ਤਾਜਾ ਖਬਰਾਂ
ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਲਈ ਇੱਕ ਰਾਹਤ ਅਤੇ ਇੱਕ ਝਟਕੇ ਵਾਲੀ ਖ਼ਬਰ ਸਾਹਮਣੇ ਆਈ ਹੈ। ਸੈਂਟਰ ਆਫ਼ ਐਕਸੀਲੈਂਸ (COE) ਤੋਂ ਫਿੱਟਨੈੱਸ ਸਰਟੀਫਿਕੇਟ ਮਿਲਣ ਤੋਂ ਬਾਅਦ ਜਸਪ੍ਰੀਤ ਬੁਮਰਾਹ ਆਗਾਮੀ ਅਫਗਾਨਿਸਤਾਨ ਟੀ-20 ਸੀਰੀਜ਼ ਅਤੇ ਏਸ਼ੀਆਈ ਖੇਡਾਂ 'ਚ ਗੇਂਦਬਾਜ਼ੀ ਦੀ ਕਮਾਨ ਸੰਭਾਲਣ ਲਈ ਤਿਆਰ ਹਨ। ਦੂਜੇ ਪਾਸੇ, ਨੌਜਵਾਨ ਗੇਂਦਬਾਜ਼ ਹਰਸ਼ਿਤ ਰਾਣਾ ਸੱਟ ਕਾਰਨ ਇਨ੍ਹਾਂ ਦੋਵਾਂ ਟੂਰਨਾਮੈਂਟਾਂ ਤੋਂ ਬਾਹਰ ਹੋ ਗਏ ਹਨ। ਚੋਣਕਾਰਾਂ ਨੇ ਉਨ੍ਹਾਂ ਦੀ ਥਾਂ ਯਸ਼ ਠਾਕੁਰ 'ਤੇ ਭਰੋਸਾ ਜਤਾਉਂਦਿਆਂ ਸਕੁਆਡ 'ਚ ਸ਼ਾਮਲ ਕੀਤਾ ਹੈ।
ਜਾਣਕਾਰੀ ਅਨੁਸਾਰ ਹਰਸ਼ਿਤ ਰਾਣਾ ਬੈਂਗਲੁਰੂ 'ਚ ਅਭਿਆਸ ਦੌਰਾਨ ਚੰਗੀ ਫਾਰਮ 'ਚ ਨਜ਼ਰ ਆ ਰਹੇ ਸਨ, ਪਰ 7 ਸਤੰਬਰ ਨੂੰ ਗੇਂਦਬਾਜ਼ੀ ਕਰਦੇ ਸਮੇਂ ਉਨ੍ਹਾਂ ਦੀ ਲੱਤ ਦੀ ਮਾਸਪੇਸ਼ੀ (ਰੈਕਟਸ ਫੈਮੋਰਿਸ) 'ਚ ਖਿੱਚ ਆ ਗਈ। ਇਸ ਵਜ੍ਹਾ ਨਾਲ ਡਾਕਟਰਾਂ ਨੇ ਉਨ੍ਹਾਂ ਨੂੰ ਖੇਡਣ ਤੋਂ ਰੋਕ ਦਿੱਤਾ ਹੈ। ਉਨ੍ਹਾਂ ਦੀ ਥਾਂ ਸ਼ਾਮਲ ਹੋਏ 27 ਸਾਲਾ ਯਸ਼ ਠਾਕੁਰ ਨੇ ਜ਼ਿੰਬਾਬਵੇ ਦੌਰੇ ਦੌਰਾਨ ਆਪਣਾ ਟੀ-20 ਅੰਤਰਰਾਸ਼ਟਰੀ ਡੈਬਿਊ ਕੀਤਾ ਸੀ, ਜਿੱਥੇ ਉਨ੍ਹਾਂ 2 ਮੈਚਾਂ 'ਚ 4 ਵਿਕਟਾਂ ਝਟਕਾਈਆਂ ਸਨ। ਘਰੇਲੂ ਕ੍ਰਿਕਟ 'ਚ ਵੀ ਉਨ੍ਹਾਂ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ, ਜਿੱਥੇ 50 ਮੁਸ਼ਤਾਕ ਅਲੀ ਮੈਚਾਂ 'ਚ ਉਨ੍ਹਾਂ 81 ਵਿਕਟਾਂ ਲਈਆਂ ਹਨ।
ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ (ਉਪ-ਕਪਤਾਨ), ਅਭਿਸ਼ੇਕ ਸ਼ਰਮਾ, ਵੈਭਵ ਸੂਰਿਆਵੰਸ਼ੀ, ਸੰਜੂ ਸੈਮਸਨ (ਵਿਕਟਕੀਪਰ), ਇਸ਼ਾਨ ਕਿਸ਼ਨ (ਵਿਕਟਕੀਪਰ), ਸ਼ਿਵਮ ਦੁਬੇ, ਨਿਤੀਸ਼ ਕੁਮਾਰ ਰੈੱਡੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਰਵੀ ਬਿਸ਼ਨੋਈ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਯਸ਼ ਠਾਕੁਰ।
ਬੁਮਰਾਹ ਦੇ ਮੁੜ ਆਉਣ ਨਾਲ ਜਿੱਥੇ ਭਾਰਤੀ ਤੇਜ਼ ਗੇਂਦਬਾਜ਼ੀ ਆਕ੍ਰਮਣ ਨੂੰ ਤਜਰਬਾ ਅਤੇ ਮਜ਼ਬੂਤੀ ਮਿਲੇਗੀ, ਉੱਥੇ ਹੀ ਹਰਸ਼ਿਤ ਰਾਣਾ ਦਾ ਬਾਹਰ ਹੋਣਾ ਟੀਮ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਯਸ਼ ਠਾਕੁਰ ਇਸ ਮਿਲੇ ਵੱਡੇ ਮੌਕੇ ਦਾ ਲਾਹਾ ਲੈ ਕੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੀ ਚਾਪ ਛੱਡਣ 'ਚ ਕਿੰਨੇ ਕਾਮਯਾਬ ਹੁੰਦੇ ਹਨ।
Get all latest content delivered to your email a few times a month.