IMG-LOGO
ਹੋਮ ਰਾਸ਼ਟਰੀ: ਪਹਿਲੀ ਸਤੰਬਰ ਤੋਂ ਨਵਾਂ ਨਿਯਮਾਵਲੀ ਲਾਗੂ: ਘਰੇਲੂ ਗੈਸ ਤੋਂ ਰਾਹਤ...

ਪਹਿਲੀ ਸਤੰਬਰ ਤੋਂ ਨਵਾਂ ਨਿਯਮਾਵਲੀ ਲਾਗੂ: ਘਰੇਲੂ ਗੈਸ ਤੋਂ ਰਾਹਤ ਪਰ ਵਪਾਰਕ ਸਿਲੰਡਰ ਮਹਿੰਗਾ; ਵਿਦੇਸ਼ ਜਾਣ ਵਾਲਿਆਂ ਲਈ ਈ-ਬੋਰਡਿੰਗ ਪਾਸ ਹੋਇਆ ਜ਼ਰੂਰੀ

Admin User - Sep 01, 2026 11:58 AM
IMG

ਹਰ ਮਹੀਨੇ ਦੀ ਪਹਿਲੀ ਤਾਰੀਖ਼ ਆਪਣੇ ਨਾਲ ਆਮ ਆਦਮੀ ਦੀ ਜੇਬ੍ਹ ਅਤੇ ਰੋਜ਼ਾਨਾ ਦੀ ਜ਼ਿੰਦਗੀ ਨਾਲ ਜੁੜੇ ਕਈ ਨਵੇਂ ਬਦਲਾਅ ਲੈ ਕੇ ਆਉਂਦੀ ਹੈ। ਅੱਜ ਯਾਨੀ 1 ਸਤੰਬਰ 2026 ਤੋਂ ਵੀ ਦੇਸ਼ ਭਰ 'ਚ ਰਸੋਈ ਗੈਸ ਦੀਆਂ ਕੀਮਤਾਂ ਤੋਂ ਲੈ ਕੇ ਹਵਾਈ ਸਫ਼ਰ, ਕਿਰਾਏ ਅਤੇ ਕਾਰ ਖ਼ਰੀਦਣ ਤੱਕ ਕਈ ਅਹਿਮ ਬਦਲਾਅ ਲਾਗੂ ਹੋ ਗਏ ਹਨ। ਜਿੱਥੇ ਕੁਝ ਨਿਯਮਾਂ ਤੋਂ ਰਾਹਤ ਮਿਲੀ ਹੈ, ਉੱਥੇ ਹੀ ਕਈ ਫ਼ੈਸਲਿਆਂ ਨਾਲ ਜੇਬ੍ਹ 'ਤੇ ਸਿੱਧਾ ਬੋਝ ਵਧਣਾ ਤੈਅ ਹੈ। ਆਓ ਵਿਸਥਾਰ ਨਾਲ ਜਾਣਦੇ ਹਾਂ ਅੱਜ ਤੋਂ ਹੋਏ ਇਹ ਪ੍ਰਮੁੱਖ ਬਦਲਾਅ:


1. ਵਪਾਰਕ (ਕਮਰਸ਼ੀਅਲ) ਐੱਲ.ਪੀ.ਜੀ. ਸਿਲੰਡਰ ਹੋਇਆ ਮਹਿੰਗਾ


ਆਇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਐੱਲ.ਪੀ.ਜੀ. (LPG) ਸਿਲੰਡਰ ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਦਿੱਲੀ ਵਿੱਚ ਇਸ ਦੀ ਕੀਮਤ ₹9.50 ਵਧ ਕੇ ₹2,747.50 ਪ੍ਰਤੀ ਸਿਲੰਡਰ ਹੋ ਗਈ ਹੈ। ਹਾਲਾਂਕਿ, ਆਮ ਜਨਤਾ ਲਈ ਰਾਹਤ ਦੀ ਗੱਲ ਇਹ ਹੈ ਕਿ 14.2 ਕਿਲੋਗ੍ਰਾਮ ਵਾਲੇ ਘਰੇਲੂ ਐੱਲ.ਪੀ.ਜੀ. ਸਿਲੰਡਰ ਦੇ ਭਾਅ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।


2. ਹਵਾਈ ਬਾਲਣ (ATF) ਦੀਆਂ ਕੀਮਤਾਂ ਵਧੀਆਂ


ਜਹਾਜ਼ਾਂ ਦੇ ਬਾਲਣ ਯਾਨੀ ਐਵੀਏਸ਼ਨ ਟ੍ਰਬਾਈਨ ਫਿਊਲ (ATF) ਦੀਆਂ ਦਰਾਂ 'ਚ 5.46% (ਲਗਭਗ ₹6.28 ਪ੍ਰਤੀ ਲੀਟਰ) ਦਾ ਵਾਧਾ ਦਰਜ ਕੀਤਾ ਗਿਆ ਹੈ। ਹੁਣ ਨਵੀਆਂ ਦਰਾਂ ਵਧ ਕੇ ₹121.28 ਪ੍ਰਤੀ ਲੀਟਰ ਹੋ ਗਈਆਂ ਹਨ। ਬਾਲਣ ਮਹਿੰਗਾ ਹੋਣ ਕਾਰਨ ਆਉਣ ਵਾਲੇ ਸਮੇਂ 'ਚ ਏਅਰਲਾਈਨਜ਼ ਕੰਪਨੀਆਂ ਹਵਾਈ ਸਫ਼ਰ ਦਾ ਕਿਰਾਇਆ ਵਧਾ ਸਕਦੀਆਂ ਹਨ।


