ਤਾਜਾ ਖਬਰਾਂ
ਚੰਡੀਗੜ੍ਹ:- ਪੰਜਾਬ ਰਾਜ ਦੇ ਐਸ ਸੀ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਨੇ ਆਪਣੇ ਕਮਿਸ਼ਨ ਚੇਅਰਮੈਨ ਸੰਵਿਧਾਨਿਕ ਅਹੁਦੇ ਤੋਂ ਅੱਜ ਅਸਤੀਫਾ ਦੇ ਦਿੱਤਾ ਹੈ । ਦੱਸਣ ਯੋਗ ਹੈ ਕਿ ਜਸਬੀਰ ਸਿੰਘ ਗੜੀ ਨੂੰ ਬੀਤੇ ਕੱਲ ਆਮ ਆਦਮੀ ਪਾਰਟੀ ਵੱਲੋਂ ਚਮਕੌਰ ਸਾਹਿਬ ਤੋਂ ਹਲਕਾ ਇੰਚਾਰਜ ਐਲਾਨ ਦਿੱਤਾ ਸੀ । ਹੁਣ ਉਹ ਉਸ ਹਲਕੇ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਲਈ ਚੋਣਾਂ ਦੀ ਤਿਆਰੀ ਕਰਨਗੇ । ਇਸ ਲਈ ਐਸਸੀ ਕਮਿਸ਼ਨ ਦੇ ਸੰਵਿਧਾਨਿਕ ਅਹੁਦੇ ਦੇ ਨਾਲ ਰਾਜਨੀਤਿਕ ਕੰਮ ਨਹੀਂ ਕੀਤੇ ਜਾ ਸਕਦੇ । ਜਿਸ ਕਾਰਨ ਜਸਬੀਰ ਸਿੰਘ ਗੜੀ ਨੂੰ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਹੈ ।
Get all latest content delivered to your email a few times a month.