ਤਾਜਾ ਖਬਰਾਂ
ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਨਰਮੀ ਦੇਖਣ ਨੂੰ ਮਿਲ ਰਹੀ ਹੈ। ਮਲਟੀ-ਕਮੋਡਿਟੀ ਐਕਸਚੇਂਜ (MCX) ਖੁੱਲ੍ਹਦਿਆਂ ਹੀ ਸੋਨੇ ਦੀ ਕੀਮਤ ਵਿੱਚ ₹503 ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ ₹1,52,264 ਪ੍ਰਤੀ 10 ਗ੍ਰਾਮ 'ਤੇ ਆ ਗਿਆ। ਇਸੇ ਤਰ੍ਹਾਂ ਚਾਂਦੀ ਵੀ ₹771 ਡਿੱਗ ਕੇ ₹2,36,887 ਪ੍ਰਤੀ ਕਿਲੋਗ੍ਰਾਮ 'ਤੇ ਵਪਾਰ ਕਰ ਰਹੀ ਹੈ।
ਕੀਮਤੀ ਧਾਤੂਆਂ ਦੇ ਰਿਕਾਰਡ ਪੱਧਰ ਨਾਲ ਤੁਲਨਾ ਕਰੀਏ ਤਾਂ ਚਾਂਦੀ ਆਪਣੇ 29 ਜਨਵਰੀ, 2026 ਦੇ ₹4,20,048 ਪ੍ਰਤੀ ਕਿਲੋਗ੍ਰਾਮ ਦੇ ਸਰਬੋਤਮ ਉੱਚ ਪੱਧਰ ਤੋਂ ਲਗਭਗ ₹1.83 ਲੱਖ ਤੱਕ ਸਸਤੀ ਹੋ ਚੁੱਕੀ ਹੈ। ਦੂਜੇ ਪਾਸੇ, ਸੋਨਾ ਵੀ ਆਪਣੇ ₹1.93 ਲੱਖ ਪ੍ਰਤੀ 10 ਗ੍ਰਾਮ ਦੇ ਆੱਲ-ਟਾਈਮ ਹਾਈ ਤੋਂ ਲਗਭਗ ₹40,700 ਘੱਟ ਕੇ ਵਿਕ ਰਿਹਾ ਹੈ।
ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਚੂਨ ਭਾਅ ਵੱਖ-ਵੱਖ ਦਰਜ ਕੀਤੇ ਗਏ ਹਨ:
ਦਿੱਲੀ: 24-ਕੈਰੇਟ ਸੋਨਾ ₹1,54,950 ਅਤੇ 22-ਕੈਰੇਟ ਸੋਨਾ ₹1,42,050 ਪ੍ਰਤੀ 10 ਗ੍ਰਾਮ। ਚਾਂਦੀ ਦੀ ਕੀਮਤ ₹2,36,330 ਪ੍ਰਤੀ ਕਿਲੋਗ੍ਰਾਮ ਨਾਲ ਸਭ ਤੋਂ ਕਿਫਾਇਤੀ ਰਹੀ।
ਮੁੰਬਈ ਤੇ ਕੋਲਕਾਤਾ: 24-ਕੈਰੇਟ ਸੋਨਾ ₹1,54,800 ਪ੍ਰਤੀ 10 ਗ੍ਰਾਮ। ਮੁੰਬਈ 'ਚ ਚਾਂਦੀ ₹2,36,740 ਅਤੇ ਕੋਲਕਾਤਾ 'ਚ ₹2,36,420 ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ।
ਚੇਨਈ ਤੇ ਹੋਰ ਸ਼ਹਿਰ: ਚੇਨਈ 'ਚ ਸੋਨਾ ₹1,56,670 ਪ੍ਰਤੀ 10 ਗ੍ਰਾਮ ਅਤੇ ਚਾਂਦੀ ₹2,37,430 ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ। ਬੰਗਲੁਰੂ 'ਚ ਚਾਂਦੀ ₹2,36,920 ਅਤੇ ਹੈਦਰਾਬਾਦ 'ਚ ₹2,37,110 ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਈ ਹੈ।
ਬਾਜ਼ਾਰ ਮਾਹਰਾਂ ਮੁਤਾਬਕ ਆਲਮੀ ਬਾਜ਼ਾਰ ਦੇ ਰੁਖ ਨੂੰ ਦੇਖਦਿਆਂ ਫਿਲਹਾਲ ਕੀਮਤਾਂ 'ਚ ਹੋਰ ਉਤਾਰ-ਚੜ੍ਹਾਅ ਬਣਿਆ ਰਹਿ ਸਕਦਾ ਹੈ।
Get all latest content delivered to your email a few times a month.