IMG-LOGO
ਹੋਮ ਰਾਸ਼ਟਰੀ: ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ: $100 ਦੇ ਪਾਰ ਪੁੱਜਾ...

ਕੱਚੇ ਤੇਲ ਦੀਆਂ ਕੀਮਤਾਂ 'ਚ ਉਛਾਲ: $100 ਦੇ ਪਾਰ ਪੁੱਜਾ ਕਰੂਡ ਆਇਲ, ਭਾਰਤ 'ਚ ਪੈਟਰੋਲ-ਡੀਜ਼ਲ ਤੇ ਐਲ.ਪੀ.ਜੀ. ਮਹਿੰਗੇ ਹੋਣ ਦੇ ਆਸਾਰ

Admin User - Sep 10, 2026 01:44 PM
IMG

ਅਮਰੀਕਾ ਅਤੇ ਈਰਾਨ ਵਿਚਾਲੇ ਵਧਦੇ ਫੌਜੀ ਤਣਾਅ ਕਾਰਨ ਗਲੋਬਲ ਮਾਰਕੀਟ 'ਚ ਕੱਚੇ ਤੇਲ (ਕਰੂਡ ਆਇਲ) ਦੀਆਂ ਕੀਮਤਾਂ ਨੂੰ ਅੱਗ ਲੱਗ ਗਈ ਹੈ। ਬੀਤੇ ਦਿਨੀਂ $98 ਪ੍ਰਤੀ ਬੈਰਲ 'ਤੇ ਵਿਕ ਰਿਹਾ ਕੱਚਾ ਤੇਲ ਹੁਣ $100 ਦਾ ਅੰਕੜਾ ਪਾਰ ਕਰ ਗਿਆ ਹੈ। ਇਸ ਤੋਂ ਪਹਿਲਾਂ 24 ਜੁਲਾਈ ਨੂੰ ਵੀ ਕੀਮਤਾਂ $100 ਤੱਕ ਪਹੁੰਚੀਆਂ ਸਨ। ਜੇਕਰ ਅੰਤਰਰਾਸ਼ਟਰੀ ਬਾਜ਼ਾਰ 'ਚ ਇਹ ਤੇਜ਼ੀ ਜਾਰੀ ਰਹੀ, ਤਾਂ ਭਾਰਤ ਸਮੇਤ ਕਈ ਦੇਸ਼ਾਂ 'ਚ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. (LPG) ਸਿਲੰਡਰਾਂ ਦੀਆਂ ਕੀਮਤਾਂ 'ਚ ਵੱਡਾ ਵਾਧਾ ਦੇਖਣ ਨੂੰ ਮਿਲ ਸਕਦਾ ਹੈ।


ਤੇਲ ਦੀਆਂ ਕੀਮਤਾਂ 'ਚ ਆਏ ਇਸ ਭੂਚਾਲ ਦਾ ਮੁੱਖ ਕਾਰਨ ਦੋਵਾਂ ਦੇਸ਼ਾਂ 'ਚ ਸ਼ੁਰੂ ਹੋਈ ਤਾਜ਼ਾ ਹਿੰਸਾ ਹੈ। ਅਮਰੀਕੀ ਸੈਂਟਰਲ ਕਮਾਂਡ ਮੁਤਾਬਕ ਉਨ੍ਹਾਂ ਦੀ ਫੌਜ ਨੇ ਈਰਾਨ ਦੇ 5 ਤੇਲ ਟੈਂਕਰਾਂ ਨੂੰ ਤਬਾਹ ਕਰ ਦਿੱਤਾ ਹੈ। ਅਮਰੀਕਾ ਨੇ ਦਾਅਵਾ ਕੀਤਾ ਕਿ ਇਹ ਕਾਰਵਾਈ ਈਰਾਨੀ ਰੇਵੋਲਿਊਸ਼ਨਰੀ ਗਾਰਡ ਵੱਲੋਂ ਅਮਰੀਕੀ ਜੰਗੀ ਬੇੜੇ 'ਤੇ ਕੀਤੇ ਬੈਲਿਸਟਿਕ ਮਿਜ਼ਾਈਲ ਹਮਲੇ ਦੇ ਜਵਾਬ 'ਚ ਕੀਤੀ ਗਈ ਹੈ।


ਕੱਚੇ ਤੇਲ ਦੀਆਂ ਕੀਮਤਾਂ ਵਧਣ ਦੀ ਸਭ ਤੋਂ ਵੱਡੀ ਵਜ੍ਹਾ ਫਾਰਸ ਦੀ ਖਾੜੀ ਨੂੰ ਅਰਬ ਸਾਗਰ ਨਾਲ ਜੋੜਨ ਵਾਲੇ 167 ਕਿਲੋਮੀਟਰ ਲੰਬੇ 'ਸਟ੍ਰੇਟ ਆਫ ਹੋਰਮੁਜ' ਜਲਮਾਰਗ ਦਾ ਬੰਦ ਹੋਣਾ ਹੈ। ਜੰਗ ਦੇ ਖ਼ਤਰੇ ਨੂੰ ਦੇਖਦਿਆਂ ਟੈਂਕਰਾਂ ਦੀ ਆਵਾਜਾਈ ਠੱਪ ਹੋ ਚੁੱਕੀ ਹੈ। ਦੁਨੀਆ ਦਾ 20 ਫੀਸਦੀ ਪੈਟਰੋਲੀਅਮ ਇਸੇ ਰਸਤਿਓਂ ਲੰਘਦਾ ਹੈ ਅਤੇ ਸਾਊਦੀ ਅਰਬ, ਇਰਾਕ, ਕੁਵੈਤ ਸਮੇਤ ਈਰਾਨ ਆਪ ਵੀ ਨਿਰਯਾਤ ਲਈ ਇਸੇ 'ਤੇ ਨਿਰਭਰ ਹਨ।


ਇਹ ਸੰਕਟ ਭਾਰਤ ਲਈ ਬਹਤੁ ਚਿੰਤਾਜਨਕ ਹੈ, ਕਿਉਂਕਿ ਭਾਰਤ ਆਪਣੀ ਲੋੜ ਦਾ 50 ਫੀਸਦੀ ਕੱਚਾ ਤੇਲ ਅਤੇ 54 ਫੀਸਦੀ ਐਲ.ਪੀ.ਜੀ. ਇਸੇ ਮਾਰਗ ਰਾਹੀਂ ਆਯਾਤ ਕਰਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਇੱਕ ਮਹੀਨੇ 'ਚ ਹੀ ਕੱਚੇ ਤੇਲ ਦੀਆਂ ਕੀਮਤਾਂ 'ਚ 22 ਫੀਸਦੀ ਦਾ ਉਛਾਲ ਆਇਆ ਹੈ, ਜੋ 10 ਅਗਸਤ ਨੂੰ $82 ਪ੍ਰਤੀ ਬੈਰਲ 'ਤੇ ਸਨ। ਅੰਤਰਰਾਸ਼ਟਰੀ ਵਿਸ਼ਲੇਸ਼ਕਾਂ ਅਨੁਸਾਰ ਜੇਕਰ ਰੂਟ ਜਲਦ ਨਾ ਖੁੱਲ੍ਹਿਆ ਤਾਂ ਮਹਿੰਗਾਈ ਦਾ ਵੱਡਾ ਝਟਕਾ ਲੱਗਣਾ ਤੈਅ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.