IMG-LOGO
ਹੋਮ ਪੰਜਾਬ: ਲੁਧਿਆਣਾ ‘ਚ 175.53 ਕਰੋੜ ਦੇ ਹਵਾਲਾ ਰੈਕੇਟ ਦਾ ਪਰਦਾਫਾਸ਼, ਦੋ...

ਲੁਧਿਆਣਾ ‘ਚ 175.53 ਕਰੋੜ ਦੇ ਹਵਾਲਾ ਰੈਕੇਟ ਦਾ ਪਰਦਾਫਾਸ਼, ਦੋ ਸੀਏ ਖ਼ਿਲਾਫ਼ ਕੇਸ ਦਰਜ; ਸ਼ੈੱਲ ਕੰਪਨੀਆਂ ਰਾਹੀਂ ਵਿਦੇਸ਼ ਭੇਜੇ ਪੈਸੇ

Admin User - Aug 25, 2026 04:04 PM
IMG

ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਕਥਿਤ ਹਵਾਲਾ ਅਤੇ ਜਾਅਲੀ ਦਸਤਾਵੇਜ਼ਾਂ ਨਾਲ ਜੁੜੇ ਮਾਮਲੇ ਦਾ ਖੁਲਾਸਾ ਹੋਇਆ ਹੈ। ਆਮਦਨ ਕਰ ਵਿਭਾਗ ਦੀ ਜਾਂਚ ਤੋਂ ਬਾਅਦ ਸਰਾਭਾ ਨਗਰ ਪੁਲਿਸ ਨੇ ਦੋ ਚਾਰਟਰਡ ਅਕਾਊਂਟੈਂਟਾਂ ਰਿਸ਼ਭ ਗੁਪਤਾ ਅਤੇ ਲਵਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਂਚ ਅਨੁਸਾਰ, ਸਾਲ 2023 ਤੋਂ 2026 ਦਰਮਿਆਨ ਲਗਭਗ ₹175.53 ਕਰੋੜ ਦੇ ਕਥਿਤ ਲੈਣ-ਦੇਣ ਨੂੰ ਸ਼ੈੱਲ ਕੰਪਨੀਆਂ ਅਤੇ ਜਾਅਲੀ ਦਸਤਾਵੇਜ਼ਾਂ ਰਾਹੀਂ ਵਿਦੇਸ਼ ਭੇਜਣ ਦਾ ਦੋਸ਼ ਹੈ।

ਜਾਣਕਾਰੀ ਮੁਤਾਬਕ 18 ਅਗਸਤ 2026 ਨੂੰ ਆਮਦਨ ਕਰ ਵਿਭਾਗ ਦੀ ਟੀਮ ਨੇ ਸੀਏ ਫਰਮ ‘ਰਿਸ਼ਭ ਗੁਪਤਾ ਐਂਡ ਐਸੋਸੀਏਟਸ’ ‘ਤੇ ਛਾਪੇਮਾਰੀ ਕੀਤੀ। ਜਾਂਚ ਦੌਰਾਨ ਫਰਮ ਦੇ ਕੈਬਿਨ ਕਥਿਤ ਤੌਰ ‘ਤੇ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਬੰਦ ਮਿਲੇ। ਇਸ ਦੌਰਾਨ ਕੰਪਨੀ ਦੇ ਡਾਇਰੈਕਟਰ ਗੌਰਵ ਜੈਨ ਤੋਂ ਪੁੱਛਗਿੱਛ ਕੀਤੀ ਗਈ, ਜਿਸ ਵਿੱਚ ਕਥਿਤ ਤੌਰ ‘ਤੇ ਕਮਿਸ਼ਨ ਦੇ ਬਦਲੇ ਸ਼ੈੱਲ ਕੰਪਨੀਆਂ ਰਾਹੀਂ ਪੈਸਾ ਵਿਦੇਸ਼ ਭੇਜਣ ਸਬੰਧੀ ਜਾਣਕਾਰੀ ਸਾਹਮਣੇ ਆਈ।

ਜਾਂਚ ਵਿੱਚ ਕਥਿਤ ਤੌਰ ‘ਤੇ ਸਾਹਮਣੇ ਆਇਆ ਕਿ ਕੁਝ ਭਾਰਤੀ ਕੰਪਨੀਆਂ ਤੋਂ ਪੈਸਾ ਪਹਿਲਾਂ ਸ਼ੈੱਲ ਕੰਪਨੀਆਂ ਦੇ ਬੈਂਕ ਖਾਤਿਆਂ ਵਿੱਚ ਭੇਜਿਆ ਜਾਂਦਾ ਸੀ। ਇਸ ਤੋਂ ਬਾਅਦ ਕੰਪਿਊਟਰ ਅਤੇ ਸਾਫਟਵੇਅਰ ਸੇਵਾਵਾਂ ਲਈ ਭੁਗਤਾਨ ਦਿਖਾ ਕੇ ਇਹ ਰਕਮ ਵਿਦੇਸ਼ੀ ਖਾਤਿਆਂ ਵਿੱਚ ਟ੍ਰਾਂਸਫਰ ਕੀਤੀ ਜਾਂਦੀ ਸੀ।

ਜਾਂਚ ਅਧਿਕਾਰੀਆਂ ਅਨੁਸਾਰ, ‘ਕਰਮਨਿਊ ਇਨਫੋਟੈਕ ਪ੍ਰਾਈਵੇਟ ਲਿਮਟਿਡ’ ਵਰਗੀਆਂ ਕੁਝ ਕੰਪਨੀਆਂ ਦੇ ਅਸਲ ਕਾਰੋਬਾਰੀ ਸਰਗਰਮੀਆਂ ਨਾਲ ਜੁੜੇ ਹੋਣ ਬਾਰੇ ਵੀ ਸਵਾਲ ਉੱਠੇ ਹਨ ਅਤੇ ਉਹ ਕਥਿਤ ਤੌਰ ‘ਤੇ ਸਿਰਫ਼ ਕਾਗਜ਼ਾਂ ‘ਤੇ ਮੌਜੂਦ ਸਨ।

ਮਾਮਲੇ ਵਿੱਚ ਸੀਏ ਰਿਸ਼ਭ ਗੁਪਤਾ ਦੇ ਡਿਜੀਟਲ ਦਸਤਖ਼ਤਾਂ ਦੀ ਕਥਿਤ ਤੌਰ ‘ਤੇ ਬਿਨਾਂ ਢੁੱਕਵੀਂ ਤਸਦੀਕ ਦੇ ਵਰਤੋਂ ਕਰਨ ਦਾ ਵੀ ਦੋਸ਼ ਲਗਾਇਆ ਗਿਆ ਹੈ। ਪੁਲਿਸ ਅਨੁਸਾਰ, ਲਵਪ੍ਰੀਤ ਸਿੰਘ ਵੱਲੋਂ ਇਨ੍ਹਾਂ ਦਸਤਖ਼ਤਾਂ ਦੀ ਵਰਤੋਂ ਕਰਕੇ ਕਥਿਤ ਤੌਰ ‘ਤੇ ਸਰਟੀਫਿਕੇਟ ਅਤੇ ਹੋਰ ਫਾਰਮ ਤਿਆਰ ਕੀਤੇ ਗਏ, ਜਿਨ੍ਹਾਂ ਨੂੰ ਬਾਅਦ ਵਿੱਚ ਬੈਂਕਾਂ ਵਿੱਚ ਜਮ੍ਹਾਂ ਕਰਵਾਇਆ ਗਿਆ।

ਦੋਵਾਂ ਸੀਏ ‘ਤੇ ਇਹ ਵੀ ਦੋਸ਼ ਹੈ ਕਿ ਉਨ੍ਹਾਂ ਨੇ ਸੰਬੰਧਤ ਵਿੱਤੀ ਅਤੇ ਬੈਂਕ ਰਿਕਾਰਡਾਂ ਦੀ ਪੂਰੀ ਤਸਦੀਕ ਕੀਤੇ ਬਿਨਾਂ ਸਰਟੀਫਿਕੇਟ ਜਾਰੀ ਕੀਤੇ। ਜਾਂਚ ਏਜੰਸੀ ਦਾ ਦਾਅਵਾ ਹੈ ਕਿ ਇਨ੍ਹਾਂ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਸ਼ੈੱਲ ਕੰਪਨੀਆਂ ਦੇ ਜ਼ਰੀਏ ਵੱਡੀ ਰਕਮ ਵਿਦੇਸ਼ ਭੇਜੀ ਗਈ।

ਆਮਦਨ ਕਰ ਵਿਭਾਗ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਪੁਲਿਸ ਨੇ 2023 ਤੋਂ 2026 ਵਿਚਕਾਰ ਹੋਏ ₹175.53 ਕਰੋੜ ਦੇ ਕਥਿਤ ਲੈਣ-ਦੇਣ ਨੂੰ ਜਾਂਚ ਦੇ ਦਾਇਰੇ ਵਿੱਚ ਲਿਆ ਹੈ। ਮਾਮਲੇ ਵਿੱਚ ਅੱਗੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਵੱਲੋਂ ਲੈਣ-ਦੇਣ, ਕੰਪਨੀਆਂ ਅਤੇ ਇਸ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.