IMG-LOGO
ਹੋਮ ਪੰਜਾਬ: ਖੇਡ ਜਗਤ 'ਚ ਸ਼ੋਕ ਦੀ ਲਹਿਰ: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁੱਖਾ...

ਖੇਡ ਜਗਤ 'ਚ ਸ਼ੋਕ ਦੀ ਲਹਿਰ: ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁੱਖਾ ਬੀਹਲੇਵਾਲਾ ਦਾ ਦੇਹਾਂਤ; ਬਿਮਾਰੀ ਤੇ ਗ਼ਰੀਬੀ ਨੇ ਖੋਹ ਲਈ ਜ਼ਿੰਦਗੀ; ਮਾਂ ਨੇ ਸਰਕਾਰ ਤੋਂ ਮੰਗੀ...

Admin User - Aug 30, 2026 02:46 PM
IMG

ਗੁਰਜੀਤ ਤੂਤ ਦੇ ਅਕਾਲ ਚਲਾਣੇ ਤੋਂ ਬਾਅਦ ਪੰਜਾਬ ਦੇ ਕਬੱਡੀ ਜਗਤ ਨੂੰ ਇੱਕ ਹੋਰ ਵੱਡਾ ਘਾਟਾ ਪਿਆ ਹੈ। ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੀਹਲੇਵਾਲਾ ਦੇ ਨਾਮੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਜਿੰਦਰ ਸਿੰਘ ਉਰਫ਼ ਸੁੱਖਾ ਬੀਹਲੇਵਾਲਾ ਦੀ ਲੀਵਰ ਦੀ ਗੰਭੀਰ ਬਿਮਾਰੀ ਕਾਰਨ ਮੌਤ ਹੋ ਗਈ। ਸੁੱਖਾ ਬੀਹਲੇਵਾਲਾ ਦੀ ਮੌਤ ਦੀ ਖ਼ਬਰ ਆਉਂਦਿਆਂ ਹੀ ਖੇਡ ਪ੍ਰੇਮੀਆਂ ਅਤੇ ਪੰਜਾਬ ਦੇ ਕਬੱਡੀ ਹਲਕਿਆਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਹੈ।


ਕੋਚ ਗੁਰਦੀਪ ਸਿੰਘ ਮੱਲ੍ਹੀ ਦੇ ਪਸੰਦੀਦਾ ਖਿਡਾਰੀਆਂ 'ਚ ਸ਼ੁਮਾਰ ਸੁੱਖਾ ਬੀਹਲੇਵਾਲਾ ਦਾ ਇੱਕ ਸਮੇਂ ਪੰਜਾਬ ਦੇ ਹਰ ਖੇਡ ਮੇਲੇ 'ਚ ਡੰਕਾ ਵੱਜਦਾ ਸੀ। ਉਸ ਦੀਆਂ ਤੂਫ਼ਾਨੀ ਰੇਡਾਂ 'ਤੇ ਇਨਾਮਾਂ ਦੀ ਬਾਰਿਸ਼ ਹੁੰਦੀ ਸੀ। ਹਾਲਾਂਕਿ, ਲੀਵਰ ਦੀ ਬਿਮਾਰੀ ਨੇ ਉਸ ਦਾ ਹੱਸਦਾ-ਖੇਡਦਾ ਪਰਿਵਾਰ ਉਜਾੜ ਦਿੱਤਾ। ਇਲਾਜ 'ਚ ਘਰ ਦੀ ਸਾਰੀ ਜਮ੍ਹਾਂ ਪੂੰਜੀ ਖ਼ਤਮ ਹੋ ਗਈ, ਜਿਸ ਕਾਰਨ ਪਰਿਵਾਰ ਕੰਗਾਲੀ ਦੇ ਕੰਢੇ ਪਹੁੰਚ ਗਿਆ। ਇਸ ਆਰਥਿਕ ਤੰਗੀ ਅਤੇ ਬਿਮਾਰੀ ਦੇ ਦੌਰ 'ਚ ਉਸ ਦੀ ਪਤਨੀ ਵੀ ਉਸ ਨੂੰ ਛੱਡ ਕੇ ਵੱਖ ਹੋ ਗਈ।


ਸੁੱਖਾ ਬੀਹਲੇਵਾਲਾ ਆਪਣੇ ਪਿੱਛੇ 6 ਸਾਲਾ ਧੀ, 5 ਸਾਲਾ ਪੁੱਤਰ ਅਤੇ ਬਿਮਾਰ ਮਾਤਾ ਮਨਜੀਤ ਕੌਰ ਨੂੰ ਛੱਡ ਗਿਆ ਹੈ। ਮਾਤਾ ਮਨਜੀਤ ਕੌਰ ਖ਼ੁਦ ਵੀ ਗੰਭੀਰ ਬਿਮਾਰੀਆਂ ਨਾਲ ਜੂਝ ਰਹੀ ਹੈ ਅਤੇ ਉਸ ਦੇ ਦੋ ਵੱਡੇ ਅਪ੍ਰੇਸ਼ਨ ਹੋ ਚੁੱਕੇ ਹਨ। ਘਰ ਵਿੱਚ ਹੁਣ ਕਮਾਈ ਕਰਨ ਵਾਲਾ ਕੋਈ ਮੈਂਬਰ ਨਹੀਂ ਬਚਿਆ, ਜਿਸ ਕਰਕੇ ਇਨ੍ਹਾਂ ਛੋਟੇ ਬੱਚਿਆਂ ਦੇ ਪਾਲਣ-ਪੋਸ਼ਣ ਦੀ ਸਾਰੀ ਜ਼ਿੰਮੇਵਾਰੀ ਹੁਣ ਬਿਮਾਰ ਦਾਦੀ ਦੇ ਮੋਢਿਆਂ 'ਤੇ ਆ ਗਈ ਹੈ।


ਮ੍ਰਿਤਕ ਖਿਡਾਰੀ ਦੀ ਮਾਤਾ ਮਨਜੀਤ ਕੌਰ ਅਤੇ ਪਿੰਡ ਵਾਸੀਆਂ ਨੇ ਦੁਖੀ ਮਨ ਨਾਲ ਪੰਜਾਬ ਸਰਕਾਰ, ਖੇਡ ਸੰਸਥਾਵਾਂ, ਕਬੱਡੀ ਕਲੱਬਾਂ ਅਤੇ ਖੇਡ ਪ੍ਰੇਮੀਆਂ ਨੂੰ ਆਰਥਿਕ ਮਦਦ ਦੀ ਅਪੀਲ ਕੀਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਸੁੱਖਾ ਦੇ ਦੋਵੇਂ ਮਾਸੂਮ ਬੱਚਿਆਂ ਦੀ ਪੜ੍ਹਾਈ ਅਤੇ ਭਵਿੱਖ ਸੁਰੱਖਿਅਤ ਕਰਨ ਲਈ ਸਰਕਾਰ ਤੁਰੰਤ ਢੁੱਕਵੇਂ ਕਦਮ ਚੁੱਕੇ ਤਾਂ ਜੋ ਇਸ ਕਬੱਡੀ ਸਟਾਰ ਦੇ ਪਰਿਵਾਰ ਨੂੰ ਰੁਲਣ ਤੋਂ ਬਚਾਇਆ ਜਾ ਸਕੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.