IMG-LOGO
ਹੋਮ ਰਾਸ਼ਟਰੀ: ਕੇਰਲ ਦੀ ਕੇਜ਼ੀਆ ਲਿਜ਼ ਮੇਜੋ ਦੇ ਸਿਰ ਸਜਿਆ 'ਮਿਸ ਯੂਨੀਵਰਸ...

ਕੇਰਲ ਦੀ ਕੇਜ਼ੀਆ ਲਿਜ਼ ਮੇਜੋ ਦੇ ਸਿਰ ਸਜਿਆ 'ਮਿਸ ਯੂਨੀਵਰਸ ਇੰਡੀਆ 2026' ਦਾ ਤਾਜ: 52 ਸੁੰਦਰੀਆਂ ਨੂੰ ਪਛਾੜ ਕੇ ਹਾਸਲ ਕੀਤਾ ਮੁਕਾਮ

Admin User - Aug 24, 2026 03:00 PM
IMG

ਕੇਰਲ ਦੀ 19 ਸਾਲਾ ਕੇਜ਼ੀਆ ਲਿਜ਼ ਮੇਜੋ ਨੇ ਆਪਣੀ ਖੂਬਸੂਰਤੀ ਅਤੇ ਬੌਧਿਕਤਾ ਦੇ ਦਮ 'ਤੇ 'ਮਿਸ ਯੂਨੀਵਰਸ ਇੰਡੀਆ 2026' ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਦੇਸ਼ ਭਰ ਤੋਂ ਆਈਆਂ 52 ਦਿੱਗਜ ਪ੍ਰਤੀਯੋਗੀਆਂ ਨੂੰ ਪਛਾੜਦਿਆਂ ਕੇਜ਼ੀਆ ਨੇ ਇਹ ਵੱਕਾਰੀ ਤਾਜ ਆਪਣੇ ਸਿਰ ਸਜਾਇਆ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਉਹ ਹੁਣ ਅੰਤਰਰਾਸ਼ਟਰੀ ਮੰਚ 'ਤੇ ਮਿਸ ਯੂਨੀਵਰਸ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ।


19 ਸਾਲਾ ਕੇਜ਼ੀਆ ਲਿਜ਼ ਮੇਜੋ ਫਿਲਹਾਲ ਲਾਅ (ਕਾਨੂੰਨ) ਦੀ ਪੜ੍ਹਾਈ ਕਰ ਰਹੀ ਹੈ ਅਤੇ ਮਾਡਲਿੰਗ ਖੇਤਰ 'ਚ ਵੀ ਸਰਗਰਮ ਹੈ। ਇਸ ਤੋਂ ਇਲਾਵਾ ਉਹ ਇੱਕ ਬਹਿਤਰੀਨ ਕਲਾਸੀਕਲ ਡਾਂਸਰ ਵੀ ਹੈ। ਉਸ ਦੀ ਭੈਣ ਮਲਿਆਲਮ ਫਿਲਮ ਉਦਯੋਗ ਵਿੱਚ ਅਦਾਕਾਰਾ ਵਜੋਂ ਕੰਮ ਕਰਦੀ ਹੈ। ਕੇਜ਼ੀਆ ਨੇ ਇਸ ਤੋਂ ਪਹਿਲਾਂ 2025 ਵਿੱਚ 'ਮਿਸ ਟੀਨ ਇੰਟਰਨੈਸ਼ਨਲ' 'ਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਪਹਿਲਾ ਰਨਰ-ਅੱਪ ਖਿਤਾਬ ਜਿੱਤਿਆ ਸੀ, ਜਦਕਿ ਇਸੇ ਸਾਲ ਉਸ ਨੇ 'ਮਿਸ ਯੂਨੀਵਰਸ ਕੇਰਲ 2026' ਦਾ ਖਿਤਾਬ ਵੀ ਆਪਣੇ ਨਾਮ ਕੀਤਾ ਸੀ।


ਆਪਣੀ ਖੂਬਸੂਰਤੀ, ਸ਼ਾਨਦਾਰ ਸਟਾਈਲ ਅਤੇ ਆਤਮਵਿਸ਼ਵਾਸ ਲਈ ਜਾਣੀ ਜਾਂਦੀ ਕੇਜ਼ੀਆ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਛੋਟੀ ਉਮਰ ਵਿੱਚ ਹੀ ਇਹ ਵੱਡੀ ਪ੍ਰਾਪਤੀ ਹਾਸਲ ਕਰਨ 'ਤੇ ਉਸ ਨੂੰ ਦੇਸ਼ ਭਰ ਤੋਂ ਪ੍ਰਸ਼ੰਸਕਾਂ ਅਤੇ ਜਾਣੀਆਂ-ਪਛਾਣੀਆਂ ਸ਼ਖਸੀਅਤਾਂ ਵੱਲੋਂ ਲਗਾਤਾਰ ਵਧਾਈਆਂ ਅਤੇ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.