IMG-LOGO
ਹੋਮ ਪੰਜਾਬ: ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ 12 ਤਾਰੀਖ਼ ਨੂੰ ਮਨਾਇਆ...

ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ 12 ਤਾਰੀਖ਼ ਨੂੰ ਮਨਾਇਆ ਜਾਵੇਗਾ ਪਹਿਲਾ ਪ੍ਰਕਾਸ਼ ਪੁਰਬ: ਦੇਸ਼-ਵਿਦੇਸ਼ ਦੇ ਕੁਇੰਟਲਾਂ ਫੁੱਲਾਂ ਨਾਲ ਸਜੇਗਾ ਦਰਬਾਰ ਸਾਹਿਬ

Admin User - Sep 09, 2026 10:10 AM
IMG

ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ 12 ਤਾਰੀਖ਼ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ, ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। "ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥" ਦੇ ਮਹਾਂਵਾਕ ਅਨੁਸਾਰ ਇਸ ਪਵਿੱਤਰ ਦਿਹਾੜੇ ਨੂੰ ਸਮਰਪਿਤ ਤਿਆਰੀਆਂ ਅੰਮ੍ਰਿਤਸਰ ਵਿਖੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਗੁਰਪੁਰਬ ਦੇ ਮੱਦੇਨਜ਼ਰ ਪੂਰੇ ਦਰਬਾਰ ਸਾਹਿਬ ਕੰਪਲੈਕਸ ਨੂੰ ਅਲੌਕਿਕ ਅਤੇ ਮਨਮੋਹਕ ਰੂਪ ਦੇਣ ਲਈ ਵਿਸ਼ੇਸ਼ ਸਜਾਵਟ ਕੀਤੀ ਜਾ ਰਹੀ ਹੈ।


ਇਸ ਵਾਰ ਫੁੱਲਾਂ ਦੀ ਸਜਾਵਟ ਲਈ ਦਿੱਲੀ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਤੋਂ 100 ਤੋਂ ਵੱਧ ਮਾਹਰ ਕਾਰੀਗਰਾਂ ਨੂੰ ਉਚੇਚੇ ਤੌਰ 'ਤੇ ਬੁਲਾਇਆ ਗਿਆ ਹੈ। ਫੁੱਲਾਂ ਦੀ ਸੇਵਾ ਨਿਭਾ ਰਹੇ ਪ੍ਰਭਲੀਨ ਸਿੰਘ ਅਨੁਸਾਰ ਇਸ ਸ਼ੁਭ ਅਵਸਰ 'ਤੇ 50 ਤੋਂ 60 ਵੱਖ-ਵੱਖ ਕਿਸਮਾਂ ਦੇ ਦੇਸ਼-ਵਿਦੇਸ਼ੀ ਫੁੱਲ ਮੰਗਵਾਏ ਗਏ ਹਨ। ਫੁੱਲਾਂ ਨਾਲ ਭਰੇ ਟਰੱਕਾਂ ਦੀ ਆਮਦ ਜਾਰੀ ਹੈ, ਜਿਨ੍ਹਾਂ 'ਚੋਂ ਦੋ ਟਰੱਕ ਅਨਲੋਡ ਕੀਤੇ ਜਾ ਚੁੱਕੇ ਹਨ ਅਤੇ ਬਾਕੀ ਤਿੰਨ ਟਰੱਕ ਜਲਦ ਪਹੁੰਚ ਰਹੇ ਹਨ।


ਸਮੁੱਚੀ ਫੁੱਲਾਂ ਦੀ ਸਜਾਵਟ ਦੀ ਸੇਵਾ ਸਰਦਾਰ ਸੁੰਦਰਪਾਲ ਸਿੰਘ ਜੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਨਿਭਾਈ ਜਾ ਰਹੀ ਹੈ। ਇਸ ਸੇਵਾ ਵਿੱਚ ਦੇਸ਼-ਵਿਦੇਸ਼ ਤੋਂ ਪਹੁੰਚੇ ਲਗਭਗ 200 ਤੋਂ 250 ਸ਼ਰਧਾਲੂ ਸੇਵਾਦਾਰ ਦਿਨ-ਰਾਤ ਇੱਕ ਕਰਕੇ ਫੁੱਲਾਂ ਦੇ ਖ਼ੂਬਸੂਰਤ ਗੁਲਦਸਤੇ, ਲੜੀਆਂ ਅਤੇ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਤਿਆਰ ਕਰ ਰਹੇ ਹਨ। ਸੰਗਤਾਂ ਕੱਲ੍ਹ ਸਵੇਰ ਤੋਂ ਹੀ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਅਲੌਕਿਕ ਫੁੱਲਾਂ ਦੀ ਸਜਾਵਟ ਦੇ ਦਰਸ਼ਨ ਕਰ ਸਕਣਗੀਆਂ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.