ ਦੋਵਾਂ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.