IMG-LOGO
ਹੋਮ ਪੰਜਾਬ: ਜਲੰਧਰ 'ਚ ਮਹਿਲਾ ਨੂੰ ਟਾਇਲਟ ਕਲੀਨਰ ਪਿਲਾ ਕੇ ਕਤਲ ਕਰਨ...

ਜਲੰਧਰ 'ਚ ਮਹਿਲਾ ਨੂੰ ਟਾਇਲਟ ਕਲੀਨਰ ਪਿਲਾ ਕੇ ਕਤਲ ਕਰਨ ਦੇ ਦੋਸ਼: ਪੁਲਿਸ ਨੇ ਪਤੀ ਤੇ ਸੱਸ ਤੋਂ ਬਾਅਦ ਕਥਿਤ ਪ੍ਰੇਮਿਕਾ 'ਤੇ ਵੀ ਦਰਜ ਕੀਤਾ...

Admin User - Aug 24, 2026 11:22 AM
IMG

ਜਲੰਧਰ ਵਿਖੇ ਨੇਹਾ ਬੱਸੀ ਨਾਮਕ ਮਹਿਲਾ ਨੂੰ ਜ਼ਬਰਦਸਤੀ ਟਾਇਲਟ ਕਲੀਨਰ (ਹਾਰਪਿਕ) ਪਿਲਾ ਕੇ ਮੌਤ ਦੇ ਘਾਟ ਉਤਾਰਨ ਦੇ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਿਸ ਨੇ ਹੁਣ ਨੇਹਾ ਦੇ ਪਤੀ ਉਮੰਗ ਬੱਸੀ ਅਤੇ ਸੱਸ ਕੁਸੁਮ ਬੱਸੀ ਤੋਂ ਇਲਾਵਾ ਪਤੀ ਦੀ ਕਥਿਤ ਪ੍ਰੇਮਿਕਾ ਸਤਪਾਲ ਕੌਰ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕਰ ਲਿਆ ਹੈ।


ਪਰਿਵਾਰ ਮੁਤਾਬਕ 19 ਅਗਸਤ ਨੂੰ ਨੇਹਾ ਨੂੰ ਗੰਭੀਰ ਹਾਲਤ ਵਿੱਚ ਜਲੰਧਰ ਦੇ ਫੋਰਟਿਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ, ਜਿੱਥੇ 22 ਅਗਸਤ ਨੂੰ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕਾ ਦੀ ਭਾਬੀ ਦਿਵਿਆ ਅਨੁਸਾਰ, ਨੇਹਾ ਦੀ ਨਾਜ਼ੁਕ ਸਥਿਤੀ ਨੂੰ ਦੇਖਦਿਆਂ ਜੱਜ ਸਾਹਿਬਾ ਨੇ ਆਪ ਹਸਪਤਾਲ ਪਹੁੰਚ ਕੇ ਉਸ ਦੇ ਬਿਆਨ ਦਰਜ ਕੀਤੇ ਸਨ। ਨੇਹਾ ਨੇ ਆਪਣੇ ਆਖਰੀ ਬਿਆਨਾਂ 'ਚ ਦੋਸ਼ ਲਗਾਇਆ ਸੀ ਕਿ ਉਸ ਦੇ ਪਤੀ, ਸੱਸ ਅਤੇ ਸਤਪਾਲ ਕੌਰ ਨੇ ਮਿਲ ਕੇ ਉਸ ਨੂੰ ਜ਼ਬਰਦਸਤੀ ਹਾਰਪਿਕ ਪਿਆਇਆ ਸੀ।




ਮ੍ਰਿਤਕਾ ਆਪਣੇ ਪਿੱਛੇ 6 ਸਾਲ ਦੀ ਧੀ ਕਿਆਰਾ ਛੱਡ ਗਈ ਹੈ। ਪਰਿਵਾਰ ਨੇ ਦੱਸਿਆ ਕਿ ਵੈਂਟੀਲੇਟਰ 'ਤੇ ਹੁੰਦਿਆਂ ਵੀ ਨੇਹਾ ਆਪਣੀ ਧੀ ਨੂੰ ਦੇਖਣ ਲਈ ਤੜਫਦੀ ਰਹੀ। ਉਸ ਦੀ ਆਖਰੀ ਇੱਛਾ ਆਪਣੀ ਧੀ ਦਾ ਭਵਿੱਖ ਸੁਰੱਖਿਅਤ ਦੇਖਣਾ ਸੀ, ਜਿਸ ਦੇ ਚੱਲਦਿਆਂ ਹੁਣ ਪੇਕੇ ਪਰਿਵਾਰ ਨੇ ਬੱਚੀ ਦੀ ਕਸਟਡੀ ਉਨ੍ਹਾਂ ਨੂੰ ਸੌਂਪਣ ਦੀ ਮੰਗ ਕੀਤੀ ਹੈ।


ਘਟਨਾ ਤੋਂ ਬਾਅਦ ਤਿੰਨੋਂ ਨਾਮਜ਼ਦ ਮੁਲਜ਼ਮ ਮੌਕੇ ਤੋਂ ਫ਼ਰਾਰ ਹਨ। ਪਰਿਵਾਰ ਨੇ ਖ਼ਦਸ਼ਾ ਜਤਾਇਆ ਹੈ ਕਿ ਮੁਲਜ਼ਮ ਵਿਦੇਸ਼ ਭੱਜਣ ਦੀ ਫ਼ਿਰਾਕ ਵਿੱਚ ਹਨ, ਇਸ ਲਈ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.