IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, UK 'ਚ ਬੈਠੇ ਅੱਤਵਾਦੀ ਪਰਮਜੀਤ ਪੰਮਾ ਦੀ ਗੈਂਗਸਟਰ ਗੋਲਡੀ ਬਰਾੜ...

UK 'ਚ ਬੈਠੇ ਅੱਤਵਾਦੀ ਪਰਮਜੀਤ ਪੰਮਾ ਦੀ ਗੈਂਗਸਟਰ ਗੋਲਡੀ ਬਰਾੜ ਨੂੰ ਧਮਕੀ: ਨਿੱਝਰ ਕਤਲ ਕਾਂਡ ਦਾ ਬਦਲਾ ਲੈਣ ਦੀ ਚੇਤਾਵਨੀ; ਆਡੀਓ ਵਾਇਰਲ

Admin User - Sep 01, 2026 01:59 PM
IMG

ਯੂ.ਕੇ. (UK) ਵਿੱਚ ਰਹਿ ਰਹੇ ਅਤੇ ਭਾਰਤੀ ਏਜੰਸੀਆਂ ਦੀ ਮੋਸਟ ਵਾਂਟੇਡ ਸੂਚੀ 'ਚ ਸ਼ਾਮਲ ਪਰਮਜੀਤ ਸਿੰਘ ਪੰਮਾ ਵੱਲੋਂ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਨੂੰ ਖੁੱਲ੍ਹੇਆਮ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇੱਕ ਕਥਿਤ ਆਡੀਓ ਰਿਕਾਰਡਿੰਗ ਵਿੱਚ ਪੰਮਾ ਨੇ ਕੈਨੇਡਾ ਵਿੱਚ ਹੋਏ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਬਦਲਾ ਲੈਣ ਦੀ ਚੇਤਾਵਨੀ ਦਿੱਤੀ ਹੈ।


ਵਾਇਰਲ ਹੋਈ ਇਸ ਕਥਿਤ ਆਡੀਓ 'ਚ ਪਰਮਜੀਤ ਪੰਮਾ ਨੇ ਗੋਲਡੀ ਬਰਾੜ 'ਤੇ ਏਜੰਸੀਆਂ ਦੀ ਸ਼ਹਿ 'ਤੇ ਕੰਮ ਕਰਨ ਦੇ ਗੰਭੀਰ ਦੋਸ਼ ਲਾਏ ਹਨ। ਪੰਮਾ ਨੇ ਕਿਹਾ ਕਿ ਗੋਲਡੀ ਨੇ ਬਹਾਨੇ ਨਾਲ ਕਾਲ ਰਿਕਾਰਡਿੰਗ ਲੀਕ ਕੀਤੀ ਸੀ ਅਤੇ ਨਿੱਝਰ ਦਾ ਕਤਲ ਕਰਕੇ ਵੱਡੀ ਭੁੱਲ ਕੀਤੀ ਹੈ। ਧਮਕੀ ਦਿੰਦਿਆਂ ਉਸ ਨੇ ਆਖਿਆ ਕਿ ਗੋਲਡੀ ਨੇ 40 ਗੋਲੀਆਂ ਚਲਾਉਣ ਦੀ ਗੱਲ ਕੀਤੀ ਸੀ, ਪਰ ਉਹ ਉਸ ਦੇ ਪੂਰੇ ਸਰੀਰ ਨੂੰ 4,000 ਗੋਲੀਆਂ ਨਾਲ ਛਲਣੀ ਕਰਕੇ ਨਿੱਝਰ ਦੇ ਕਤਲ ਦਾ ਹਿਸਾਬ ਪੂਰਾ ਕਰਨਗੇ।


ਜ਼ਿਕਰਯੋਗ ਹੈ ਕਿ ਪਰਮਜੀਤ ਸਿੰਘ ਪੰਮਾ ਨੂੰ ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਜੁਲਾਈ 2020 ਵਿੱਚ 'ਗੈਰ-ਕਾਨੂੰਨੀ ਗਤੀਵਿਧੀਆਂ ਰੋਕੂ ਐਕਟ' (UAPA) ਤਹਿਤ ਅੱਤਵਾਦੀ ਐਲਾਨਿਆ ਗਿਆ ਸੀ। ਉਹ ਰਾਸ਼ਟਰੀ ਜਾਂਚ ਏਜੰਸੀ (NIA) ਦੀ ਮੋਸਟ ਵਾਂਟੇਡ ਸੂਚੀ ਵਿੱਚ ਸ਼ਾਮਲ ਹੈ ਅਤੇ 'ਖਾਲਿਸਤਾਨ ਟਾਈਗਰ ਫੋਰਸ' (KTF) ਨਾਲ ਜੁੜਿਆ ਹੋਇਆ ਹੈ—ਜਿਸ ਸੰਗਠਨ ਦਾ ਹਿੱਸਾ ਹਰਦੀਪ ਸਿੰਘ ਨਿੱਝਰ ਵੀ ਸੀ। ਦੂਜੇ ਪਾਸੇ, ਗੋਲਡੀ ਬਰਾੜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਸਾਜ਼ਿਸ਼ਕਰਤਾ ਹੈ।


ਗੋਲਡੀ ਬਰਾੜ ਨੂੰ ਮਿਲੀ ਇਹ ਕੋਈ ਪਹਿਲੀ ਧਮਕੀ ਨਹੀਂ ਹੈ। ਇਸ ਤੋਂ ਪਹਿਲਾਂ 'ਸਿੱਖਸ ਫਾਰ ਜਸਟਿਸ' (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਵੀ ਗੋਲਡੀ ਨੂੰ ਚੇਤਾਵਨੀ ਦਿੱਤੀ ਸੀ। ਪੰਨੂ ਨੇ ਆਖਿਆ ਸੀ ਕਿ ਗੋਲਡੀ ਬਰਾੜ ਭਾਵੇਂ ਅਮਰੀਕੀ, ਕੈਨੇਡੀਅਨ ਅਦਾਲਤਾਂ ਜਾਂ FBI ਤੋਂ ਬਚ ਜਾਵੇ, ਪਰ ਉਹ "ਖਾਲਸਾ ਇਨਸਾਫ਼" ਦੀ ਪਕੜ ਤੋਂ ਨਹੀਂ ਬਚ ਸਕੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.