ਤਾਜਾ ਖਬਰਾਂ
ਨਵੀਂ ਦਿੱਲੀ, 09 ਸਤੰਬਰ 2026-
ਆਮ ਆਦਮੀ ਪਾਰਟੀ ਦੀ ਰਾਸ਼ਟਰੀ ਪਰਿਸ਼ਦ ਦੀ ਬੈਠਕ ਹੋਈ, ਜਿਸ ਵਿੱਚ ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਇੱਕ ਵਾਰ ਫਿਰ ਰਾਸ਼ਟਰੀ ਕਨਵੀਨਰ ਚੁਣਿਆ ਗਿਆ। ਉਨ੍ਹਾਂ ਦੀ ਪ੍ਰਧਾਨਗੀ ਵਿੱਚ ਬੁੱਧਵਾਰ ਨੂੰ ਪਾਰਟੀ ਦੀ 15ਵੀਂ ਰਾਸ਼ਟਰੀ ਪਰਿਸ਼ਦ ਦੀ ਬੈਠਕ ਆਯੋਜਿਤ ਕੀਤੀ ਗਈ। ਇਸ ਬੈਠਕ ਵਿੱਚ 330 ਮੈਂਬਰਾਂ ਨੇ ਹਿੱਸਾ ਲਿਆ। ਇਸ ਦੌਰਾਨ 23 ਮੈਂਬਰੀ ਨਵੀਂ ਰਾਸ਼ਟਰੀ ਕਾਰਜਕਾਰਨੀ ਦਾ ਵੀ ਗਠਨ ਕੀਤਾ ਗਿਆ।
ਪੰਕਜ ਗੁਪਤਾ ਨੂੰ ਰਾਸ਼ਟਰੀ ਸਕੱਤਰ ਚੁਣਿਆ ਗਿਆ ਹੈ ਅਤੇ ਐੱਨ.ਡੀ. ਗੁਪਤਾ ਖਜ਼ਾਨਚੀ ਦੇ ਅਹੁਦੇ 'ਤੇ ਬਣੇ ਰਹਿਣਗੇ। ਬੈਠਕ ਦੌਰਾਨ ਅਰਵਿੰਦ ਕੇਜਰੀਵਾਲ ਸਮੇਤ ਹੋਰ ਸੀਨੀਅਰ ਆਗੂਆਂ ਨੇ ਭਵਿੱਖ ਦੀ ਰਣਨੀਤੀ ਬਾਰੇ ਸਾਰੇ ਮੈਂਬਰਾਂ ਦੀ ਅਗਵਾਈ ਕੀਤੀ।
ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਇੱਕ ਵਾਰ ਫਿਰ ਪਾਰਟੀ ਦਾ ਰਾਸ਼ਟਰੀ ਕਨਵੀਨਰ ਚੁਣਿਆ ਗਿਆ ਹੈ। ਐੱਨ.ਡੀ. ਗੁਪਤਾ ਪਹਿਲਾਂ ਵਾਂਗ ਰਾਸ਼ਟਰੀ ਖਜ਼ਾਨਚੀ ਬਣੇ ਰਹਿਣਗੇ। ਇਸ ਦੇ ਨਾਲ ਹੀ ਪੰਕਜ ਗੁਪਤਾ ਵੀ ਰਾਸ਼ਟਰੀ ਸਕੱਤਰ ਦੇ ਅਹੁਦੇ 'ਤੇ ਬਣੇ ਰਹਿਣਗੇ।
ਪਾਰਟੀ ਵੱਲੋਂ ਨਵੀਂ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰਾਂ ਵਿੱਚ ਅਰਵਿੰਦ ਕੇਜਰੀਵਾਲ, ਆਤਿਸ਼ੀ, ਆਦਿਲ ਅਹਿਮਦ ਖ਼ਾਨ, ਅਨੁਰਾਗ ਢਾਂਡਾ, ਭਗਵੰਤ ਮਾਨ, ਦਿਲੀਪ ਪਾਂਡੇ, ਦੁਰਗੇਸ਼ ਪਾਠਕ, ਗੋਪਾਲ ਇਟਾਲੀਆ, ਗੋਪਾਲ ਰਾਏ, ਰਾਣੀ ਅਗਰਵਾਲ, ਹਰਪਾਲ ਸਿੰਘ ਚੀਮਾ, ਮਨੀਸ਼ ਸਿਸੋਦੀਆ, ਮੁਹੰਮਦ ਇਰਸ਼ਾਦ, ਐੱਨ.ਡੀ. ਗੁਪਤਾ, ਪੰਕਜ ਗੁਪਤਾ, ਪ੍ਰੀਤੀ ਸ਼ਰਮਾ ਮੇਨਨ, ਪ੍ਰਿਥਵੀ ਰੈੱਡੀ, ਰਾਖੀ ਬਿੜਲਾ, ਵਿਭਵ, ਸੰਜੇ ਸਿੰਘ, ਸੱਤਿੇਂਦਰ ਜੈਨ, ਸ਼ੈਲੀ ਓਬੇਰਾਏ ਅਤੇ ਰਾਜਬੀਰ ਸ਼ਾਮਲ ਹਨ। ਇਸ ਦੇ ਨਾਲ ਹੀ 5 ਵਿਸ਼ੇਸ਼ ਸੱਦੇ ਗਏ ਮੈਂਬਰ ਵੀ ਚੁਣੇ ਗਏ ਹਨ, ਜਿਨ੍ਹਾਂ ਵਿੱਚ ਅਜੈ ਦੱਤ, ਚੈਤਰ ਵਸਾਵਾ, ਇਮਰਾਨ ਹੁਸੈਨ, ਮਹਿਰਾਜ ਮਲਿਕ ਅਤੇ ਵੇਂਜੀ ਵੀਗਾਸ ਸ਼ਾਮਲ ਹਨ।
Get all latest content delivered to your email a few times a month.