3. ਮੁੰਬਈ 'ਚ ਆਟੋ ਅਤੇ ਕਾਲੀ-ਪੀਲੀ ਟੈਕਸੀ ਦਾ ਕਿਰਾਇਆ ਵਧਿਆ


ਮੁੰਬਈ ਮੈਟਰੋਪੋਲੀਟਨ ਰੀਜਨ (MMR) ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਹੁਣ ਜ਼ਿਆਦਾ ਜੇਬ੍ਹ ਢਿੱਲੀ ਕਰਨੀ ਪਵੇਗੀ। ਆਟੋ-ਰਿਕਸ਼ਾ ਦਾ ਨਿਊਨਤਮ (ਮਿਨੀਮਮ) ਕਿਰਾਇਆ ₹26 ਤੋਂ ਵਧਾ ਕੇ ₹27 ਅਤੇ ਕਾਲੀ-ਪੀਲੀ ਟੈਕਸੀ ਦਾ ਸ਼ੁਰੂਆਤੀ ਕਿਰਾਇਆ ₹31 ਤੋਂ ਵਧਾ ਕੇ ₹33 ਕਰ ਦਿੱਤਾ ਗਿਆ ਹੈ। ਇਹ ਨਵਾਂ ਕਿਰਾਇਆ ਸ਼ੁਰੂਆਤੀ 1.5 ਕਿਲੋਮੀਟਰ ਲਈ ਮਾਨਤਾ ਪ੍ਰਾਪਤ ਹੋਵੇਗਾ।


4. ਟਾਟਾ ਅਤੇ ਹੁੰਡਈ ਦੀਆਂ ਗੱਡੀਆਂ ਖ਼ਰੀਦਣਾ ਹੋਇਆ ਮਹਿੰਗਾ


ਜੇਕਰ ਤੁਸੀਂ ਨਵੀਂ ਕਾਰ ਖ਼ਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਹੁਣ ਤੁਹਾਨੂੰ ਜ਼ਿਆਦਾ ਪੈਸੇ ਖ਼ਰਚਣੇ ਪੈਣਗੇ। ਟਾਟਾ ਮੋਟਰਜ਼ ਅਤੇ ਹੁੰਡਈ ਨੇ ਲਾਗਤ ਖ਼ਰਚ ਅਤੇ ਮਹਿੰਗਾਈ ਦਾ ਹਵਾਲਾ ਦਿੰਦੇ ਹੋਏ ਆਪਣੇ ਚੋਣਵੇਂ ਮਾਡਲਾਂ ਦੀਆਂ ਕੀਮਤਾਂ 'ਚ ₹25,000 ਤੱਕ ਦਾ ਵਾਧਾ ਲਾਗੂ ਕਰ ਦਿੱਤਾ ਹੈ।


5. ਨਵੇਂ ਇਮੀਗ੍ਰੇਸ਼ਨ ਨਿਯਮ ਲਾਗੂ


ਅੱਜ ਤੋਂ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਇਮੀਗ੍ਰੇਸ਼ਨ ਪ੍ਰਕਿਰਿਆ ਨਾਲ ਜੁੜਿਆ ਇੱਕ ਵੱਡਾ ਬਦਲਾਅ ਹੋ ਗਿਆ ਹੈ। ਹੁਣ ਯਾਤਰੀਆਂ ਦੇ ਫਿਜ਼ੀਕਲ ਬੋਰਡਿੰਗ ਪਾਸ 'ਤੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਮੋਹਰ (ਸਟੈਂਪ) ਨਹੀਂ ਲਗਾਈ ਜਾਵੇਗੀ। ਨਵੀਂ ਵਿਵਸਥਾ ਤਹਿਤ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਇਮੀਗ੍ਰੇਸ਼ਨ ਕਲੀਅਰੈਂਸ ਦੇ ਸਮੇਂ ਆਪਣੇ ਸਮਾਰਟਫੋਨ 'ਤੇ ਈ-ਬੋਰਡਿੰਗ ਪਾਸ ਦਿਖਾਉਣਾ ਹੋਵੇਗਾ। ਯਾਨੀ ਯਾਤਰੀਆਂ ਲਈ ਮੋਬਾਈਲ 'ਚ ਆਪਣਾ ਡਿਜੀਟਲ ਬੋਰਡਿੰਗ ਪਾਸ ਸੁਰੱਖਿਅਤ ਰੱਖਣਾ ਜ਼ਰੂਰੀ ਹੋਵੇਗਾ। ਹਾਲਾਂਕਿ, ਇਸ ਦਾ ਮਤਲਬ ਇਹ ਨਹੀਂ ਹੈ ਕਿ ਕਾਗਜ਼ੀ (ਫਿਜ਼ੀਕਲ) ਬੋਰਡਿੰਗ ਪਾਸ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ। ਜੇਕਰ ਕਿਸੇ ਯਾਤਰੀ ਕੋਲ ਪੇਪਰ ਬੋਰਡਿੰਗ ਪਾਸ ਹੈ, ਤਾਂ ਉਸ ਨੂੰ ਏਅਰਪੋਰਟ 'ਤੇ ਸਵੀਕਾਰ ਕੀਤਾ ਜਾਵੇਗਾ, ਪਰ ਇਮੀਗ੍ਰੇਸ਼ਨ ਅਧਿਕਾਰੀ ਉਸ 'ਤੇ ਮੋਹਰ ਨਹੀਂ ਲਗਾਉਣਗੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.