IMG-LOGO
ਹੋਮ ਪੰਜਾਬ: ਸਨਟੇਕ ਸਿਟੀ ਧੋਖਾਧੜੀ ਮਾਮਲਾ: ਈਡੀ ਵੱਲੋਂ ਮੋਹਾਲੀ ਦੇ SSP ਨੂੰ...

ਸਨਟੇਕ ਸਿਟੀ ਧੋਖਾਧੜੀ ਮਾਮਲਾ: ਈਡੀ ਵੱਲੋਂ ਮੋਹਾਲੀ ਦੇ SSP ਨੂੰ ਸੰਮਨ, 10 ਸਤੰਬਰ ਨੂੰ ਰਿਕਾਰਡ ਸਮੇਤ ਪੇਸ਼ ਹੋਣ ਦੇ ਹੁਕਮ

Admin User - Sep 09, 2026 10:27 AM
IMG

ਮੁੱਲਾਂਪੁਰ ਦੇ ਚਰਚਿਤ 'ਸਨਟੇਕ ਸਿਟੀ' ਰੀਅਲ ਅਸਟੇਟ ਪ੍ਰੋਜੈਕਟ ਵਿੱਚ ਕਿਸਾਨਾਂ ਨਾਲ ਹੋਈ ਕਰੋੜਾਂ ਰੁਪਏ ਦੀ ਕਥਿਤ ਧੋਖਾਧੜੀ ਦੇ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਕੇਂਦਰੀ ਜਾਂਚ ਏਜੰਸੀ ਈਡੀ ਨੇ ਮੋਹਾਲੀ ਦੇ ਐੱਸ.ਐੱਸ.ਪੀ. (SSP) ਨੂੰ 10 ਸਤੰਬਰ ਨੂੰ ਜ਼ਰੂਰੀ ਦਸਤਾਵੇਜ਼ਾਂ ਅਤੇ ਪੂਰੇ ਰਿਕਾਰਡ ਸਮੇਤ ਨਿੱਜੀ ਤੌਰ 'ਤੇ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ।


ਜਾਣਕਾਰੀ ਅਨੁਸਾਰ ਈਡੀ ਵੱਲੋਂ ਇਹ ਸੰਮਨ ਧਨ ਲਾਂਡਰਿੰਗ ਰੋਕੂ ਕਾਨੂੰਨ (PMLA) ਦੀ ਧਾਰਾ 54 ਤਹਿਤ ਜਾਰੀ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਏਜੰਸੀ ਨੇ ਲੰਘੀ 27, 29 ਅਤੇ 31 ਅਗਸਤ ਨੂੰ ਮੋਹਾਲੀ ਪੁਲਿਸ ਤੋਂ ਪ੍ਰੋਜੈਕਟ ਨਾਲ ਸਬੰਧਤ ਜਾਂਚ ਰਿਪੋਰਟ ਮੰਗੀ ਸੀ, ਪਰ ਨਿਰਧਾਰਤ ਸਮੇਂ ਤੱਕ ਰਿਪੋਰਟ ਜਮ੍ਹਾਂ ਨਹੀਂ ਕਰਵਾਈ ਗਈ। ਇਸ ਤੋਂ ਪਹਿਲਾਂ ਵੀ ਜੁਲਾਈ ਅਤੇ ਅਗਸਤ ਮਹੀਨੇ ਦੌਰਾਨ ਈਡੀ ਨੇ ਪੁਲਿਸ ਨੂੰ ਜਾਂਚ ਦੇ ਤੱਥ ਭੇਜ ਕੇ ਨਵਾਂ ਮਾਮਲਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ, ਜਿਸ 'ਤੇ ਕੋਈ ਢੁਕਵਾਂ ਜਵਾਬ ਨਹੀਂ ਮਿਲਿਆ ਸੀ।


ਇਹ ਪੂਰਾ ਵਿਵਾਦ ਨਵੰਬਰ 2022 ਵਿੱਚ ਥਾਣਾ ਮੁੱਲਾਂਪੁਰ ਵਿਖੇ ਦਰਜ ਹੋਈ ਇੱਕ ਐੱਫ.ਆਈ.ਆਰ. (FIR) ਨਾਲ ਜੁੜਿਆ ਹੋਇਆ ਹੈ। ਦੋਸ਼ ਹੈ ਕਿ 'ਦਿ ਭਾਰਤੀ ਕੋ-ਓਪਰੇਟਿਵ ਹਾਊਸ ਬਿਲਡਿੰਗ ਸੁਸਾਇਟੀ' ਦੇ ਤਤਕਾਲੀ ਸਕੱਤਰ ਅਜੈ ਸਹਿਗਲ ਅਤੇ ਉਸ ਦੇ ਸਾਥੀਆਂ ਨੇ ਕਿਸਾਨਾਂ ਦੇ ਜਾਅਲੀ ਸਹਿਮਤੀ ਪੱਤਰ ਤਿਆਰ ਕਰਕੇ ਸੀ.ਐੱਲ.ਯੂ. (CLU) ਹਾਸਲ ਕੀਤਾ ਅਤੇ ਸਥਾਨਕ ਕਿਸਾਨਾਂ ਨੂੰ ਉਨ੍ਹਾਂ ਦੇ ਬਣਦੇ ਮੁਆਵਜ਼ੇ ਤੋਂ ਵਾਂਝਾ ਰੱਖ ਕੇ ਧੋਖਾਧੜੀ ਕੀਤੀ। ਈਡੀ ਹੁਣ ਇਸ ਮਾਮਲੇ 'ਚ ਹੋਏ ਵਿੱਤੀ ਲੈਣ-ਦੇਣ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.