ਤਾਜਾ ਖਬਰਾਂ
ਜਾਂਚ ਵਿੱਚ ਹਿੰਗ ਦੇ ਕੁਝ ਸੈਂਪਲ ਗਲਤ ਬ੍ਰਾਂਡਿੰਗ ਅਤੇ ਘਟੀਆ ਗੁਣਵੱਤਾ ਵਾਲੇ ਪਾਏ ਗਏ। ਸਭ ਤੋਂ ਵੱਡੀ ਕਮੀ ਅਲਕੋਹਲ-ਘੁਲਣਸ਼ੀਲ ਐਬਸਟਰੈਕਟ ਦੀ ਮਾਤਰਾ ਵਿੱਚ ਸਾਹਮਣੇ ਆਈ। ਨਿਯਮਾਂ ਮੁਤਾਬਕ ਮਿਸ਼ਰਿਤ ਹਿੰਗ ਵਿੱਚ ਇਸ ਦੀ ਮਾਤਰਾ ਘੱਟੋ-ਘੱਟ 5 ਫੀਸਦੀ ਹੋਣੀ ਚਾਹੀਦੀ ਹੈ।
ਰਿਪੋਰਟ ਮੁਤਾਬਕ ਇੱਕ ਸੈਂਪਲ ਵਿੱਚ ਇਹ ਮਾਤਰਾ 0 ਫੀਸਦੀ, ਪੀਲੀ ਹਿੰਗ ਦੇ ਇੱਕ ਸੈਂਪਲ ਵਿੱਚ 3.29 ਫੀਸਦੀ ਅਤੇ ਕਾਲੀ ਹਿੰਗ ਦੇ ਇੱਕ ਨਮੂਨੇ ਵਿੱਚ 4.4 ਫੀਸਦੀ ਪਾਈ ਗਈ। ਇਸ ਤਰ੍ਹਾਂ ਤਿੰਨੋਂ ਨਮੂਨੇ ਨਿਰਧਾਰਤ 5 ਫੀਸਦੀ ਮਾਪਦੰਡ ਤੋਂ ਹੇਠਾਂ ਰਹੇ।
ਮਿਸ਼ਰਿਤ ਹਿੰਗ ਵਿੱਚ ਸ਼ੁੱਧ ਹਿੰਗ ਦੇ ਨਾਲ ਆਟਾ, ਸਟਾਰਚ ਅਤੇ ਹੋਰ ਸਮੱਗਰੀ ਸ਼ਾਮਲ ਕੀਤੀ ਜਾਂਦੀ ਹੈ। ਅਲਕੋਹਲ-ਘੁਲਣਸ਼ੀਲ ਐਬਸਟਰੈਕਟ ਦੀ ਮਾਤਰਾ ਉਤਪਾਦ ਵਿੱਚ ਮੌਜੂਦ ਅਸਲ ਹਿੰਗ ਦੀ ਮਾਤਰਾ ਦਾ ਇੱਕ ਮਹੱਤਵਪੂਰਨ ਸੰਕੇਤ ਮੰਨੀ ਜਾਂਦੀ ਹੈ। ਇਸ ਲਈ ਇਸ ਦੀ ਮਾਤਰਾ ਨਿਰਧਾਰਤ ਹੱਦ ਤੋਂ ਘੱਟ ਮਿਲਣਾ ਉਤਪਾਦ ਦੀ ਗੁਣਵੱਤਾ ਸਬੰਧੀ ਗੰਭੀਰ ਖਾਮੀ ਮੰਨੀ ਜਾਂਦੀ ਹੈ।
FSSAI ਨੇ ਐਵਰੈਸਟ ਫੂਡ ਪ੍ਰੋਡਕਟਸ ਨੂੰ ਮਾਮਲੇ ਸਬੰਧੀ ਕਾਰਜ ਯੋਜਨਾ (Action Plan) ਪੇਸ਼ ਕਰਨ ਲਈ ਕਿਹਾ ਹੈ। ਕੰਪਨੀ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਕਿ ਅੱਗੇ ਤੋਂ ਬਾਜ਼ਾਰ ਵਿੱਚ ਸਿਰਫ਼ ਨਿਰਧਾਰਤ ਮਾਪਦੰਡਾਂ ’ਤੇ ਖਰੇ ਉਤਰਨ ਵਾਲੇ ਉਤਪਾਦ ਹੀ ਉਪਲਬਧ ਕਰਵਾਏ ਜਾਣ। ਜੇਕਰ ਕੰਪਨੀ ਦਾ ਜਵਾਬ ਤਸੱਲੀਬਖਸ਼ ਨਾ ਹੋਇਆ ਜਾਂ ਨਿਯਮਾਂ ਦੀ ਪਾਲਣਾ ਵਿੱਚ ਕਮੀ ਮਿਲੀ ਤਾਂ ਹੋਰ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ।
ਇਸ ਮਾਮਲੇ ਵਿੱਚ ਸਿਰਫ਼ ਐਵਰੈਸਟ ਹੀ ਨਹੀਂ, ਸਗੋਂ ਲਾਲਜੀ ਗੋਧੂ ਐਂਡ ਕੰਪਨੀ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ। ਕੰਪਨੀ ਦੀ ਮਿਸ਼ਰਿਤ ਹਿੰਗ ਦੇ ਨਮੂਨੇ ਵੀ ਨਿਰਧਾਰਤ ਗੁਣਵੱਤਾ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੇ ਪਾਏ ਗਏ।
ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਵੀ ਐਵਰੈਸਟ ਸਮੇਤ ਕੁਝ ਮਸਾਲਾ ਬ੍ਰਾਂਡਾਂ ਦੇ ਉਤਪਾਦਾਂ ਨੂੰ ਲੈ ਕੇ ਹਾਂਗਕਾਂਗ ਅਤੇ ਸਿੰਗਾਪੁਰ ਵਿੱਚ ਸਵਾਲ ਉੱਠੇ ਸਨ। ਉੱਥੇ ਉਤਪਾਦਾਂ ਵਿੱਚ ਈਥੀਲੀਨ ਆਕਸਾਈਡ ਦੀ ਮੌਜੂਦਗੀ ਨੂੰ ਲੈ ਕੇ ਚਿੰਤਾ ਜਤਾਈ ਗਈ ਸੀ। ਇਸ ਤੋਂ ਬਾਅਦ ਭਾਰਤ ਵਿੱਚ ਵੀ FSSAI ਵੱਲੋਂ ਮਸਾਲਿਆਂ ਦੇ ਸੈਂਪਲ ਲੈ ਕੇ ਜਾਂਚ ਕੀਤੀ ਗਈ ਸੀ।
ਹਾਲਾਂਕਿ ਮੌਜੂਦਾ ਮਾਮਲਾ ਉਸ ਵਿਵਾਦ ਤੋਂ ਵੱਖਰਾ ਹੈ। ਇਸ ਵਾਰ FSSAI ਦੀ ਕਾਰਵਾਈ ਮਿਸ਼ਰਿਤ ਹਿੰਗ ਦੀ ਗੁਣਵੱਤਾ ਅਤੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਨਾ ਹੋਣ ਨਾਲ ਜੁੜੀ ਹੈ।
Get all latest content delivered to your email a few times a month.