ਤਾਜਾ ਖਬਰਾਂ
ਕੇਰਲ ਦੀ 19 ਸਾਲਾ ਕੇਜ਼ੀਆ ਲਿਜ਼ ਮੇਜੋ ਨੇ ਆਪਣੀ ਖੂਬਸੂਰਤੀ ਅਤੇ ਬੌਧਿਕਤਾ ਦੇ ਦਮ 'ਤੇ 'ਮਿਸ ਯੂਨੀਵਰਸ ਇੰਡੀਆ 2026' ਦਾ ਖਿਤਾਬ ਆਪਣੇ ਨਾਮ ਕਰ ਲਿਆ ਹੈ। ਦੇਸ਼ ਭਰ ਤੋਂ ਆਈਆਂ 52 ਦਿੱਗਜ ਪ੍ਰਤੀਯੋਗੀਆਂ ਨੂੰ ਪਛਾੜਦਿਆਂ ਕੇਜ਼ੀਆ ਨੇ ਇਹ ਵੱਕਾਰੀ ਤਾਜ ਆਪਣੇ ਸਿਰ ਸਜਾਇਆ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਉਹ ਹੁਣ ਅੰਤਰਰਾਸ਼ਟਰੀ ਮੰਚ 'ਤੇ ਮਿਸ ਯੂਨੀਵਰਸ ਮੁਕਾਬਲੇ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ।
19 ਸਾਲਾ ਕੇਜ਼ੀਆ ਲਿਜ਼ ਮੇਜੋ ਫਿਲਹਾਲ ਲਾਅ (ਕਾਨੂੰਨ) ਦੀ ਪੜ੍ਹਾਈ ਕਰ ਰਹੀ ਹੈ ਅਤੇ ਮਾਡਲਿੰਗ ਖੇਤਰ 'ਚ ਵੀ ਸਰਗਰਮ ਹੈ। ਇਸ ਤੋਂ ਇਲਾਵਾ ਉਹ ਇੱਕ ਬਹਿਤਰੀਨ ਕਲਾਸੀਕਲ ਡਾਂਸਰ ਵੀ ਹੈ। ਉਸ ਦੀ ਭੈਣ ਮਲਿਆਲਮ ਫਿਲਮ ਉਦਯੋਗ ਵਿੱਚ ਅਦਾਕਾਰਾ ਵਜੋਂ ਕੰਮ ਕਰਦੀ ਹੈ। ਕੇਜ਼ੀਆ ਨੇ ਇਸ ਤੋਂ ਪਹਿਲਾਂ 2025 ਵਿੱਚ 'ਮਿਸ ਟੀਨ ਇੰਟਰਨੈਸ਼ਨਲ' 'ਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਪਹਿਲਾ ਰਨਰ-ਅੱਪ ਖਿਤਾਬ ਜਿੱਤਿਆ ਸੀ, ਜਦਕਿ ਇਸੇ ਸਾਲ ਉਸ ਨੇ 'ਮਿਸ ਯੂਨੀਵਰਸ ਕੇਰਲ 2026' ਦਾ ਖਿਤਾਬ ਵੀ ਆਪਣੇ ਨਾਮ ਕੀਤਾ ਸੀ।
ਆਪਣੀ ਖੂਬਸੂਰਤੀ, ਸ਼ਾਨਦਾਰ ਸਟਾਈਲ ਅਤੇ ਆਤਮਵਿਸ਼ਵਾਸ ਲਈ ਜਾਣੀ ਜਾਂਦੀ ਕੇਜ਼ੀਆ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਛੋਟੀ ਉਮਰ ਵਿੱਚ ਹੀ ਇਹ ਵੱਡੀ ਪ੍ਰਾਪਤੀ ਹਾਸਲ ਕਰਨ 'ਤੇ ਉਸ ਨੂੰ ਦੇਸ਼ ਭਰ ਤੋਂ ਪ੍ਰਸ਼ੰਸਕਾਂ ਅਤੇ ਜਾਣੀਆਂ-ਪਛਾਣੀਆਂ ਸ਼ਖਸੀਅਤਾਂ ਵੱਲੋਂ ਲਗਾਤਾਰ ਵਧਾਈਆਂ ਅਤੇ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ।
Get all latest content delivered to your email a few times a month.