IMG-LOGO
ਹੋਮ ਪੰਜਾਬ: ਗਵਰਨਰ ਹਿਮਾਚਲ ਸ੍ਰੀ ਕਵਿੰਦਰ ਗੁਪਤਾ ਨੇ ਦਿਸ਼ਾ ਆਈਕੋਨਿਕ ਅਵਾਰਡ 2026...

ਗਵਰਨਰ ਹਿਮਾਚਲ ਸ੍ਰੀ ਕਵਿੰਦਰ ਗੁਪਤਾ ਨੇ ਦਿਸ਼ਾ ਆਈਕੋਨਿਕ ਅਵਾਰਡ 2026 ਚ ਕੀਤੀ ਸ਼ਿਰਕਤ, 20 ਸ਼ਖ਼ਸੀਅਤਾਂ ਨੂੰ ਕੀਤਾ ਸਨਮਾਨਿਤ

Admin User - Aug 31, 2026 08:02 PM
IMG

ਮੋਹਾਲੀ, ਮਿਤੀ ਅਗਸਤ 31 : “ਪੱਤਰਕਾਰੀ ਸਿਰਫ਼ ਸਮਾਚਾਰ ਲਿਖਣਾ ਨਹੀਂ ਹੈ, ਸਗੋਂ ਇੱਕ ਪੱਤਰਕਾਰ ਸਮਾਜ ਨੂੰ ਸੱਚ ਦਾ ਸ਼ੀਸ਼ਾ ਦਿਖਾਉਂਦਾ ਹੈ।” ਇਹ ਸ਼ਬਦ ਹਿਮਾਚਲ ਪ੍ਰਦੇਸ਼ ਦੇ ਮਾਨਯੋਗ ਗਵਰਨਰ ਸ੍ਰੀ ਕਵਿੰਦਰ ਗੁਪਤਾ ਨੇ ਦਿਸ਼ਾ ਵੁਮੈਨ ਵੈਲਫੇਅਰ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਦਿਸ਼ਾ ਆਈਕੋਨਿਕ ਅਵਾਰਡ 2026 ਸਮਾਰੋਹ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਮਹਿਲਾ ਪੱਤਰਕਾਰ ਹਰਦੀਪ ਕੌਰ ਨੇ ਸਮਾਜ ਵਿਚਲੀਆਂ ਔਰਤਾਂ ਦੀਆਂ ਪੀੜਾਂ ਨੂੰ ਮਹਿਸੂਸ ਕੀਤਾ ਅਤੇ ਉਨ੍ਹਾਂ ਨੂੰ ਬਤੌਰ ਪੱਤਰਕਾਰ ਲੋਕਾਂ ਦੇ ਸਾਹਮਣੇ ਲਿਆਂਦਾ। ਉਨ੍ਹਾਂ ਹਰਦੀਪ ਕੌਰ ਦੀ ਪੁਸਤਕ ‘ਸ਼ਮਸ਼ਾਨ ਘਾਟ ਸੌਂ ਗਿਆ’ ਨੂੰ ਸੰਵੇਦਨਸ਼ੀਲ ਅਤੇ ਸਾਹਸੀ ਲੇਖਨ ਦੀ ਉਦਾਹਰਨ ਦੱਸਿਆ। ਗਵਰਨਰ ਸ੍ਰੀ ਕਵਿੰਦਰ ਗੁਪਤਾ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਪ੍ਰਗਤੀ ਅਤੇ ਸਫਲਤਾ ਦੇ ਨਾਲ-ਨਾਲ ਘੱਟੋ-ਘੱਟ ਇੱਕ ਹੋਰ ਵਿਅਕਤੀ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਰਾਜ ਸਭਾ ਦੇ ਸਾਬਕਾ ਮੈਂਬਰ ਸ੍ਰੀ ਅਵਿਨਾਸ਼ ਰਾਏ ਖੰਨਾ ਨੇ ਨਸ਼ਿਆਂ ਦੀ ਸਮੱਸਿਆ ’ਤੇ ਬੋਲਦਿਆਂ ਕਿਹਾ ਕਿ ਜਿਹੜੇ ਲੋਕ ਨਸ਼ੇ ਦੀ ਲਪੇਟ ਵਿੱਚ ਆ ਚੁੱਕੇ ਹਨ, ਉਹ ਬਿਮਾਰ ਵਿਅਕਤੀ ਹਨ ਅਤੇ ਉਨ੍ਹਾਂ ਨੂੰ ਇਲਾਜ, ਸਹਿਯੋਗ ਤੇ ਸਹੀ ਮਾਰਗਦਰਸ਼ਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਸ਼ਿਆਂ ਵਿੱਚ ਚਲੇ ਗਏ ਹਨ, ਉਨ੍ਹਾਂ ਨੂੰ ਸਮਝਾਉਣਾ ਥੋੜ੍ਹਾ ਔਖਾ ਹੈ ਪਰ ਜਿਹੜੇ 80 ਫ਼ੀਸਦੀ ਲੋਕ ਅਜੇ ਨਸ਼ਿਆਂ ਤੋਂ ਬਚੇ ਹੋਏ ਹਨ, ਸਾਨੂੰ ਉਨ੍ਹਾਂ ਉੱਪਰ ਕੰਮ ਕਰਨਾ ਚਾਹੀਦਾ ਹੈ ਤਾਂ ਜੋ ਉਹ ਉਧਰ ਨਾ ਜਾਣ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਪਰਿਵਾਰ, ਸਿੱਖਿਆ ਸੰਸਥਾਵਾਂ ਅਤੇ ਸਮਾਜਿਕ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ।


ਇਸ ਮੌਕੇ ਗੈਸਟ ਆਫ਼ ਆਨਰ ਵਜੋਂ ਸ਼ਾਮਲ ਪਦਮਸ਼੍ਰੀ ਸਰਦਾਰ ਜਗਜੀਤ ਸਿੰਘ ਦਰਦੀ, ਮੈਨੇਜਿੰਗ ਡਾਇਰੈਕਟਰ, ਚੜ੍ਹਦੀ ਕਲਾ ਟਾਈਮ ਟੀਵੀ ਗਰੁੱਪ ਨੇ ਕਿਹਾ ਕਿ “ਮਹਿਲਾ ਸਸ਼ਕਤੀਕਰਨ ਦਾ ਲਾਈਟ ਹਾਊਸ ਗੁਰਬਾਣੀ ਹੈ।” ਉਨ੍ਹਾਂ ਕਿਹਾ ਕਿ ਗੁਰਬਾਣੀ ਮਨੁੱਖ ਨੂੰ ਬਰਾਬਰੀ, ਸਨਮਾਨ ਅਤੇ ਸਹੀ ਜੀਵਨ ਜਿਊਣ ਦੀ ਪ੍ਰੇਰਣਾ ਦਿੰਦੀ ਹੈ। ਇਸ ਮੌਕੇ ਗੁਲਜ਼ਾਰ ਕੌਰ ਨੇ ਵੀ ਗੈਸਟ ਆਫ਼ ਆਨਰ ਵਜੋਂ ਸ਼ਿਰਕਤ ਕੀਤੀ ਅਤੇ ਦਿਸ਼ਾ ਵੁਮੈਨ ਵੈਲਫੇਅਰ ਟਰੱਸਟ ਵੱਲੋਂ ਮਹਿਲਾ ਸਸ਼ਕਤੀਕਰਨ, ਸਮਾਜਿਕ ਜਾਗਰੂਕਤਾ ਅਤੇ ਲੋਕ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਹਰਦੀਪ ਕੌਰ ਨੇ ਕਿਹਾ ਕਿ ਦਿਸ਼ਾ ਆਈਕੋਨਿਕ ਅਵਾਰਡ ਦਾ ਮਕਸਦ ਉਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨ ਦੇਣਾ ਹੈ ਜੋ ਆਪਣੇ-ਆਪਣੇ ਖੇਤਰ ਵਿੱਚ ਮਿਹਨਤ, ਇਮਾਨਦਾਰੀ ਅਤੇ ਸਮਰਪਣ ਨਾਲ ਕੰਮ ਕਰ ਰਹੇ ਹਨ। ਸਮਾਗਮ ਦੌਰਾਨ ਦੀਪਕ ਸ਼ਰਮਾ ਚਨਾਰਥਲ, ਪੰਜਾਬੀ ਕਵੀ ਅਤੇ ਸੁਤੰਤਰ ਪੱਤਰਕਾਰ ਅਤੇ ਪ੍ਰਧਾਨ, ਪੰਜਾਬੀ ਲੇਖਕ ਸਭਾ, ਚੰਡੀਗੜ੍ਹ ਨੂੰ ਬੈਸਟ ਪੰਜਾਬੀ ਪੋਇਟ ਐਂਡ ਲਿਟਰੇਰੀ ਕਾਨਟ੍ਰੀਬਿਊਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਅਸ਼ਵਨੀ ਕੁਮਾਰ ਸ਼ਰਮਾ ਨੂੰ ਬੈਸਟ ਮਿਊਜ਼ਿਕ ਕੰਪਨੀ ਐਵਾਰਡ, ਮਨਦੀਪ ਕੌਰ ਟਾਂਗਰਾ ਨੂੰ ਐਕਸੀਲੈਂਸ ਇਨ ਬਿਜ਼ਨਸ ਕੰਸਲਟਿੰਗ ਐਂਡ ਸੋਸ਼ਲ ਇੰਪੈਕਟ ਐਵਾਰਡ, ਸਰਬਜੀਤ ਸਿੰਘ ਮਠਾਰੂ ਨੂੰ ਬੈਸਟ ਫਰਨੀਚਰ ਬਿਜ਼ਨਸ ਐਵਾਰਡ, ਗੁਰਮੀਤ ਕੁਲਾਰ ਨੂੰ ਪੰਜਾਬੀ ਫੋਕ ਮਿਊਜ਼ਿਕ ਐਕਸੀਲੈਂਸ ਐਵਾਰਡ, ਡਾ. ਅੰਸ਼ੂ ਕਟਾਰੀਆ ਨੂੰ ਵਾਇਸ ਆਫ਼ ਪ੍ਰਾਈਵੇਟ ਅਨਏਡਿਡ ਕਾਲਜਿਜ਼ ਆਫ਼ ਇੰਡੀਆ ਐਵਾਰਡ ਅਤੇ ਫੂਲ ਰਾਜ ਸਿੰਘ ਨੂੰ ਐਕਸੀਲੈਂਸ ਇਨ ਪ੍ਰਮੋਸ਼ਨ ਆਫ਼ ਪੰਜਾਬੀ ਕਲਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਆਰ. ਦੀਪ ਰਮਨ ਨੂੰ ਪ੍ਰਮਿਨੈਂਟ ਪੰਜਾਬੀ ਫੋਕ ਸਿੰਗਿੰਗ ਐਕਸੀਲੈਂਸ ਐਵਾਰਡ, ਸੁਰੇਸ਼ ਕੁਮਾਰ ਸਿੰਘ ਨੂੰ ਬੈਸਟ ਬੈਂਕ ਫਾਰ ਵੂਮੈਨਜ਼ ਫਾਈਨੈਂਸ਼ੀਅਲ ਐਂਪਾਵਰਮੈਂਟ ਐਵਾਰਡ, ਡਾ. ਰਜਿੰਦਰ ਸਿੰਘ ਨੂੰ ਐਕਸੀਲੈਂਸ ਇਨ ਐਡਵਾਂਸਡ ਆਰਥੋਪੀਡਿਕ ਐਂਡ ਸਪਾਈਨ ਸਰਜਰੀ ਐਵਾਰਡ, ਹਰਪ੍ਰੀਤ ਸਿੰਘ ਦਰਦੀ ਨੂੰ ਐਕਸੀਲੈਂਸ ਇਨ ਮੀਡੀਆ ਲੀਡਰਸ਼ਿਪ ਐਵਾਰਡ, ਅੰਗਦ ਸਚਦੇਵਾ ਨੂੰ ਐਕਸੀਲੈਂਸ ਇਨ ਫ਼ਿਲਮ ਪ੍ਰੋਡਕਸ਼ਨ ਐਂਡ ਐਡਵਰਟਾਈਜ਼ਿੰਗ ਐਵਾਰਡ, ਕਪਿਲ ਸ਼ਰਮਾ ਨੂੰ ਐਕਸੀਲੈਂਸ ਇਨ ਐਨਵਾਇਰਨਮੈਂਟਲ ਕੰਜ਼ਰਵੇਸ਼ਨ ਐਵਾਰਡ, ਡਾ. ਦੀਪਕ ਸਿੰਗਲਾ ਨੂੰ ਐਕਸੀਲੈਂਸ ਇਨ ਐਨਵਾਇਰਨਮੈਂਟਲ ਕੰਜ਼ਰਵੇਸ਼ਨ ਐਵਾਰਡ, ਜੀ.ਡੀ.ਪੀ.ਐੱਲ. ਨੂੰ ਟ੍ਰਾਈਸਿਟੀ ਫਾਸਟੈਸਟ ਗ੍ਰੋਇੰਗ ਬ੍ਰਾਂਡ ਐਵਾਰਡ, ਬੀ.ਐਸ. ਗਿੱਲ, ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ ਅਤੇ ਨਰਦੀਪ ਸਿੰਘ, ਜੀ.ਡੀ.ਪੀ.ਐੱਲ. ਨੂੰ ਟ੍ਰਾਈਸਿਟੀ ਫਾਸਟੈਸਟ ਗ੍ਰੋਇੰਗ ਬ੍ਰਾਂਡ ਐਵਾਰਡ, ਅੰਮ੍ਰਿਤਪਾਲ ਸਿੰਘ ਨੂੰ ਐਕਸੀਲੈਂਸ ਇਨ ਟੈਲੀਵਿਜ਼ਨ ਜਰਨਲਿਜ਼ਮ ਐਂਡ ਬ੍ਰਾਡਕਾਸਟਿੰਗ ਐਵਾਰਡ ਅਤੇ ਸੁਰਿੰਦਰ ਵਰਮਾ ਨੂੰ ਸੋਸ਼ਲ ਅਵੇਅਰਨੈੱਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦਿਸ਼ਾ ਵੁਮੈਨ ਵੈਲਫੇਅਰ ਟਰੱਸਟ ਦੀ ਪ੍ਰਧਾਨ ਹਰਦੀਪ ਕੌਰ ਨੇ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਗੈਸਟ ਆਫ਼ ਆਨਰ, ਸਨਮਾਨਿਤ ਸ਼ਖ਼ਸੀਅਤਾਂ ਅਤੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਖ਼ਸੀਅਤਾਂ ਦਾ ਸਨਮਾਨ ਕਰਨਾ ਟਰੱਸਟ ਲਈ ਮਾਣ ਵਾਲੀ ਗੱਲ ਹੈ ਅਤੇ ਭਵਿੱਖ ਵਿੱਚ ਵੀ ਮਹਿਲਾ ਸਸ਼ਕਤੀਕਰਨ, ਸਮਾਜਿਕ ਜਾਗਰੂਕਤਾ ਅਤੇ ਲੋਕ ਭਲਾਈ ਦੇ ਉਪਰਾਲੇ ਜਾਰੀ ਰੱਖੇ ਜਾਣਗੇ।


Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.