ਤਾਜਾ ਖਬਰਾਂ
ਭਾਰਤੀ ਵਾਇਦਾ ਬਾਜ਼ਾਰ ਅਤੇ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਖ-ਵੱਖ ਰੁਝਾਨ ਦੇਖਣ ਨੂੰ ਮਿਲਿਆ। ਅਮਰੀਕੀ ਡਾਲਰ 'ਚ ਆਈ ਕਮਜ਼ੋਰੀ ਦੇ ਚਲਦਿਆਂ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਚੌਥੇ ਦਿਨ ਵਾਧਾ ਦਰਜ ਕੀਤਾ ਗਿਆ, ਜਦੋਂ ਕਿ ਦੂਜੇ ਪਾਸੇ ਚਾਂਦੀ ਦੀ ਤਿੰਨ ਦਿਨਾਂ ਤੋਂ ਚੱਲ ਰਹੀ ਤੇਜ਼ੀ 'ਤੇ ਬ੍ਰੇਕ ਲੱਗ ਗਈ ਹੈ।
ਮਲਟੀ ਕਮੋਡਿਟੀ ਐਕਸਚੇਂਜ 'ਤੇ ਅਕਤੂਬਰ 2026 ਡਿਲੀਵਰੀ ਵਾਲਾ ਸੋਨਾ 1,152 ਰੁਪਏ ਦੀ ਤੇਜ਼ੀ ਨਾਲ 1,63,590 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ। ਪਿਛਲੇ ਚਾਰ ਕਾਰੋਬਾਰੀ ਸੈਸ਼ਨਾਂ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ ਕੁੱਲ ਮਿਲਾ ਕੇ ਲਗਭਗ 8,400 ਰੁਪਏ ਦਾ ਵੱਡਾ ਉਛਾਲ ਆ ਚੁੱਕਾ ਹੈ। ਇਸ ਦੇ ਉਲਟ, ਸਤੰਬਰ 2026 ਡਿਲੀਵਰੀ ਵਾਲੀ ਚਾਂਦੀ ਦੇ ਫਿਊਚਰਜ਼ ਵਿੱਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 1,782 ਰੁਪਏ ਟੁੱਟ ਕੇ 2,44,815 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਏ।
ਖੁੱਲ੍ਹੇ ਸਰਾਫਾ ਬਾਜ਼ਾਰ ਵਿੱਚ ਵੀ ਸੋਨੇ ਦੇ ਗਾਹਕਾਂ ਨੂੰ ਵੱਧ ਕੀਮਤ ਚੁਕਾਉਣੀ ਪੈ ਰਹੀ ਹੈ। ਗੁੱਡ ਰਿਟਰਨਜ਼ ਦੇ ਅੰਕੜਿਆਂ ਮੁਤਾਬਕ:
24 ਕੈਰੇਟ ਸੋਨਾ: 880 ਰੁਪਏ ਦੇ ਵਾਧੇ ਨਾਲ 1,63,970 ਰੁਪਏ ਪ੍ਰਤੀ 10 ਗ੍ਰਾਮ
22 ਕੈਰੇਟ ਸੋਨਾ: 800 ਰੁਪਏ ਦੇ ਵਾਧੇ ਨਾਲ 1,50,300 ਰੁਪਏ ਪ੍ਰਤੀ 10 ਗ੍ਰਾਮ
18 ਕੈਰੇਟ ਸੋਨਾ: 610 ਰੁਪਏ ਦੇ ਵਾਧੇ ਨਾਲ 1,22,930 ਰੁਪਏ ਪ੍ਰਤੀ 10 ਗ੍ਰਾਮ
ਚਾਂਦੀ (ਸਰਾਫਾ): 2,60,000 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸਥਿਰ
ਬਾਜ਼ਾਰ ਮਾਹਰਾਂ ਅਨੁਸਾਰ ਗਲੋਬਲ ਮਾਰਕੀਟ ਵਿੱਚ ਡਾਲਰ ਇੰਡੈਕਸ ਦੇ ਸੁਸਤ ਪੈਣ ਕਾਰਨ ਨਿਵੇਸ਼ਕਾਂ ਦਾ ਰੁਝਾਨ ਸੋਨੇ ਵੱਲ ਵਧਿਆ ਹੈ, ਜਿਸ ਨਾਲ ਘਰੇਲੂ ਬਾਜ਼ਾਰ ਵਿੱਚ ਵੀ ਸੋਨੇ ਨੂੰ ਮਜ਼ਬੂਤੀ ਮਿਲੀ ਹੈ।
Get all latest content delivered to your email a few times a month.