IMG-LOGO
ਹੋਮ ਪੰਜਾਬ: ਬਰਨਾਲਾ-ਮੋਗਾ ਹਾਈਵੇਅ 'ਤੇ ਵੱਡਾ ਹਾਦਸਾ: ਪੀਜ਼ਾ ਆਊਟਲੇਟ ਦੀ ਉੱਪਰਲੀ ਮੰਜ਼ਿਲ...

ਬਰਨਾਲਾ-ਮੋਗਾ ਹਾਈਵੇਅ 'ਤੇ ਵੱਡਾ ਹਾਦਸਾ: ਪੀਜ਼ਾ ਆਊਟਲੇਟ ਦੀ ਉੱਪਰਲੀ ਮੰਜ਼ਿਲ 'ਚ ਹਾਈ-ਵੋਲਟੇਜ ਤਾਰਾਂ ਦੀ ਲਪੇਟ 'ਚ ਆਉਣ ਨਾਲ 25 ਸਾਲਾ ਵਕੀਲ ਦੀ ਦਰਦਨਾਕ ਮੌਤ

Admin User - Aug 24, 2026 01:13 PM
IMG

ਬਰਨਾਲਾ-ਮੋਗਾ ਨੈਸ਼ਨਲ ਹਾਈਵੇਅ 'ਤੇ ਪਿੰਡ ਭੋਤਨਾ ਨੇੜੇ ਸਥਿਤ 'ਕੈਰੇ ਪੀਜ਼ਾ' ਦੀ ਨਵੀਂ ਬਿਲਡਿੰਗ ਵਿੱਚ ਬਿਜਲੀ ਦਾਜ਼ੋਰਦਾਰ ਕਰੰਟ ਲੱਗਣ ਕਾਰਨ ਇੱਕ 25 ਸਾਲਾ ਨੌਜਵਾਨ ਵਕੀਲ ਦੀ ਮੌਤ ਹੋਣ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਮਹਿਲ ਕਲਾਂ ਦੇ ਪਿੰਡ ਕੈਰੇ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ (ਪੁੱਤਰ ਸਵ. ਜਗਜੀਵਨ ਸਿੰਘ) ਵਜੋਂ ਹੋਈ ਹੈ, ਜੋ ਬਰਨਾਲਾ ਕੋਰਟ ਕੰਪਲੈਕਸ ਵਿਖੇ ਪ੍ਰੈਕਟਿਸ ਕਰ ਰਿਹਾ ਸੀ।


ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਅਨੁਸਾਰ ਮਨਪ੍ਰੀਤ ਸ਼ਾਮ ਵੇਲੇ ਪੀਜ਼ਾ ਆਊਟਲੇਟ 'ਤੇ ਗਿਆ ਸੀ। ਬਿਲਡਿੰਗ ਦੀ ਉੱਪਰਲੀ ਮੰਜ਼ਿਲ 'ਤੇ ਨਾ ਤਾਂ ਕੋਈ ਜਿੰਦਾ ਲੱਗਿਆ ਸੀ ਅਤੇ ਨਾ ਹੀ ਕੋਈ ਸਕਿਓਰਿਟੀ ਗਾਰਡ ਤੈਨਾਤ ਸੀ, ਜਿਸ ਕਾਰਨ ਮਨਪ੍ਰੀਤ ਉੱਪਰ ਚਲਾ ਗਿਆ ਅਤੇ ਸਿਰ ਕੋਲੋਂ ਲੰਘਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ 'ਚ ਆ ਗਿਆ। ਪਰਿਵਾਰ ਨੇ ਮਾਲਕਾਂ 'ਤੇ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਦੂਜੇ ਪਾਸੇ, ਪੀਜ਼ਾ ਆਊਟਲੇਟ ਦੇ ਮਾਲਕਾਂ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਉੱਪਰ ਜਾਣ 'ਤੇ ਸਖ਼ਤ ਮਨਾਹੀ ਦੇ ਸਾਈਨ ਬੋਰਡ ਲੱਗੇ ਹੋਏ ਸਨ ਅਤੇ ਉਨ੍ਹਾਂ ਕੋਲ ਘਟਨਾ ਦੀ ਸੀਸੀਟੀਵੀ (CCTV) ਫੁਟੇਜ ਵੀ ਮੌਜੂਦ ਹੈ।




ਪਰਿਵਾਰ ਨੇ ਰੋਂਦਿਆਂ ਦੱਸਿਆ ਕਿ ਦੋ ਸਾਲ ਪਹਿਲਾਂ ਪਿਤਾ ਦੀ ਮੌਤ ਤੋਂ ਬਾਅਦ ਮਨਪ੍ਰੀਤ ਹੀ ਘਰ ਦਾ ਮੁੱਖ ਸਹਾਰਾ ਸੀ। ਮਾਪਿਆਂ ਨੇ ਮਿਹਨਤ-ਮਜ਼ਦੂਰੀ ਕਰਕੇ ਵੱਡੇ ਪੁੱਤਰ ਮਨਪ੍ਰੀਤ ਨੂੰ ਵਕੀਲ ਬਣਾਇਆ ਸੀ, ਜਦਕਿ ਛੋਟਾ ਪੁੱਤਰ 'ਅਗਨੀਵੀਰ' ਤਹਿਤ ਫ਼ੌਜ ਵਿੱਚ ਸੇਵਾ ਨਿਭਾ ਰਿਹਾ ਹੈ। ਇਸ ਹਾਦਸੇ ਤੋਂ ਬਾਅਦ ਬਰਨਾਲਾ ਅਤੇ ਬਠਿੰਡਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਵਕੀਲਾਂ ਨੇ ਪਰਿਵਾਰ ਦੇ ਹੱਕ 'ਚ ਨਿਤਰਦਿਆਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।


ਥਾਣਾ ਟੱਲੇਵਾਲ ਦੇ ਐੱਸ.ਐੱਚ.ਓ. ਸਰਬਜੀਤ ਸਿੰਘ ਨੇ ਦੱਸਿਆ ਕਿ ਬਰਨਾਲਾ ਸਰਕਾਰੀ ਹਸਪਤਾਲ ਤੋਂ ਮਿਲੇ ਰੁੱਕੇ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.