IMG-LOGO
ਹੋਮ ਪੰਜਾਬ: ਰੱਖੜੀ ਵਾਲੇ ਦਿਨ ਮੋਹਾਲੀ 'ਚ ਦਰਦਨਾਕ ਹਾਦਸਾ: ਭੈਣਾਂ ਤੋਂ ਰੱਖੜੀ...

ਰੱਖੜੀ ਵਾਲੇ ਦਿਨ ਮੋਹਾਲੀ 'ਚ ਦਰਦਨਾਕ ਹਾਦਸਾ: ਭੈਣਾਂ ਤੋਂ ਰੱਖੜੀ ਬੰਨ੍ਹਵਾਉਣ ਜਾ ਰਹੇ 23 ਸਾਲਾ ਨੌਜਵਾਨ ਦੀ ਮੌਤ; ਪਰਿਵਾਰ ਵੱਲੋਂ ਲਾਪਰਵਾਹੀ ਦੇ ਦੋਸ਼

Admin User - Aug 28, 2026 02:32 PM
IMG

ਰੱਖੜੜੀ ਦੇ ਪਵਿੱਤਰ ਤਿਉਹਾਰ ਮੌਕੇ ਮੋਹਾਲੀ ਦੇ ਏਅਰਪੋਰਟ ਚੌਂਕ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਇੱਕ ਹੱਸਦੇ-ਖੇਡਦੇ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ ਵਿੱਚ ਬਦਲ ਦਿੱਤੀਆਂ। ਭੈਣਾਂ ਤੋਂ ਰੱਖੜੀ ਬੰਨ੍ਹਵਾਉਣ ਲਈ ਘਰ ਜਾ ਰਹੇ 23 ਸਾਲਾ ਨੌਜਵਾਨ ਪਰਮਪ੍ਰੀਤ ਸਿੰਘ ਦੀ ਮੋਟਰਸਾਈਕਲ ਸਲਿੱਪ ਹੋਣ ਕਾਰਨ ਦਰਦਨਾਕ ਮੌਤ ਹੋ ਗਈ। ਮ੍ਰਿਤਕ ਪਿੰਡ ਮਛਲੀਕਲਾਂ ਦਾ ਰਹਿਣ ਵਾਲਾ ਸੀ ਅਤੇ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ।


ਮਿਲੀ ਜਾਣਕਾਰੀ ਅਨੁਸਾਰ ਪਰਮਪ੍ਰੀਤ ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਨੌਕਰੀ ਕਰਦਾ ਸੀ ਅਤੇ ਕੰਮ ਤੋਂ ਬਾਅਦ ਮੋਟਰਸਾਈਕਲ 'ਤੇ ਆਪਣੇ ਘਰ ਵੱਲ ਜਾ ਰਿਹਾ ਸੀ। ਏਅਰਪੋਰਟ ਰੋਡ 'ਤੇ ਅਚਾਨਕ ਬਾਈਕ ਦਾ ਸੰਤੁਲਨ ਵਿਗੜਨ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਪੀੜਤ ਪਰਿਵਾਰ ਨੇ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਹਾਦਸੇ ਤੋਂ ਬਾਅਦ ਪਰਮਪ੍ਰੀਤ ਕਰੀਬ ਡੇਢ ਘੰਟੇ ਤੱਕ ਸੜਕ 'ਤੇ ਹੀ ਪਿਆ ਰਿਹਾ, ਪਰ ਮੌਕੇ 'ਤੇ ਨਾ ਤਾਂ ਪੁਲਿਸ ਪਹੁੰਚੀ ਅਤੇ ਨਾ ਹੀ ਸਮੇਂ ਸਿਰ ਐਂਬੂਲੈਂਸ ਮਿਲੀ। ਜਦੋਂ ਤੱਕ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।


ਪਰਮਪ੍ਰੀਤ ਆਪਣੇ ਘਰ ਦਾ ਇਕੱਲਾ ਕਮਾਊ ਮੈਂਬਰ ਸੀ। ਉਸ ਦੇ ਪਿਤਾ ਮਾਨਸਿਕ ਬਿਮਾਰੀ (ਡਿਪਰੈਸ਼ਨ) ਨਾਲ ਜੂਝ ਰਹੇ ਹਨ, ਜਦਕਿ ਉਸ ਦੇ ਸਿਰ 'ਤੇ ਤਿੰਨ ਭੈਣਾਂ ਦੇ ਵਿਆਹ ਦੀ ਜ਼ਿੰਮੇਵਾਰੀ ਸੀ। ਰੱਖੜੀ ਵਾਲੇ ਦਿਨ ਵਾਪਰੇ ਇਸ ਭਾਣੇ ਤੋਂ ਬਾਅਦ ਮਾਂ ਅਤੇ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਹੈ, ਜਦਕਿ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.